07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਸ਼ਾਰਦਾ ਮਾਤਾ ਮੰਦਰ ਕਮੇਟੀ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਡੇਰਾਬੱਸੀ, 24 ਜਨਵਰੀ (ਗੁਰਮੀਤ ਸਿੰਘ)- ਮਾਂ ਸ਼ਾਰਦਾ ਸਰਸਵਤੀ ਦੇ ਬਸੰਤ ਪੰਚਮੀ ਦੇ ਤਿਉਹਾਰ ਤੇ ਸਥਾਪਨਾ ਦਿਵਸ ਦੇ ਸ਼ੁਭ ਅਵਸਰ ਮੌਕੇ ਸ੍ਰੀ ਸ਼ਾਰਦਾ ਮਾਤਾ ਮੰਦਰ ਕਮੇਟੀ ਡੇਰਾਬੱਸੀ ਨੇ ਚੌਥੀ ਵਾਰ ਸਮਾਜ ਸੇਵਾ ਦੇ ਖੇਤਰ ਮਿਸਾਲ ਪੇਸ਼ ਕੀਤੀ | ਸੰਸਥਾ ਵਲੋਂ ਇਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਕਰਕੇ ਕੰਨਿਆਦਾਨ ਦੀ ਰਸਮ ਨਿਭਾਈ ਗਈ | ਇਸ ਮੌਕੇ ਲੜਕੀ ਨੂੰ ਘਰੇਲੂ ਸਾਮਾਨ ਵੀ ਭੇਟ ਕੀਤਾ ਗਿਆ | ਇਸ ਕਾਰਜ ਦੇ ਪ੍ਰਾਜੈਕਟ ਚੇਅਰਮੈਨ ਅਮਰੀਸ਼ ਭੱਲਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਪੂਜਾ-ਅਰਚਨਾ ਨਾਲ ਹੋਈ, ਉਪਰੰਤ ਸਾਬਕਾ ਹਲਕਾ ਵਿਧਾਇਕ ਐੱਨ.ਕੇ. ਸ਼ਰਮਾ ਵਲੋਂ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਬਰਾਤ ਦਾ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਤੇ ਨਰੇਸ਼ ਉਪਨੇਜਾ ਨੇ ਮੰਦਰ 'ਚ ਭੰਡਾਰੇ ਨੂੰ ਪ੍ਰਸ਼ਾਦ ਲਗਵਾਇਆ | ਇਸ ਮੌਕੇ 'ਆਪ' ਆਗੂ ਸੁਭਾਸ਼ ਸ਼ਰਮਾ, ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ, ਅੰਕਿਤ ਜੈਨ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਵਲੋਂ ਵੀ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਵਿਆਹ ਮੌਕੇ ਲੜਕੀ ਦਾ ਕੰਨਿਆਦਾਨ ਸੰਸਥਾ ਦੇ ਪ੍ਰਧਾਨ ਰਾਕੇਸ਼ ਅਚਿੰਤ ਤੇ ਸੰਸਥਾਪਕ ਰਵਿੰਦਰ ਕੌਸ਼ਿਕ ਵਲੋਂ ਕੀਤਾ ਗਿਆ | ਇਸ ਮੌਕੇ ਸ਼ੋਭਾ ਯਾਤਰਾ ਵੀ ਸਜਾਈ ਗਈ, ਜਿਸ ਨੂੰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਤੇ ਪਵਨ ਪੰਮਾ ਵਲੋਂ ਝੰਡੀ ਦਿਖਾਈ ਗਈ | ਇਸ ਨੇਕ ਕਾਰਜ 'ਚ ਡੇਰਾਬੱਸੀ ਸਨਾਤਨ ਧਰਮ ਸਭਾ, ਸ੍ਰੀ ਰਾਮ ਲੀਲ੍ਹਾ ਕਮੇਟੀ, ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਸ਼ਾਖਾ, ਸ਼ੀਤਲਾ ਮਾਤਾ ਮੰਦਰ ਗੁਲਾਬਗੜ੍ਹ ਰੋਡ, ਮਾਨਵ ਸੇਵਾ ਸੰਗ ਅਤੇ ਮੁਸਲਿਮ ਵੈੱਲਫ਼ੇਅਰ ਕਮੇਟੀ ਵਰਗੀਆਂ ਸੰਸਥਾਵਾਂ ਵਲੋਂ ਸਹਿਯੋਗ ਦਿੱਤਾ ਗਿਆ | ਇਸ ਦੌਰਾਨ ਕਮੇਟੀ ਮੈਂਬਰਾਂ ਵਲੋਂ ਰਵਿੰਦਰ ਵੈਸ਼ਨਵ ਨੂੰ ਮਹਾਂਮਾਈ ਦੀ ਤਲਵਾਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸੰਸਥਾ ਦੇ ਵਾਈਸ ਪ੍ਰਧਾਨ ਦੀਪਕ ਮੱਗੂ, ਖ਼ਜ਼ਾਨਚੀ ਰਾਜਨ ਜੱਸੀ, ਸੈਕਟਰੀ ਰਜਨੀਸ਼ ਸ਼ਰਮਾ, ਸਰਪ੍ਰਸਤ ਅੰਮਿ੍ਤਪਾਲ ਸਿੰਘ ਮੋਦੀ, ਸੁਸ਼ੀਲ ਵਿਆਸ, ਦਿਨੇਸ਼ ਗਾਂਧੀ, ਰਾਕੇਸ਼ ਮਹਿਤਾ, ਤੁਸ਼ਾਰ ਕੌਸ਼ਿਕ, ਸੰਦੀਪ ਭਟਨਾਗਰ, ਕੁਨਾਲ ਕੌਸ਼ਿਕ, ਪ੍ਰਕਾਸ਼ ਕੁਮਾਰ, ਸੁਮਿਤ ਵਰਮਾ, ਸੰਭਵ ਅਰੋੜਾ, ਵਿਸ਼ਾਲ ਸ਼ਰਮਾ, ਮੰਗੂ ਸਿੰਘ (ਜੋਨੀ), ਜਤੀਨ ਧੀਮਾਨ, ਰਵੀ ਬਾਵਾ, ਸ਼ੁਭਮ ਬਾਵਾ ਤੇ ਰਾਘਵ ਗੋਇਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ. ਟੀ. ਸਿਟੀ ਦੇ ਅਲਾਟੀਆਂ ਤੋਂ ਇਨਹਾਂਸਮੈਂਟ ਚਾਰਜ ਕਰਨਾ ਲੋਕਾਂ ਨਾਲ ਧੋਖਾ : ਡਿਪਟੀ ਮੇਅਰ ਬੇਦੀ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਜਨਾਲਾ ਦੀ ਚੋਣ ਡਾ: ਬਲਵਿੰਦਰ ਸਿੰਘ ਲੰਗੋਮਾਹਲ ਸਰਬਸੰਮਤੀ ਨਾਲ ਚੌਥੀ ਵਾਰ ਬਣ...
Ad Position 24
No active advertisement