11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢਿਆ ਪੈਦਲ ਜਾਗਰੂਕਤਾ ਮਾਰਚ <br/>

Ad Position 21
No active advertisement
ਅਜੀਤ ਡੈਸਕ 04-01-2026
ਲਾਲੜੂ, 3 ਜਨਵਰੀ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਤਹਿਸੀਲ ਡੇਰਾਬੱਸੀ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਨਵੇਂ ਸਾਲ ਦਾ ਆਗਾਜ਼ ਸੰਘਰਸ਼ ਨਾਲ ਕਰਦਿਆਂ ਅੱਜ ਅੱਤ ਦੀ ਠੰਢ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦੱਪਰ ਤੋਂ ਡੇਰਾਬੱਸੀ ਤੱਕ ਪੈਦਲ ਮਾਰਚ ਕਰਕੇ ਸੰਘਰਸ਼ ਦਾ ਬਿਗਲ ਵਜਾਇਆ ਗਿਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਿੱਜਲੀ ਸੋਧ ਬਿੱਲ 2025, ਨਵਾਂ ਬੀਜ ਬਿੱਲ, ਖੇਤੀਬਾੜੀ ਵਸਤਾਂ ਤੇ ਕਰ ਮੁਕਤ ਵਪਾਰ ਸਮਝੌਤਾ ਰੱਦ ਕਰਨ, ਮਜ਼ਦੂਰ ਵਿਰੋਧੀ ਚਾਰ ਕੋਡ ਬਿੱਲ ਰੱਦ ਕਰਨ, ਮਗਨਰੇਗਾ ਕਾਨੂੰਨ 'ਚੋਂ ਕਿਰਤੀਆਂ ਪੱਖੀ ਧਾਰਾਵਾਂ ਨੂੰ ਖ਼ਤਮ ਕਰਨ ਤੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੇ ਵਿਰੋਧ 'ਚ ਇਹ ਪੈਦਲ ਮਾਰਚ ਕੱਢਿਆ ਗਿਆ, ਜਿਸ ਦੌਰਾਨ ਥਾਂ-ਥਾਂ 'ਤੇ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੇ ਲਾਗੂ ਹੋਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਬਿੱਜਲੀ ਦੇ ਸਮਾਰਟ ਮੀਟਰ ਲੱਗਣ ਨਾਲ ਗ਼ਰੀਬਾਂ ਦੇ ਘਰਾਂ 'ਚ ਹਨ੍ਹੇਰਾ ਛਾ ਜਾਵੇਗਾ ਤੇ ਬਿੱਜਲੀ ਦੀ ਵਰਤੋਂ ਲਈ ਮੋਬਾਈਲ ਫ਼ੋਨ ਦੀ ਤਰ੍ਹਾਂ ਪਹਿਲਾਂ ਰਿਚਾਰਜ ਕਰਵਾਉਣੇ ਪੈਣਗੇ ਤੇ ਪੈਸੇ ਖ਼ਤਮ ਹੋਣ 'ਤੇ ਬਿੱਜਲੀ ਬੰਦ ਹੋ ਜਾਇਆ ਕਰੇਗੀ | ਆਗੂਆਂ ਵਲੋਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਕਿ ਨਵੇਂ ਬਿਜਲੀ ਸੋਧ ਬਿੱਲ ਦੇ ਲਾਗੂ ਹੋਣ ਨਾਲ ਦੇਸ਼ ਦੇ ਪੂੰਜੀਪਤੀ ਤੇ ਝੌਪੜੀ 'ਚ ਰਹਿਣ ਵਾਲਿਆਂ ਲਈ ਬਿਜਲੀ ਦੇ ਯੂਨਿਟ ਦੀ ਦਰ ਇਕ ਸਾਮਾਨ ਹੋ ਜਾਵੇਗੀ, ਜੋ ਕਿ ਬਿਜਲੀ ਐਕਟ 1948 ਦੀ ਸਰਾਸਰ ਉਲੰਘਣਾ ਹੈ | ਇਸੇ ਤਰ੍ਹਾਂ ਨਵਾਂ ਬੀਜ ਬਿੱਲ ਖੇਤੀਬਾੜੀ ਦੇ ਧੰਦੇ ਨੂੰ ਤਬਾਹੀ ਵੱਲ ਧੱਕ ਦੇਵੇਗਾ ਤੇ ਕਿਸਾਨ ਕਿਸੇ ਤਰ੍ਹਾਂ ਵੀ ਆਪਣਾ ਬੀਜ ਨਹੀਂ ਬੀਜ ਸਕੇਗਾ ਤੇ ਕਿਸਾਨ ਹਰ ਇਕ ਤਰ੍ਹਾਂ ਦੇ ਬੀਜ ਲਈ ਮਲਟੀ ਨੈਸ਼ਨਲ ਕੰਪਨੀਆਂ ਦਾ ਗੁਲਾਮ ਬਣ ਜਾਵੇਗਾ | ਨਵਾਂ ਵੀ. ਬੀ. ਜੀ ਰਾਮ ਜੀ ਕਾਨੂੰਨ ਬਣਨ ਨਾਲ ਪਹਿਲਾਂ ਹੀ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਪਿੰਡਾਂ ਦਾ ਮਜ਼ਦੂਰ ਹੁਣ ਬਿਲਕੁੱਲ ਹੀ ਵਿਹਲਾ ਹੋ ਜਾਵੇਗਾ ਕਿਉਂਕਿ ਸਾਲ ਅੰਦਰ 100 ਦਿਨ ਰੁਜ਼ਗਾਰ ਦੀ ਗਰੰਟੀ ਦੇਣ ਵਾਲਾ ਮਗਨਰੇਗਾ ਕਾਨੂੰਨ ਹੁਣ ਕੇਂਦਰ ਸਰਕਾਰ ਵਲੋਂ ਬਿਲਕੱੁਲ ਬੇਅਸਰ ਕਰ ਦਿੱਤਾ ਗਿਆ ਹੈ | ਮਗਨਰੇਗਾ ਕਾਨੂੰਨ ਤਹਿਤ ਪਹਿਲਾਂ ਕੇਂਦਰ ਸਰਕਾਰ ਵਲੋਂ 90 ਫ਼ੀਸਦੀ ਗ੍ਰਾਂਟ ਦਿੱਤੀ ਜਾਂਦੀ ਸੀ, ਪਰ ਹੁਣ ਉਹ ਘਟਾ ਕੇ 60 ਫ਼ੀਸਦੀ ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਕਿਰਤੀਆਂ ਦੇ ਹੱਕ 'ਚ ਬਣੇ ਪਿਛਲੇ ਕਿਰਤ ਕਾਨੂੰਨ ਰੱਦ ਕਰਕੇ ਚਾਰ ਕੋਡ ਬਣਾ ਦਿੱਤੇ ਗਏ ਹਨ, ਜਿਸ ਨਾਲ ਕਾਮਿਆਂ ਦਾ ਸੋਸ਼ਣ ਹੋਵੇਗਾ ਤੇ ਕੰਮ ਦੇ ਘੰਟੇ ਵੀ ਵਧਾ ਦਿੱਤੇ ਗਏ ਹਨ | ਇਸ ਮੌਕੇ ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰੀ ਸਿੰਘ ਬਹੋੜਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਵਿੰਦਰ ਸਿੰਘ ਜੜੌਤ, ਅਵਤਾਰ ਸਿੰਘ ਦੱਪਰ, ਵਿਨੋਦ ਚੁੱਘ, ਮਹਿੰਦਰ ਸਿੰਘ ਸਰਸੀਣੀ, ਸੁਰਿੰਦਰ ਸਿੰਘ ਜੜੌਤ, ਨਸੀਬ ਸਿੰਘ ਜੜੌਤ, ਜ਼ਮਹੂਰੀ ਕਿਸਾਨ ਸਭਾ ਦੇ ਆਗੂ ਗੁਰਬਿੰਦਰ ਸਿੰਘ ਚਾਂਦਹੇੜੀ, ਦਲਬੀਰ ਸਿੰਘ, ਰਣਬੀਰ ਸਿੰਘ, ਜਸਵਿੰਦਰ ਸਿੰਘ ਤੇ ਨੈਬ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਰਵਿੰਦਰਾ ਇਨਕਲੇਵ ਵਿਖੇ ਭਜਨ ਕੀਰਤਨ ਕਰਵਾਇਆ <br/>
Ad Position 24