05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਮਨੀਮਾਜਰਾ ਮੋਟਰ ਮਾਰਕੀਟ 'ਚ ਖੜ੍ਹੀਆਂ ਗੱਡੀਆਂ ਨੂੰ ਲੱਗੀ ਅੱਗ, ਕਈ ਵਾਹਨ ਸੜ ਕੇ ਸੁਆਹ <br/>

Ad Position 21
No active advertisement
ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਕਪਿਲ ਵਧਵਾ)-ਮਨੀਮਾਜਰਾ ਮੋਟਰ ਮਾਰਕੀਟ ਵਿਚ ਬਿਜਲੀ ਵਿਭਾਗ ਦੇ ਦਫ਼ਤਰ ਨੇੜੇ ਬਣੇ ਬੂਥ ਨੰਬਰ 782 ਅਤੇ 783 ਦੇ ਸਾਹਮਣੇ ਖੜ੍ਹੀਆਂ ਕਈ ਗੱਡੀਆਂ ਨੂੰ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ | ਅੱਗ ਦੀ ਲਪਟਾਂ ਦੇਖ ਕੇ ਮੌਕੇ 'ਤੇ ਮੌਜੂਦ ਚੌਂਕੀਦਾਰਾਂ ਨੇ ਤੁਰੰਤ ਪੁਲਿਸ ਤੇ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ | ਫਾਇਰ ਬਿ੍ਗੇਡ ਅਧਿਕਾਰੀ ਜੀ. ਐੱਸ. ਘੁੰਮਣ ਨੇ ਦੱਸਿਆ ਕਿ ਵਿਭਾਗ ਨੂੰ ਵੀਰਵਾਰ ਰਾਤ ਕਰੀਬ 11:30 ਵਜੇ ਮਨੀਮਾਜਰਾ ਮੋਟਰ ਮਾਰਕੀਟ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ | ਜਾਣਕਾਰੀ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ਕਿਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਉਨ੍ਹਾਂ ਕਿਹਾ ਕਿ ਅੱਗ ਆਪਣੇ ਆਪ ਲੱਗਣ ਦੀ ਸੰਭਾਵਨਾ ਘੱਟ ਹੈ ਅਤੇ ਕਿਸੇ ਵੱਲੋਂ ਜਾਣ ਬੁੱਝ ਕੇ ਅੱਗ ਲਗਾਏ ਜਾਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ | ਅੱਗ ਕਾਰਨ ਬੂਥ ਨੰਬਰ 777 'ਤੇ ਕੰਮ ਕਰਨ ਵਾਲੇ ਮਕੈਨਿਕ ਰਮੇਸ਼ ਰਾਏ ਦੀ ਹਿਮਾਚਲ ਪ੍ਰਦੇਸ਼ ਤੋਂ ਮੁਰੰਮਤ ਲਈ ਆਈ ਆਲਟੋ-800 ਕਾਰ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ | ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਦੀ ਆਈ-20 ਕਾਰ ਅਤੇ ਇਕ ਕਿ੍ਸਟਾ ਗੱਡੀ ਵੀ ਅੱਗ ਦੀ ਲਪੇਟ ਵਿਚ ਆ ਕੇ ਪੂਰੀ ਤਰ੍ਹਾਂ ਸੜ੍ਹ ਗਈ | ਇਸ ਦੇ ਨਾਲ ਹੀ ਅਮਰ ਟਰੱਕ ਬਾਡੀ ਵਰਕਰਜ਼ ਕੋਲ ਨਵੀਂ ਬਾਡੀ ਬਣਵਾਉਣ ਲਈ ਖੜ੍ਹਾ ਇਕ ਨਵਾਂ ਟਰੱਕ ਵੀ ਅੱਗ ਨਾਲ ਬੁਰੀ ਤਰ੍ਹਾਂ ਨੁਕਸਾਨਿਆ | ਫਾਇਰ ਬਿ੍ਗੇਡ ਕਰਮਚਾਰੀਆਂ ਨੇ ਮੌਕੇ 'ਤੇ ਖੜ੍ਹੀਆਂ ਹੋਰ ਗੱਡੀਆਂ ਨੂੰ ਸਮੇਂ ਸਿਰ ਹਟਾ ਕੇ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ | ਥਾਣਾ ਮਨੀਮਾਜਰਾ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ |


Ad Position 22
No active advertisement
ਪਿਛਲੀ ਖ਼ਬਰ ਤੇਜ਼ ਹਵਾਵਾਂ ਤੇ ਮੀਂਹ ਨਾਲ ਬਿਜਲੀ ਸਪਲਾਈ ਰਹੀ ਠੱਪ <br/> ਅਗਲੀ ਖ਼ਬਰ ਥਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਪਿਓ-ਧੀ ਗੰਭੀਰ ਜ਼ਖ਼ਮੀ <br/>
Ad Position 24
No active advertisement