ਦੋਸਤ ਨੂੰ ਕਤਲ ਕਰਨ ਵਾਲਾ ਨੌਜਵਾਨ ਕਾਬੂ
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਦੋਸਤ ਨੂੰ ਕਤਲ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਪਵਨ ਕੁਮਾਰ ਦੇ ਜੀਜਾ ਪਾਰਸ ਨਾਥ ਵਾਸੀ ਦਸ਼ਮੇਸ਼ ਨਗਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਤੇ ਇਸ ਮਾਮਲੇ ਵਿਚ ਪੁਲਿਸ ਨੇ ਅਵਤਾਰ ਉਰਫ਼ ਤਾਰਾ ਵਾਸੀ ਬਿਹਾਰ ਨੂੰ ਕਾਬੂ ਕੀਤਾ ਹੈ।
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਦੋਸਤ ਨੂੰ ਕਤਲ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਪਵਨ ਕੁਮਾਰ ਦੇ ਜੀਜਾ ਪਾਰਸ ਨਾਥ ਵਾਸੀ ਦਸ਼ਮੇਸ਼ ਨਗਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਤੇ ਇਸ ਮਾਮਲੇ ਵਿਚ ਪੁਲਿਸ ਨੇ ਅਵਤਾਰ ਉਰਫ਼ ਤਾਰਾ ਵਾਸੀ ਬਿਹਾਰ ਨੂੰ ਕਾਬੂ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਸਾਲੇ ਪਵਨ ਕੁਮਾਰ ਦੀ ਉਮਰ 39 ਸਾਲ ਦੇ ਕਰੀਬ ਹੈ ਅਤੇ ਬੀਤੇ ਦਿਨ ਉਸ ਦਾ ਝਗੜਾ ਆਪਣੇ ਦੋਸਤ ਉਕਤ ਕਥਿਤ ਦੋਸ਼ੀ ਆਫ਼ਤਾਬ ਉਰਫ਼ ਤਾਰਾ ਨਾਲ ਹੋ ਗਿਆ। ਗ਼ੁੱਸੇ ਵਿਚ ਆ ਕੇ ਆਫ਼ਤਾਬ ਨੇ ਪਵਨ ਕੁਮਾਰ ਦਾ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਸ ਦੱਸਿਆ ਕਿ ਪਵਨ ਕੁਮਾਰ ਨੇ ਆਫ਼ਤਾਬ ਉਰਫ਼ ਤਾਰਾ ਤੋਂ ਪੈਸੇ ਲੈਣੇ ਸੀ। ਜਦੋਂ ਵੀ ਪਵਨ ਕੁਮਾਰ ਉਸ ਤੋਂ ਪੈਸੇ ਮੰਗਦਾ ਸੀ ਤਾਂ ਆਫ਼ਤਾਬ ਉਸ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਕਹਿੰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪਾਰਸ ਨਾਥ ਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਨੇ ਪੈਸੇ ਦੇ ਲੈਣ-ਦੇਣ ਕਰਕੇ ਉਸ ਦੇ ਸਾਲੇ ਪਵਨ ਕੁਮਾਰ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।