28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਵਿਧਾਇਕ ਰੰਧਾਵਾ ਨੂੰ ਹਲਕਾ ਵਾਸੀਆਂ ਨੇ ਨਵੇਂ ਵਰ੍ਹੇ ਦੀ ਦਿੱਤੀ ਵਧਾਈ <br/>

Ad Position 21
No active advertisement
ਅਜੀਤ ਡੈਸਕ 02-01-2026
ਡੇਰਾਬੱਸੀ, 1 ਜਨਵਰੀ (ਗੁਰਮੀਤ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪਿੰਡ ਬਾਕਰਪੁਰ ਸਥਿਤ ਰੰਧਾਵਾ ਫਾਰਮ ਵਿਖੇ ਵੱਡੀ ਗਿਣਤੀ ਲੋਕਾਂ ਵਲੋਂ ਪਹੁੰਚ ਕੇ ਨਵੇਂ ਵਰ੍ਹੇ ਦੀ ਵਧਾਈ ਦਿੱਤੀ ਗਈ | ਇਸ ਮੌਕੇ ਵਿਧਾਇਕ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ-ਖੇੜਿਆਂ ਨਾਲ ਭਰਪੂਰ ਹੋਵੇ | ਉਨ੍ਹਾਂ ਅਕਾਲ ਪੁਰਖ ਅੱਗੇ ਹਲਕਾ ਵਾਸੀਆਂ ਨੂੰ ਤੰਦਰੁਸਤੀ, ਤਰੱਕੀ ਅਤੇ ਖੁਸ਼ਹਾਲੀ ਬਖਸ਼ਣ ਦੀ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਡੇਰਾਬੱਸੀ ਨੂੰ ਗੇਟਵੇਅ ਆਫ਼ ਪੰਜਾਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਸਮੇਂ ਡੇਰਾਬੱਸੀ ਦੇ ਲੋਕਾਂ ਲਈ ਬੱਸ ਸਟੈਂਡ ਸੁਪਨਾ ਬਣ ਕੇ ਰਹਿ ਗਿਆ ਸੀ, ਪਰ ਹੁਣ 'ਆਪ' ਸਰਕਾਰ ਦੇ ਕਾਰਜਕਾਲ 'ਚ ਬੱਸ ਸਟੈਂਡ ਲਈ ਬਜਟ ਪਾਸ ਹੋਣ ਤੋਂ ਇਲਾਵਾਂ ਕੰਮ ਵੀ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਨਵੇਂ ਸਾਲ 2026 'ਚ ਹਲਕੇ 'ਚ ਕਈ ਵਿਕਾਸਮੁਖੀ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪਿੰਡ ਮੁਬਾਰਕਪੁਰ ਦੀ ਪ੍ਰਾਚੀਨ ਗੁੱਗਾ ਮਾੜੀ ਵਿਖੇ ਚੋਰੀ <br/>
Ad Position 24