28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

‘ ਆਪ ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਦਾ ਪ੍ਰਬੰਧਕਾਂ ਨੇ ਦਿੱਤਾ ਸੱਦਾ

ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਹਰ ਸਾਲ ਵਾਂਗ, ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਐਤਵਾਰ 20 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਰੱਥ ਯਾਤਰਾ ਜਗਰਾਉਂ ਪੁਲ ਦੇ ਨੇੜੇ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋਵੇਗੀ ਅਤੇ ਸਰਾਭਾ ਨਗਰ ਦੇ ਨਵਦੁਰਗਾ ਮਾਤਾ ਮੰਦਰ ਵਿਖੇ ਸੰਪੰਨ ਹੋਵੇਗੀ।

Ad Position 21
No active advertisement
ਅਜੀਤ ਡੈਸਕ 28-11-2026
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਹਰ ਸਾਲ ਵਾਂਗ, ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਐਤਵਾਰ 20 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ। ਰੱਥ ਯਾਤਰਾ ਜਗਰਾਉਂ ਪੁਲ ਦੇ ਨੇੜੇ ਸ਼੍ਰੀ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋਵੇਗੀ ਅਤੇ ਸਰਾਭਾ ਨਗਰ ਦੇ ਨਵਦੁਰਗਾ ਮਾਤਾ ਮੰਦਰ ਵਿਖੇ ਸੰਪੰਨ ਹੋਵੇਗੀ। ਭਗਵਾਨ ਦੇ ਇਸ ਅਨੋਖੇ ਆਗਮਨ ਦਾ ਸੱਦਾ ਪੱਤਰ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚਦੇਵਾ, ਬੌਬੀ ਕਾਂਸਲ, ਅਜੈ ਜੈਨ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਬਿੱਟੂ ਗੁੰਬਰ, ਹਰੀਸ਼ ਦੁਆ, ਬਨਵਾਰੀ ਹਰਜਾਈ, ਵਿਮਲ ਹਰਜਾਈ, ਸੰਜੇ ਸੱਭਰਵਾਲ, ਤੀਰਥ ਸਿੰਘ, ਰਮਨ ਤਲਵਾਰ ਤੇ ਸੰਜੇ ਸ਼ਰਮਾ ਨੇ ਭੇਟ ਕੀਤਾ। ਅਰਵਿੰਦ ਕੇਜਰੀਵਾਲ ਨੂੰ ਸੱਦਾ ਪੱਤਰ ਭੇਟ ਕਰਦੇ ਹੋਏ, ਪ੍ਰਧਾਨ ਸ਼ੇਰੂ ਸਚਦੇਵਾ ਨੇ ਦੱਸਿਆ ਕਿ ਸ਼੍ਰੀ ਤਿਰੂਪਤੀ ਬਾਲਾਜੀ ਦਾ ਮੁੱਖ ਮੰਦਰ (ਦੇਵ ਸਥਾਨ) ਦੱਖਣੀ ਭਾਰਤ ਵਿਚ ਸਥਿਤ ਹੈ। ਪ੍ਰਧਾਨ ਸ਼ੇਰੂ ਸਚਦੇਵਾ ਨੇ ਅਰਵਿੰਦ ਕੇਜਰੀਵਾਲ ਨੂੰ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਅਰਵਿੰਦ ਕੇਜਰੀਵਾਲ ਇਸ ਜਾਣਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਭਗਵਾਨ ਗੋਵਿੰਦ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਪਣੀ ਪਤਨੀ ਨਾਲ ਇਸ ਬ੍ਰਹਮ ਰਥ ਯਾਤਰਾ ਵਿੱਚ ਹਿੱਸਾ ਲੈਣ ਦੀ ਵਚਨਬੱਧਤਾ ਪ੍ਰਗਟ ਕੀਤੀ। ਇਸ ਮੌਕੇ ਸੰਨੀ ਭੱਲਾ, ਸੰਦੀਪ ਜਿੰਦਲ, ਮਨੂ ਮੋਦੀ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੁਨੀਲ ਮੇਧ, ਸੰਜੇ ਸੱਭਰਵਾਲ, ਅਮਿਤ ਵਰਮਾ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੰਜੇ ਸੱਭਰਵਾਲ, ਸੰਦੀਪ ਜਿੰਦਲ, ਮਨੂ ਮੋਦੀ, ਤੀਰਥ ਕੁਮਾਰ, ਅਮਿਤ ਵਰਮਾ, ਵਿਵੇਕ ਗੋਇਲ, ਮਿੰਟੂ ਛਾਬੜਾ, ਨਿਤਿਨ ਗੁਪਤਾ, ਅਜੇ ਕੁਮਾਰ, ਕਮਲ ਬੱਗਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਲਾਡੋਵਾਲ ’ ਚ ਬਾਗਬਾਨੀ ਵਿਕਾਸ ਕੇਂਦਰ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਹਲਕਾ ਇੰਚਾਰਜ਼ ਸਿੰਮਕ ਦੀ ਅਗਵਾਈ ਹੇਠ ਅਕਾਲੀ - ਭਾਜਪਾ ਗਠਜੋੜ ਹੋਣ ’ ਤੇ ਹੰਬੜਾਂ ’ ਚ ਵਰਕਰਾਂ ਨੇ ਲੱਡੂ ਵੰਡੇ
Ad Position 24