17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬ ਦੇ ਰਾਜਪਾਲ ਨੇ ਯੂ.ਟੀ. ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ 'ਚ ਬੂਟੇ ਲਗਾਉਣ ਵਾਲੀਆਂ ਥਾਵਾਂ ਦਾ ਕੀਤਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 05-01-2026
ਚੰਡੀਗੜ੍ਹ, 4 ਜਨਵਰੀ (ਸੰਦੀਪ ਕੁਮਾਰ ਮਾਹਨਾ) – ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ 'ਚ ਵੱਖ ਵੱਖ ਇਲਾਕਿਆਂ ਵਿਚ ਜੰਗਲਾਤ ਵਿਭਾਗ, ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ ਵਲੋਂ ਬੂਟੇ ਲਗਾਉਣ ਦੇ ਕਾਰਜਾਂ ਦਾ ਵਿਆਪਕ ਨਿਰੀਖਣ ਕੀਤਾ | ਉਨ੍ਹਾਂ 5 ਜੁਲਾਈ, 2025 ਨੂੰ ਚੰਡੀਗੜ੍ਹ ਦੇ 23 ਸਥਾਨਾਂ 'ਤੇ ਇੱਕ ਹੀ ਦਿਨ ਵਿਚ 1 ਲੱਖ 17 ਹਜ਼ਾਰ 836 ਬੂਟੇ ਲਗਾ ਕੇ ਸ਼ਹਿਰ ਦੀ ਹਰਿਤ ਪਹਿਲ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਸੀ | ਇਸੇ ਕੜੀ ਤਹਿਤ ਉਨ੍ਹਾਂ ਨੇ ਅੱਜ 9 ਵੱਖ ਵੱਖ ਥਾਵਾਂ 'ਤੇ ਜਾ ਕੇ ਬੂਟੇ ਲਗਾਉਣ ਦੇ ਕਾਰਜਾਂ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਨਿੱਜੀ ਤੌਰ 'ਤੇ ਸਮੀਖਿਆ ਕੀਤੀ | ਇਹ ਨਿਰੀਖਣ ਵਾਤਾਵਰਨ ਸੰਭਾਲ਼ ਅਤੇ ਸ਼ਹਿਰੀ ਹਰਿਆਲੀ ਦੇ ਪ੍ਰਤੀ ਪ੍ਰਸ਼ਾਸਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ | ਰਾਜਪਾਲ ਕਟਾਰੀਆ ਵਲੋਂ ਇਸ ਨਿਰੀਖਣ ਦੀ ਸ਼ੁਰੂਆਤ ਰਾਜਿੰਦਰ ਪਾਰਕ ਤੋਂ ਕੀਤੀ ਗਈ, ਜਿੱਥੇ 5 ਜੁਲਾਈ ਨੂੰ 'ਵਣ ਮਹੋਤਸਵ-2025' ਰਸਮੀ ਤੌਰ 'ਤੇ ਸ਼ੁਰੂ ਕੀਤਾ ਗਿਆ ਸੀ | ਇਸ ਤੋਂ ਬਾਅਦ ਉਨ੍ਹਾਂ ਸੁਖਨਾ ਜੰਗਲੀ ਜੀਵ (ਵਾਇਲਡਲਾਇਫ ਸੈਂਕਚੁਰੀ) ਦੇ ਤਹਿਤ ਕਾਂਸਲ ਖੇਤਰ ਵਿਖੇ ਬੂਟੇ ਲਗਾਉਣ ਵਾਲੀਆਂ ਥਾਵਾਂ ਤੱਕ ਨਿਰੀਖਣ ਕੀਤਾ | ਨਿਰੀਖਣ ਦੇ ਦੌਰਾਨ ਪ੍ਰਸ਼ਾਸਕ ਨੇ ਬੂਟਿਆਂ ਦੇ ਰੱਖ-ਰਖਾਅ ਅਤੇ 80 ਤੋਂ 95 ਫ਼ੀਸਦੀ ਦੇ ਵਿਚਕਾਰ ਬਚਾਅ 'ਤੇ ਤਸੱਲੀ ਜਤਾਈ | ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਬੂਟਿਆਂ ਦੀ ਨਿਰੰਤਰ ਦੇਖਭਾਲ਼ ਯਕੀਨੀ ਬਣਾਈ ਜਾਵੇ ਤਾਂ ਜੋ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਤੰਦਰੁਸਤ ਅਤੇ ਹਰਿਆਵਲ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ | ਉਨ੍ਹਾਂ ਨੇ ਤੰਦਰੁਸਤ ਬੂਟਿਆਂ ਦੇ ਵਾਧੇ ਲਈ ਅਨੁਕੂਲ ਸਥਿਤੀਆਂ ਪੈਦਾ ਕਰਨ ਲਈ ਨਿਯਮਿਤ ਰੱਖ-ਰਖਾਅ ਗਤੀਵਿਧੀਆਂ ਜਿਵੇਂ ਕਿ ਨਦੀਨ-ਨਾਸ਼ਕ, ਗੁਡਾਈ, ਸਿੰਚਾਈ ਅਤੇ ਹੋਰ ਸਿਲਵੀਕਲਚਰਲ ਅਪ੍ਰੇਸ਼ਨਸ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ |
ਰਾਜਪਾਲ ਕਟਾਰੀਆ ਨੇ ਹਾਈ ਕੋਰਟ ਦਾਖ਼ਲੇ ਅਤੇ ਜਨ ਮਾਰਗ ਦੇ ਨਾਲ ਇੰਜੀਨੀਅਰਿੰਗ ਵਿਭਾਗ ਵਲੋਂ ਬੂਟੇ ਲਗਾਉਣ ਦੇ ਕਾਰਜਾਂ ਦਾ ਵੀ ਨਿਰੀਖਣ ਕੀਤਾ, ਜਿੱਥੇ 30 ਹਜ਼ਾਰ ਤੋਂ ਵੱਧ ਬੂਟੇ ਲਗਾਏ ਗਏ ਸਨ | ਇਸ ਤੋਂ ਬਾਅਦ ਉਨ੍ਹਾਂ ਨੇ ਸੈਕਟਰ 23 ਸਥਿਤ ਰੋਜ਼ ਨਰਸਰੀ ਵਿਖੇ ਨਗਰ ਨਿਗਮ ਵਲੋਂ ਵਿਕਸਿਤ ਕੀਤੀ ਗਈ ਸਾਇਟ ਦੇ ਨਾਲ ਨਾਲ ਸੈਕਟਰ 36 ਦੇ ਫਰੈਗਰੈਂਸ ਗਾਰਡਨ ਵਿਖੇ ਪਲਾਂਟੇਸ਼ਨ ਸਾਇਟ ਦਾ ਦੌਰਾ ਵੀ ਕੀਤਾ | ਰੌਕ ਗਾਰਡਨ ਦੇ ਪਿੱਛੇ ਕੈਂਬਵਾਲਾ ਰੋਡ ਦਾ ਨਿਰੀਖਣ ਕਰਦੇ ਹੋਏ ਪ੍ਰਸ਼ਾਸਕ ਨੇ ਸੀਵਰੇਜ ਪ੍ਰਭਾਵਿਤ ਜੰਗਲਾਤ ਖੇਤਰ ਦੀ ਸਫ਼ਲ ਈਕੋ-ਬਹਾਲੀ ਵਿਚ ਜੰਗਲਾਤ ਵਿਭਾਗ ਦੇ ਉੱਦਮਾਂ ਦੀ ਸ਼ਲਾਘਾ ਕੀਤੀ | ਸੀਵਰੇਜ ਦੇ ਪ੍ਰਭਾਵੀ ਡਾਇਵਰਜ਼ਨ ਅਤੇ ਬੰਡਿੰਗ ਢਾਂਚੇ ਦੇ ਵਿਕਾਸ ਨਾਲ ਇਹ ਘਟਦੀ ਹੋਈ ਜੰਗਲਾਤ ਜ਼ਮੀਨ ਹੁਣ ਇੱਕ ਹਰੇ-ਭਰੇ ਖੇਤਰ 'ਚ ਬਦਲ ਚੁੱਕੀ ਹੈ | ਇਸ ਦੇ ਬਾਅਦ ਪ੍ਰਸ਼ਾਸਕ ਨੇ ਕਾਂਸਲ ਇਲਾਕੇ ਵਿਚ ਕੀਤੇ ਜਾ ਰਹੇ ਜੈਵ ਵਿਵਿਧਤਾ ਵਾਧੇ ਅਤੇ ਈਕੋ-ਬਹਾਲੀ ਦੇ ਕਾਰਜਾਂ ਦੀ ਸਮੀਖਿਆ ਕੀਤੀ | ਇਸ ਨਿਰੀਖਣ ਦੌਰਾਨ ਪ੍ਰਸ਼ਾਸਕ ਦੇ ਨਾਲ ਗ੍ਰਹਿ ਸਕੱਤਰ ਤੇ ਸਕੱਤਰ ਜੰਗਲਾਤ ਵਿਭਾਗ ਮਨਦੀਪ ਸਿੰਘ ਬਰਾੜ, ਮੁੱਖ ਜੰਗਲਾਤ ਅਫ਼ਸਰ ਸੌਰਭ ਕੁਮਾਰ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਸਮੇਤ ਜੰਗਲਾਤ ਵਿਭਾਗ ਦਾ ਸਟਾਫ਼, ਇੰਜੀਨੀਅਰਿੰਗ ਵਿਭਾਗ ਅਤੇ ਨਗਰ ਨਿਗਮ, ਚੰਡੀਗੜ੍ਹ ਦੇ ਸੀਨੀਅਰ ਇੰਜੀਨੀਅਰ ਅਤੇ ਅਧਿਕਾਰੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਓਾਟਾਰੀਓ ਖਾਲਸਾ ਦਰਬਾਰ ਗੁਰੂਘਰ ਵਿਖੇ ਨਵੇਂ ਸਾਲ ਮੌਕੇ ਹੋਏ ਧਾਰਮਿਕ ਸਮਾਗਮ <br/>
Ad Position 24