23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਫੋਕਲ ਪੁਆਇੰਟ ਦੀ ਪਾਲ ਟੈਂਟ ਇੰਡਸਟਰੀਜ ਫੈਕਟਰੀ ’ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਫਰਨੀਚਰ ਤੇ ਸਾਮਾਨ ਸੜਿਆ

ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)- ਮਹਾਂਨਗਰ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਸਥਿਤ ਪਾਲ ਟੈਂਟ ਇੰਡਸਟਰੀਜ ਦੀ ਦੋ ਮੰਜਿਲਾ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਫਰਨੀਚਰ, ਕੱਚਾ ਮਾਲ ਅਤੇ ਹੋਰ ਸਾਮਾਨ ਸੜਕੇ ਸੁਆਹ ਹੋ ਗਿਆ।

Ad Position 21
No active advertisement
ਫੋਕਲ ਪੁਆਇੰਟ ਸਥਿਤ ਪਾਲ ਟੈਂਟ ਇੰਡਸਟਰੀਜ ਫੈਕਟਰੀ ’ਚ ਲੱਗੀ ਅੱਗ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 24-11-2026
ਲੁਧਿਆਣਾ, 23 ਨਵੰਬਰ (ਭੁਪਿੰਦਰ ਸਿੰਘ ਬੈਂਸ)- ਮਹਾਂਨਗਰ ਦੇ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਸਥਿਤ ਪਾਲ ਟੈਂਟ ਇੰਡਸਟਰੀਜ ਦੀ ਦੋ ਮੰਜਿਲਾ ਫੈਕਟਰੀ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਫੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਫਰਨੀਚਰ, ਕੱਚਾ ਮਾਲ ਅਤੇ ਹੋਰ ਸਾਮਾਨ ਸੜਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਆਲੇ ਦੁਆਲੇ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਵਿਚ ਵੀ ਹਫੜਾ ਦਫੜਾ ਮਚ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਫੈਕਟਰੀ ਦੀ ਦੂਜੀ ਮੰਜਿਲ ਤੱਕ ਅੱਗ ਫੈਲ ਗਈ। ਧੂੰਏ ਦੇ ਵੱਡੇ ਗੁਬਾਰ ਦੂਰੋਂ ਦਿਖਾਈ ਦੇਣ ਲੱਗੇ। ਅੱਗ ਦੀ ਤੇਜ਼ੀ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਤੁਰੰਤ ਮੌਕੇ ‘ਤੇ ਬੁਲਾਇਆ ਗਿਆ। ਫਾਇਰ ਕਰਮਚਾਰੀਆਂ ਨੇ ਕਰੀਬ ਢਾਈ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲਈ ਗਈ ਅਤੇ ਫਾਇਰ ਕਰਮਚਾਰੀਆਂ ਨੇ ਚਾਰੋਂ ਪਾਸਿਆਂ ਤੋਂ ਪਾਣੀ ਦੀਆਂ ਬੁਛਾੜਾਂ ਕਰਕੇ ਅੱਗ ਨੂੰ ਹੋਰ ਫੈਕਟਰੀਆਂ ਤੱਕ ਫੈਲਣ ਤੋਂ ਰੋਕਿਆ। ਫੈਕਟਰੀ ਵਿਚ ਹੋਟਲਾਂ, ਬੈਂਕੁਇਟ ਹਾਲਾਂ, ਟੈਂਟਾਂ ਅਤੇ ਰਿਜੋਰਟ ਲਈ ਫਰਨੀਚਰ ‘ਤੇ ਹੋਰ ਸਾਮਾਨ ਤਿਆਰ ਕੀਤਾ ਜਾਂਦਾ ਸੀ। ਅੱਗ ਲੱਗਣ ਸਮੇਂ ਅੰਦਰ ਵੱਡੀ ਮਾਤਰਾ ਵਿਚ ਲੱਕੜ, ਕੱਪੜਾ, ਪਲਾਸਟਿਕ ਅਤੇ ਹੋਰ ਜਲਣਸ਼ੀਲ ਸਮੱਗਰੀ ਮੌੂਜਦ ਸੀ। ਜਿਸ ਕਾਰਨ ਅੱਗ ਨੇ ਤੇਜ਼ੀ ਨਾਲ ਫੈਲ ਕੇ ਫੈਕਟਰੀ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਤਿਆਰ ਫਰਨੀਚਰ ਅਤੇ ਕੱਚਾ ਮਾਲ ਸੜ ਜਾਣ ਕਾਰਨ ਫੈਕਟਰੀ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਦਾ ਖਦਸ਼ਾ ਹੈ। ਅੱਗ ਲੱਗਣ ਤੋਂ ਬਾਅਦ ਨੇੜਲੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਧੂੰਆਂ ਉਠਦਾ ਦੇਖ ਤੁਰੰਤ ਰੌਲਾ ਪਾਇਆ ਅਤੇ ਸੁਰੱਖਿਅਤ ਥਾਵਾਂ ਵੱਲ ਚਲੇ ਲੱਗੇ। ਸ਼ੁਰਆਤੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲੱਹੀ ਲੱਗ ਸਕਿਆ। ਫਾਇਰ ਵਿਭਾਗ ਅਤੇ ਸਬੰਧਤ ਟੀਮਾਂ ਵਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਕਾਰਨ ਅਸਲ ਹੋਏ ਨੁਕਸਾਨ ਦਾ ਪਤਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਲੁਧਿਆਣਾ ਨੇ ਸੀ . ਓ . ਪੀ . ਡੀ . ਦੇ ਦੋ ਮਰੀਜ਼ਾਂ ਦਾ ਕੀਤਾ ਸਫਲ ਇਲਾਜ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੈਲੀਬਰ ਪਲਾਜ਼ਾ ’ਚ ਸਮਾਗਮ ਅੱਜ
Ad Position 24