28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪਾਸੀ ਚੌਕ ਪੱਖੋਵਾਲ ਰੋਡ ’ਤੇ ਲੱਗਣ ਵਾਲੇ ਜਾਮ ਦਾ ਕੀਤਾ ਜਾਵੇ ਸਥਾਈ ਹੱਲ-ਸਰਬੱਗ ਸਿੰਘ ਪਾਸੀ

ਲੁਧਿਆਣਾ, 27 ਨਵੰਬਰ (ਜਤਿੰਦਰ ਭੰਬੀ)- ਪੈਨਸ਼ਨਰ ਭਵਨ ਵਿਖੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਜ਼ਰੂਰ ਮੀਟਿੰਗ ਹੋਈ, ਜਿਸ ਵਿਚ ਚੱਲ ਰਹੇ ਸੰਘਰਸ਼ ਸਬੰਧੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਾਅਦਿਆਂ ਤੋਂ ਭੱਜਣ ਵਾਲੀ ਆਪ ਸਰਕਾਰ ਦੇ ਵਿਰੋਧ ਵਿਚ ਸਾਂਝੇ ਮੰਚ ਅਤੇ ਫ਼ਰੰਟ ਵਲੋਂ 1 ਤੋਂ 5 ਦਸੰਬਰ ਤੱਕ ਸਾਰੇ ‘ਆਪ’ ਵਿਧਾਇਕਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਉੱਤੇ ਪਹਿਰਾ ਦਿੰਦਿਆਂ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਸਾਰੇ ਮੁਲਾਜ਼ਮ ਤੇ ਪੈਨਸ਼ਨਰਜ਼ 2 ਦਸੰਬਰ ਨੂੰ ਡੀਸੀ ਦਫ਼ਤਰ ਲੁਧਿਆਣਾ ਵਿਖੇ ਪੁਤਲਾ ਫੂਕਣਗੇ ਅਤੇ ਦਿਹਾਤੀ ਹਲਕਿਆਂ ਦੇ ਵਿਧਾਇਕਾਂ ਦੇ ਪੁਤਲੇ 3 ਅਤੇ 4 ਦਸੰਬਰ ਨੂੰ ਵੱਖ ਵੱਖ ਥਾਵਾਂ ਉੱਤੇ ਪੁਤਲੇ ਫੂਕੇ ਜਾਣਗੇ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੀ ਤਰਸਯੋਗ ਹਾਲਤ ਲੈਕੇ ਸੱਤਾ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਤਾਂ ਉਹ ਸਾਡੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਦੇ ਨੋਟੀਫ਼ਿਕੇਸ਼ਨ ਜਾਰੀ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਆਪ ਦਾ ਸੱਤਾ ਤੋਂ ਬਾਹਰ ਜਾਣਾ ਤੈਅ ਹੈ।

Ad Position 21
No active advertisement
ਪਾਸੀ ਚੌਕ ਪੱਖੋਵਾਲ ਰੋਡ ’ਤੇ ਲੱਗਣ ਵਾਲੇ ਜਾਮ ਦਾ ਕੀਤਾ ਜਾਵੇ ਸਥਾਈ ਹੱਲ-ਸਰਬੱਗ ਸਿੰਘ ਪਾਸੀ 28-11-2026
