76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ
ਔਰਤ ਵਰਗ ’ ਚ ਲੁਧਿਆਣਾ ਅਕੈਡਮੀ ਪਹਿਲੇ ਤੇ ਪੁਰਸ਼ ਵਰਗ ’ ਚ ਜਲੰਧਰ ਬਣੇ ਚੈਂਪੀਅਨ
ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)- 76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਸ. ਗੁਰਦਿਆਲ ਸਿੰਘ ਮੱਲ੍ਹੀ (ਅਰਜੁਨਾ ਐਵਾਰਡੀ) ਦੀ ਯਾਦ ਵਿਚ ਪਿੰਡ ਗੁਰੇਹ ਵਿਖੇ ਅੱਜ ਸਫਲਤਾ ਪੂਰਵਕ ਸਪੰਨ ਹੋ ਗਈ।
ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)- 76ਵੀਂ ਸੀਨੀਅਰ ਪੰਜਾਬ ਰਾਜ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) ਸ. ਗੁਰਦਿਆਲ ਸਿੰਘ ਮੱਲ੍ਹੀ (ਅਰਜੁਨਾ ਐਵਾਰਡੀ) ਦੀ ਯਾਦ ਵਿਚ ਪਿੰਡ ਗੁਰੇਹ ਵਿਖੇ ਅੱਜ ਸਫਲਤਾ ਪੂਰਵਕ ਸਪੰਨ ਹੋ ਗਈ। ਲੀਗ ਮੈਚਾਂ ਦੇ ਨਤੀਜੇ ਪੁਰਸ਼ ਵਰਗ ਵਿਚ ਲੁਧਿਆਣਾ ਜ਼ਿਲ੍ਹਾ ਨੇ ਪਟਿਆਲਾ ਨੂੰ 58-37 ਅੰਕਾਂ ਨਾਲ ਹਰਾਇਆ, ਜਲੰਧਰ ਨੇ ਲੁਧਿਆਣਾ ਅਕੈਡਮੀ ਨੂੰ 78-74 ਅੰਕਾਂ ਨਾਲ ਹਰਾਇਆ। ਮਹਿਲਾ ਵਰਗ ਵਿਚ ਲੁਧਿਆਣਾ ਅਕੈਡਮੀ ਨੇ ਅੰਮ੍ਰਿਤਸਰ ਨੂੰ 44-17 ਅੰਕਾਂ ਨਾਲ ਹਰਾਇਆ। ਪੁਰਸ਼ ਵਰਗ ਦੇ ਵਿਚ ਪਹਿਲਾ ਸਥਾਨ ਤੇ ਜਲੰਧਰ, ਦੂਜਾ ਸਥਾਨ ਤੇ ਲੁਧਿਆਣਾ ਅਕੈਡਮੀ ਅਤੇ ਤੀਜਾ ਸਥਾਨ – ਲੁਧਿਆਣਾ ਜ਼ਿਲ੍ਹਾ ਨੇ ਪ੍ਰਾਪਤ ਕੀਤਾ। ਔਰਤ ਵਰਗ ਦੇ ਵਿਚ ਪਹਿਲਾ ਸਥਾਨ – ਲੁਧਿਆਣਾ ਅਕੈਡਮੀ, ਦੂਜਾ ਸਥਾਨ – ਲੁਧਿਆਣਾ ਜ਼ਿਲ੍ਹਾ ਅਤੇ ਤੀਜਾ ਸਥਾਨ – ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਰ. ਐੱਸ. ਗਿੱਲ (ਸੇਵਾਮੁਕਤ ਡੀ.ਜੀ.ਪੀ.) ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਤੋਂ ਇਲਾਵਾ ਪਰਮਿੰਦਰ ਸਿੰਘ ਭੰਡਾਲ, ਗਗਨੇਸ਼ ਕੁਮਾਰ, ਪਰਮਿੰਦਰ ਸਿੰਘ ਹੀਰ, ਮੁਖਵਿੰਦਰ ਸਿੰਘ ਭੁੱਲਰ, ਯੁਰਿੰਦਰ ਸਿੰਘ, ਜੇ.ਪੀ. ਸਿੰਘ, ਵਿਜੇ ਚੋਪੜਾ, ਤੇਜਾ ਸਿੰਘ ਧਾਲੀਵਾਲ (ਜਨਰਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ), ਨਵ ਮਾਨ ਗੁਰੇਹ (ਸਰਪੰਚ), ਭਵਨਦੀਪ ਸਿੰਘ ਅਤੇ ਵੀਰਪਾਲ ਸਿੰਘ ਵੀ ਇਸ ਮੌਕੇ ਹਾਜ਼ਰ ਰਹੇ।