23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਫੋਰਟਿਸ ਹਸਪਤਾਲ ਲੁਧਿਆਣਾ ਨੇ ਸੀ . ਓ . ਪੀ . ਡੀ . ਦੇ ਦੋ ਮਰੀਜ਼ਾਂ ਦਾ ਕੀਤਾ ਸਫਲ ਇਲਾਜ

ਲੁਧਿਆਣਾ, 23 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 24-11-2026
ਲੁਧਿਆਣਾ, 23 ਨਵੰਬਰ (ਅ. ਬ.)- ਸੀ. ਓ. ਪੀ. ਡੀ. ਅਵੇਯਰਨੈੱਸ ਮੰਥ ਦੇ ਮੌਕੇ ’ਤੇ ਫੋਰਟਿਸ ਹਸਪਤਾਲ, ਲੁਧਿਆਣਾ ਦੇ ਡਾਕਟਰਾਂ ਨੇ ਸਾਹ ਲੈਣ ਵਿਚ ਗੰਭੀਰ ਸਮੱਸਿਆ ਨਾਲ ਜੂਝ ਰਹੇ ਦੋ ਮਰੀਜ਼ਾਂ ਦੇ ਮਾਮਲਿਆਂ ਰਾਹੀਂ ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਪ੍ਰਤੀ ਜਾਗਰੂਕਤਾ ਵਧਾਈ। ਡਾਕਟਰਾਂ ਨੇ ਬਿਮਾਰੀ ਦੀ ਸਮੇਂ ਸਿਰ ਪਛਾਣ, ਸਿਗਰਟਨੋਸ਼ੀ ਛੱਡਣ ਅਤੇ ਸਮੇਂ ਸਿਰ ਡਾਕਟਰੀ ਦਖ਼ਲ ਦੇ ਮਹੱਤਵ ’ਤੇ ਜ਼ੋਰ ਦਿੱਤਾ। ਸੀ.ਓ.ਪੀ.ਡੀ. ਫੇਫੜਿਆਂ ਦੀ ਇੱਕ ਅਜਿਹੀ ਵਧਦੀ ਹੋਈ ਬਿਮਾਰੀ ਹੈ, ਜਿਸ ਵਿੱਚ ਸਾਹ ਦੀਆਂ ਨਾਲੀਆਂ ਸੁੰਗੜ ਜਾਂਦੀਆਂ ਹਨ ਅਤੇ ਹਵਾ ਦਾ ਵਹਾਅ ਰੁਕਣ ਕਾਰਨ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਦਾ ਇਲਾਜ ਡਾ. ਸੁਸ਼ੀਲ ਗੁਪਤਾ, ਡਾਇਰੈਕਟਰ, ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਵਿਭਾਗ, ਫੋਰਟਿਸ ਹਸਪਤਾਲ, ਲੁਧਿਆਣਾ ਅਤੇ ਐਸੋਸੀਏਟ ਕੰਸਲਟੈਂਟ ਡਾ. ਰਣਦੀਪ ਸਿੰਘ ਨੇ ਕੀਤਾ। ਫੋਰਟਿਸ ਹਸਪਤਾਲ ਲੁਧਿਆਣਾ ਦੇ ਪਲਮੋਨੋਲੋਜੀ ਤੇ ਕ੍ਰਿਟੀਕਲ ਕੇਅਰ ਵਿਭਾਗ ਦੇ ਐਸੋਸੀਏਟ ਕੰਸਲਟੈਂਟ ਡਾ. ਰਣਦੀਪ ਸਿੰਘ ਨੇ ਕਿਹਾ ਕਿ ਕਈ ਅੰਗਾਂ ਦੇ ਪ੍ਰਭਾਵਿਤ ਹੋਣ ਦੇ ਨਾਲ ਸਾਹ ਲੈਣ ਵਿੱਚ ਗੰਭੀਰ ਮੁਸ਼ਕਲਾਂ ਨਾਲ ਜੂਝ ਰਹੇ ਮਰੀਜ਼ ਦਾ ਇਲਾਜ ਕਰਨ ਲਈ ਵੱਖ-ਵੱਖ ਮਾਹਿਰਾਂ ਵਿਚਕਾਰ ਬਿਹਤਰ ਤਾਲਮੇਲ ਅਤੇ ਕੋਆਰਡੀਨੇਟਿਡ ਕ੍ਰਿਟੀਕਲ ਕੇਅਰ ਦੀ ਲੋੜ ਹੁੰਦੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡਾ. ਸੁਸ਼ੀਲ ਗੁਪਤਾ, ਡਾਇਰੈਕਟਰ, ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਵਿਭਾਗ, ਫੋਰਟਿਸ ਹਸਪਤਾਲ, ਲੁਧਿਆਣਾ ਨੇ ਕਿਹਾ ਕਿ ਸਿਗਰਟਨੋਸ਼ੀ ਸੀਓਪੀਡੀ ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਸੀਓਪੀਡੀ ਜਾਂ ਛਾਤੀ ਨਾਲ ਸਬੰਧਤ ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਲਈ ਸਿਗਰਟਨੋਸ਼ੀ ਛੱਡਣਾ ਪਹਿਲਾ ਕਦਮ ਹੈ। ਇਹ ਮਾਮਲਾ ਦੱਸਦਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਸੀਓਪੀਡੀ ਜਾਂ ਛਾਤੀ ਨਾਲ ਸਬੰਧਤ ਕੋਈ ਬਿਮਾਰੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਿਗਰਟਨੋਸ਼ੀ ਛੱਡਣੀ ਚਾਹੀਦੀ ਹੈ ਅਤੇ ਨਾਲ ਹੀ ਸਹੀ ਢੰਗ ਨਾਲ ਇਲਾਜ ਦੀ ਪਾਲਣਾ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਇਲਟ ਪਰਿਵਾਰ ਨੂੰ ਭਗਵਾਨ ਦੀ ਯਾਤਰਾ ਦੌਰਾਨ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ - ਜਤਿੰਦਰ ਰਿੰਕੂ ਅਗਲੀ ਖ਼ਬਰ ਫੋਕਲ ਪੁਆਇੰਟ ਦੀ ਪਾਲ ਟੈਂਟ ਇੰਡਸਟਰੀਜ ਫੈਕਟਰੀ ’ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਫਰਨੀਚਰ ਤੇ ਸਾਮਾਨ ਸੜਿਆ
Ad Position 24