ਲੁਧਿਆਣਾ, 27 ਨਵੰਬਰ (ਜਤਿੰਦਰ ਭੰਬੀ)- ਪੈਨਸ਼ਨਰ ਭਵਨ ਵਿਖੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਜ਼ਰੂਰ ਮੀਟਿੰਗ ਹੋਈ, ਜਿਸ ਵਿਚ ਚੱਲ ਰਹੇ ਸੰਘਰਸ਼ ਸਬੰਧੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਵਾਅਦਿਆਂ ਤੋਂ ਭੱਜਣ ਵਾਲੀ ਆਪ ਸਰਕਾਰ ਦੇ ਵਿਰੋਧ ਵਿਚ ਸਾਂਝੇ ਮੰਚ ਅਤੇ ਫ਼ਰੰਟ ਵਲੋਂ 1 ਤੋਂ 5 ਦਸੰਬਰ ਤੱਕ ਸਾਰੇ ‘ਆਪ’ ਵਿਧਾਇਕਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ, ਉਸ ਉੱਤੇ ਪਹਿਰਾ ਦਿੰਦਿਆਂ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਸਾਰੇ ਮੁਲਾਜ਼ਮ ਤੇ ਪੈਨਸ਼ਨਰਜ਼ 2 ਦਸੰਬਰ ਨੂੰ ਡੀਸੀ ਦਫ਼ਤਰ ਲੁਧਿਆਣਾ ਵਿਖੇ ਪੁਤਲਾ ਫੂਕਣਗੇ ਅਤੇ ਦਿਹਾਤੀ ਹਲਕਿਆਂ ਦੇ ਵਿਧਾਇਕਾਂ ਦੇ ਪੁਤਲੇ 3 ਅਤੇ 4 ਦਸੰਬਰ ਨੂੰ ਵੱਖ ਵੱਖ ਥਾਵਾਂ ਉੱਤੇ ਪੁਤਲੇ ਫੂਕੇ ਜਾਣਗੇ ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਪਣੀ ਤਰਸਯੋਗ ਹਾਲਤ ਲੈਕੇ ਸੱਤਾ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਤਾਂ ਉਹ ਸਾਡੀਆਂ ਸਾਰੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਦੇ ਨੋਟੀਫ਼ਿਕੇਸ਼ਨ ਜਾਰੀ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਆਪ ਦਾ ਸੱਤਾ ਤੋਂ ਬਾਹਰ ਜਾਣਾ ਤੈਅ ਹੈ। ਉਨ੍ਹਾਂ ਦੱਸਿਆ ਕਿ ਅਗਲੇ ਪ੍ਰੋਗਰਾਮ ਤਹਿਤ ਇਕ ਵੱਡੀ ਮਨੁੱਖੀ ਚੈਨ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਦੀ ਪੋਲ ਖੋਲੀ ਜਾਵੇਗੀ, ਜੋ ਇਸ ਸਰਕਾਰ ਦੇ ਕਫ਼ਨ ‘ਚ ਆਖ਼ਰੀ ਕਿੱਲ ਸਾਬਤ ਹੋਵੇਗੀ। ਇਸ ਮੌਕੇ ਗੁਰਚਰਨ ਸਿੰਘ ਦੁੱਗਾ, ਹਰਬੰਤ ਸਿੰਘ ਮਾਂਗਟ, ਪਵਿੱਤਰ ਸਿੰਘ, ਗੁਰਦਿਆਲ ਸਿੰਘ, ਰਾਕੇਸ਼ ਕੁਮਾਰ, ਕੁਲਜਿੰਦਰ ਸਿੰਘ, ਦੇਵਰਾਜ, ਕੁਲਵੰਤ ਸਿੰਘ, ਕੇਵਲ ਸਿੰਘ ਬਨਵੈਤ, ਰਸ਼ਪਾਲ ਸਿੰਘ ਪਾਲੀ, ਮਦਨ ਲਾਲ ਕੁਲਭੂਸ਼ਨ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਗਿੱਲ ਤੋਂ ਸੰਨੀ ਕੈਂਥ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ ਦੀ ਮੰਗ ਜੀ . ਏ . ਡੀ . ਸਕੂਲ ਬਚਿੱਤਰ ਨਗਰ ਵਿਖੇ ਸ... ਅਗਲੀ ਖ਼ਬਰ ਕੈਬਨਿਟ ਮੰਤਰੀ ਡਾ . ਵੀਰੇਂਦਰ ਕੁਮਾਰ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ
Ad Position 24