26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜ਼ਿਲ੍ਹਾ ਕਾਂਗਰਸ ਕਮੇਟੀ ਨੇ ‘ਸੰਵਿਧਾਨ ਬਚਾਓ ਮਾਰਚ’ ਕੱਢਿਆ ਫੋਰਟਿਸ ਹਸਪਤਾਲ ਨੇ 60 ਸਾਲਾ ਮਹਿਲਾ ਨੂੰ ਇਲਾਜ ’ ਚ ਬਦਲਾਅ ਕਰਕੇ ਐਡਵਾਂਸਡ ਫੇਫੜੇ ਦੇ ਕੈਂਸਰ ਨਾਲ ਲੜਨ ਵਿਚ ਕੀਤੀ ਮਦਦ

ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)- ਬਿਨਾਂ ਕਿਸੇ ਸਪਸ਼ਟ ਕਾਰਨ ਤੋਂ ਸਾਹ ਲੈਣ ਵਿਚ ਤਕਲੀਫ਼ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਵਰਗੇ ਲੱਛਣਾਂ ਨੂੰ ਮੌਸਮ ਵਿਚ ਤਬਦੀਲੀ ਜਾਂ ਆਮ ਮੌਸਮੀ ਪਰੇਸ਼ਾਨੀ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

Ad Position 21
No active advertisement
ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)- ਬਿਨਾਂ ਕਿਸੇ ਸਪਸ਼ਟ ਕਾਰਨ ਤੋਂ ਸਾਹ ਲੈਣ ਵਿਚ ਤਕਲੀਫ਼ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ ਵਰਗੇ ਲੱਛਣਾਂ ਨੂੰ ਮੌਸਮ ਵਿਚ ਤਬਦੀਲੀ ਜਾਂ ਆਮ ਮੌਸਮੀ ਪਰੇਸ਼ਾਨੀ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਜਾਣਕਾਰੀ ਪੱਤਰਕਾਰਾਂ ਨਾਲ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਸਥਾਨਕ ਪੱਧਰ ‘ਤੇ ਐਡਵਾਂਸ ਫੇਫੜੇ ਦੇ ਕੈਂਸਰ ਤੋਂ ਪੀੜਤ 60 ਸਾਲਾਂ ਮਹਿਲਾ ਦੇ ਲੰਬੇ ਸਮੇਂ ਤੱਕ ਕੀਤੇ ਇਲਾਜ ਅਤੇ ਬਿਮਾਰੀ ‘ਤੇ ਕਾਬੂ ਪਾਉਣ ਤੋਂ ਬਾਅਦ ਸਾਂਝੀ ਕੀਤੀ। ਮਰੀਜ਼ ਦਾ ਇਲਾਜ ਡਾ. ਦਵਿੰਦਰ ਪਾਲ, ਐਡੀਸ਼ਨਲ ਡਾਇਰੈਕਟਰ, ਮੈਡੀਕਲ ਓਨਕੋਲੋਜੀ, ਡਾ. ਅਨੀਸ਼ ਭਾਟੀਆ, ਕੰਸਲਟੈਂਟ, ਸਰਜੀਕਲ ਓਨਕੋਲੋਜੀ, ਡਾ. ਸੁਸ਼ੀਲ ਗੁਪਤਾ, ਡਾਇਰੈਕਟਰ, ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਅਤੇ ਡਾ. ਪਰਵੀਨ ਕੌਰ, ਐਡੀਸ਼ਨਲ ਡਾਇਰੈਕਟਰ, ਰੇਡੀਏਸ਼ਨ ਓਨਕੋਲੋਜੀ ਦੀ ਟੀਮ ਨੇ ਕੀਤਾ। ਮਹਿਲਾ 10 ਦਿਨਾਂ ਤੋਂ ਲਗਾਤਾਰ ਖੰਘ, ਬਲਗਮ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਨਾਲ ਹਸਪਤਾਲ ਪਹੁੰਚੀ ਸੀ। ਡਾਕਟਰਾਂ ਨੇ ਪਹਿਲਾਂ ਉਸ ਦੀ ਸਾਹ ਸਬੰਧੀ ਸਥਿਤੀ ਨੂੰ ਸਥਿਰ ਕੀਤਾ। ਉਪਰੰਤ ਟੀਮ ਨੇ ਰਾਈਟ ਲੋਅਰ ਲੋਬੈਕਟੋਮੀ ਦੀ ਪ੍ਰਕਿਰਿਆ ਕੀਤੀ। ਕੱਢੇ ਗਏ ਟਿਸ਼ੂ ਦੀ ਵਿਸਥਾਰਪੂਰਵਕ ਜਾਂਚ ਵਿਚ ਫੇਫੜਿਆਂ ਦੇ ਕੈਂਸਰ ਦੀ ਇਕ ਆਮ ਕਿਸਮ ਦੀ ਪੁਸ਼ਟੀ ਹੋਈ। ਹਸਪਤਾਲ ਵਿਚ ਉਸ ਨੂੰ ਲੋੜੀਂਦਾ ਸਹਾਇਕ ਇਲਾਜ ਦਿੱਤਾ ਗਿਆ। ਡਾ. ਦਵਿੰਦਰ ਪਾਲ ਨੇ ਕਿਹਾ ਕਿ ਫੇਫੜੇ ਦੇ ਕੈਂਸਰ ਦੇ ਇਲਾਜ ਵਿਚ ਹੋਈ ਤਰੱਕੀ ਕਾਰਨ ਹੁਣ ਹਰੇਕ ਮਰੀਜ਼ ਦੀ ਸਰੀਰਕ ਸਥਿਤੀ, ਬਿਮਾਰੀ ਦੀ ਕਿਸਮ ਤੇ ਇਲਾਜ ਸਹਿਣ ਕਰਨ ਦੀ ਸਮਰੱਥਾ ਅਨੁਸਾਰ ਇਲਾਜ ਤੈਅ ਕਰਨਾ ਸੰਭਵ ਹੋ ਗਿਆ ਹੈ। ਡਾ. ਅਨੀਸ਼ ਭਾਟੀਆ ਨੇ ਕਿਹਾ ਕਿ ਲੰਗ ਕੈਂਸਰ ਦੇ ਇਲਾਜ ਵਿਚ ਸਮੇਂ ਸਿਰ ਪਛਾਣ ਦੀ ਨਿਰਣਾਇਕ ਭੂਮਿਕਾ ਹੁੰਦੀ ਹੈ, ਕਿਉਂਕਿ ਇਸ ਨਾਲ ਬਿਮਾਰੀ ਦੇ ਸੀਮਤ ਅਤੇ ਆਪ੍ਰੇਸ਼ਨ ਯੋਗ ਪੜਾਅ ਵਿਚ ਰਹਿੰਦਿਆਂ ਸ ਰਜਰੀ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿਚ ਫੇਫੜੇ ਦੇ ਕੈਂਸਰ ਤੋਂ ਪ੍ਰਭਾਵਿਤ ਹਿੱਸੇ ਨੂੰ ਕੱਢਣ ਦੇ ਨਾਲ-ਨਾਲ ਸਿਹਤਮੰਦ ਫੇਫੜੇ ਦੀ ਕਾਰਜਕੁਸ਼ਲਤਾ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੀ। ਇਸ ਨਾਲ ਬਿਮਾਰੀ ਦਾ ਬੋਝ ਘਟਿਆ ਅਤੇ ਅੱਗੇ ਦੀ ਇਮਿਊਨੋਥੈਰੇਪੀ ਅਤੇ ਫਾਲੋਅੱਪ ਇਲਾਜ ਤੈਅ ਕਰਨ ਲਈ ਮਹੱਤਵਪੂਰਨ ਜਾਣਕਾਰੀ ਵੀ ਮਿਲੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ , ਫੇਸ -1 ਦੁੱਗਰੀ ਵਿਖੇ ਇਸਤਰੀ ਸਤਿਸੰਗ ਸਭਾ ਨੇ ਸ੍ਰੀ ਗੁਰੂ ਨਾਨਕ ਦੇਵ ਜ... ਅਗਲੀ ਖ਼ਬਰ ਹਲਕਾ ਗਿੱਲ ਦੀ ਸਿਆਸਤ ’ਚ ਵੱਡੇ ਫੇਰਬਦਲ ਦੀ ਖੁੰਡ ਚਰਚਾ ਤੇਜ਼, ਟਿਕਟਾਂ ਦੇ ਦਾਅਵੇਦਾਰਾਂ ਵਿੱਢੀਆਂ ਸਰਗਰਮੀਆਂ ਸੰਗੋਵਾਲ ਦ...
Ad Position 24