21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੀ . ਏ . ਯੂ . ਵਿਖੇ ਚੌਥੀ ਕੌਮਾਂਤਰੀ ਨਦੀਨ ਕਾਨਫ਼ਰੰਸ ਹੋਈ ਸਮਾਪਤ

ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਪੀ. ਏ.

Ad Position 21
No active advertisement
ਅਜੀਤ ਡੈਸਕ 22-11-2026
ਲੁਧਿਆਣਾ, 21 ਨਵੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਵਿਖੇ ਕਰਵਾਈ ਗਈ ਚਾਰ ਰੋਜ਼ਾ ਚੌਥੀ ਕੌਮਾਂਤਰੀ ਨਦੀਨ ਕਾਨਫ਼ਰੰਸ ਦਾ ਰਸਮੀ ਸਮਾਪਤੀ ਸਮਾਰੋਹ ਸਮਾਪਤ ਹੋ ਗਿਆ। ਇਸ ਕੌਮਾਂਤਰੀ ਕਾਨਫ਼ਰੰਸ ਦਾ ਸਾਂਝੇ ਤੌਰ ‘ਤੇ ਪ੍ਰਬੰਧ ਇੰਡੀਅਨ ਸੁਸਾਇਟੀ ਆਫ਼ ਵੀਡ ਸਾਇੰਸ, ਜੱਬਲਪੁਰ; ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ; ਆਈ.ਸੀ.ਏ.ਆਰ. ਡਾਇਰੈਕਟੋਰੇਟ ਆਫ਼ ਵੀਡ ਰਿਸਰਚ, ਜੱਬਲਪੁਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.), ਨਵੀਂ ਦਿੱਲੀ ਵਲੋਂ ਕੀਤਾ ਗਿਆ। ਇਸ ਕਾਨਫ਼ਰੰਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀਆਂ, ਖੋਜਾਰਥੀਆਂ, ਨੀਤੀ-ਘਾੜਿਆਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕਾਨਫ਼ਰੰਸ ਦੌਰਾਨ ਬਦਲਦੇ ਮੌਸਮੀ ਹਾਲਾਤ ਦੇ ਮੱਦੇਨਜ਼ਰ ਨਦੀਨਾਂ ਉੱਪਰ ਕਾਬੂ ਪਾਉਣ ਦੇ ਖੇਤਰ ਵਿਚ ਦਰਪੇਸ਼ ਨਵੀਆਂ ਚੁਨੌਤੀਆਂ ਅਤੇ ਖੇਤੀ ਨੂੰ ਸਥਿਰ ਬਣਾਉਣ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਉੱਘੇ ਨਦੀਨ ਵਿਗਿਆਨੀ ਅਤੇ ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐੱਲ.ਐੱਸ. ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਐੱਨ.ਟੀ. ਯਦੁਰਾਜੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਇੰਡੀਅਨ ਸੁਸਾਇਟੀ ਆਫ਼ ਵੀਡ ਸਾਇੰਸ ਦੇ ਪ੍ਰਧਾਨ ਅਤੇ ਕਾਨਫ਼ਰੰਸ ਦੇ ਪ੍ਰਬੰਧਕ ਚੇਅਰਮੈਨ ਡਾ. ਟੀ.ਕੇ. ਦਾਸ, ਸੁਸਾਇਟੀ ਦੇ ਸਕੱਤਰ ਅਤੇ ਕਾਨਫ਼ਰੰਸ ਦੇ ਪ੍ਰਬੰਧਕ ਸਕੱਤਰ ਡਾ. ਵੀ.ਕੇ. ਚੌਧਰੀ, ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕਾਨਫ਼ਰੰਸ ਦੇ ਸਹਿ-ਪ੍ਰਬੰਧਕ ਚੇਅਰਮੈਨ ਡਾ. ਮੱਖਣ ਸਿੰਘ ਭੁੱਲਰ ਅਤੇ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਤੇ ਸਥਾਨਕ ਪ੍ਰਬੰਧਕ ਸਕੱਤਰ ਡਾ. ਹਰੀ ਰਾਮ ਵੀ ਮੰਚ ‘ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਤਿਰੂਪਤੀ ਬਾਲਾਜੀ ਦੀ ਪੰਜਵੀਂ ਰੱਥ ਯਾਤਰਾ ਭਗਵਾਨ ਅਤੇ ਭਗਤ ਮਿਲਾਪ ਦੀ ਗਵਾਹ ਬਣੇਗੀ-ਮੇਅਰ ਇੰਦਰਜੀਤ ਕੌਰ ਅਗਲੀ ਖ਼ਬਰ ਸ਼ਾਲੀਮਾਰ ਸਕੂਲ ਲੁਧਿਆਣਾ ਦੇ ਸਮੂਹ ਵਿਦਿਆਰਥੀ ਬਣੇ ਨਗਰ ਕੀਰਤਨ ਦਾ ਹਿੱਸਾ
Ad Position 24