07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਈ. ਟੀ. ਸਿਟੀ ਦੇ ਅਲਾਟੀਆਂ ਤੋਂ ਇਨਹਾਂਸਮੈਂਟ ਚਾਰਜ ਕਰਨਾ ਲੋਕਾਂ ਨਾਲ ਧੋਖਾ : ਡਿਪਟੀ ਮੇਅਰ ਬੇਦੀ <br/>

Ad Position 21
No active advertisement
ਅਜੀਤ ਡੈਸਕ 25-01-2026
ਐੱਸ. ਏ. ਐੱਸ. ਨਗਰ, 24 ਜਨਵਰੀ (ਪ੍ਰੋ. ਅਵਤਾਰ ਸਿੰਘ)-ਏਅਰਪੋਰਟ ਰੋਡ 'ਤੇ ਸਥਿਤ ਗਮਾਡਾ ਦੀ ਆਈ. ਟੀ. ਸਿਟੀ ਸਕੀਮ ਦੇ ਅਲਾਟੀਆਂ ਤੋਂ 7845 ਰੁ. ਪ੍ਰਤੀ ਵਰਗ ਗਜ਼ ਇਨਹਾਂਸਮੈਂਟ ਚਾਰਜ ਕਰਨ ਦੇ ਫ਼ੈਸਲੇ ਦੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਸ ਫ਼ੈਸਲੇ ਨੂੰ ਰਾਜ ਸਰਕਾਰ ਅਤੇ ਗਮਾਡਾ ਦੀ ਲੋਕ ਵਿਰੋਧੀ ਨੀਤੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਅਸਟੇਟ ਅਫ਼ਸਰ (ਪਲਾਟ) ਵਲੋਂ ਜਾਰੀ ਕੀਤਾ ਗਿਆ ਪੱਤਰ ਸਪੱਸ਼ਟ ਕਰਦਾ ਹੈ ਕਿ ਗਮਾਡਾ ਹੁਣ ਵਿਕਾਸ ਅਥਾਰਟੀ ਨਹੀਂ, ਬਲਕਿ ਇਕ ਪ੍ਰਾਪਰਟੀ ਡੀਲਰ ਵਾਂਗ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 12 ਜਨਵਰੀ ਨੂੰ ਹੋਈ ਗਮਾਡਾ ਅਥਾਰਟੀ ਦੀ 38ਵੀਂ ਮੀਟਿੰਗ 'ਚ 'ਆਈ. ਟੀ. ਸਿਟੀ ਸਕੀਮ ਅਧੀਨ ਮੌਜੂਦਾ ਅਲਾਟੀਆਂ/ਟਰਾਂਸਫ਼ਰੀਆਂ ਤੋਂ ਵਾਧੂ ਕੀਮਤ ਦੀ ਵਸੂਲੀ' ਦੇ ਏਜੰਡੇ ਨੂੰ ਮਨਜ਼ੂਰੀ ਦੇ ਕੇ ਲੋਕਾਂ 'ਤੇ ਵੱਡਾ ਆਰਥਿਕ ਬੋਝ ਪਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਲ 2018 'ਚ ਆਈ. ਟੀ. ਸਿਟੀ ਸਕੀਮ ਲਾਂਚ ਕਰਨ ਮੌਕੇ ਪਲਾਟਾਂ ਦੀ ਕੀਮਤ 25 ਹਜ਼ਾਰ ਰੁ. ਪ੍ਰਤੀ ਵਰਗ ਗਜ਼ ਤੈਅ ਕੀਤੀ ਗਈ ਸੀ, ਜਦਕਿ ਆਉਸਟੀਜ਼ ਕੋਟੇ ਹੇਠ ਕਿਸਾਨਾਂ ਨੂੰ 13,500 ਰੁ. ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਪਲਾਟ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਹੁਣ 8 ਸਾਲਾਂ ਬਾਅਦ ਲੱਖਾਂ ਰੁ. ਵਾਧੂ ਮੰਗਣਾ ਅਲਾਟੀਆਂ ਨਾਲ ਸਰਾਸਰ ਧੋਖਾ ਹੈ | ਉਨ੍ਹਾਂ ਕਿਹਾ ਕਿ ਇਕ ਵਾਰ ਵੇਚੀ ਜਾ ਚੁੱਕੀ ਜਾਇਦਾਦ 'ਤੇ ਸਾਲਾਂ ਬਾਅਦ ਦੁਬਾਰਾ ਇਨਹਾਂਸਮੈਂਟ ਚਾਰਜ ਲਗਾਉਣਾ ਨਿਆਂਸੰਗਤ ਨਹੀਂ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਇਕ ਪਾਸੇ ਜਨਤਾ ਨੂੰ ਰਾਹਤ ਦੇਣ ਦੀਆਂ ਗੱਲਾਂ ਕਰਦੀ ਹੈ, ਜਦਕਿ ਦੂਜੇ ਪਾਸੇ ਲੋਕਾਂ 'ਤੇ ਨਵਾਂ ਬੋਝ ਵੀ ਪਾ ਰਹੀ ਹੈ | ਡਿਪਟੀ ਮੇਅਰ ਬੇਦੀ ਨੇ ਦੋਸ਼ ਲਗਾਇਆ ਕਿ ਗਮਾਡਾ ਰਿਹਾਇਸ਼ੀ ਪਲਾਟਾਂ ਨਾਲੋਂ ਕਈ ਗੁਣਾ ਮਹਿੰਗੇ ਰੇਟਾਂ 'ਤੇ ਕਮਰਸ਼ੀਅਲ ਪ੍ਰਾਪਰਟੀ ਵੇਚ ਕੇ ਸੈਂਕੜੇ ਕਰੋੜ ਰੁ. ਕਮਾ ਰਹੀ ਹੈ | ਜੇਕਰ ਗਮਾਡਾ ਇੰਨੀ ਕਮਾਈ ਕਰ ਰਹੀ ਹੈ ਤਾਂ ਇਨਹਾਂਸਮੈਂਟ ਦੀ ਰਕਮ ਆਪਣੇ ਮੁਨਾਫ਼ੇ ਵਿਚੋਂ ਕਿਉਂ ਨਹੀਂ ਭਰਦੀ | ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਆਉਣ ਵਾਲੇ ਦਿਨਾਂ 'ਚ ਗਮਾਡਾ ਨੇ ਮੁਹਾਲੀ ਦੀ ਜਾਇਦਾਦ ਵੇਚਣ ਵਾਸਤੇ ਹਜ਼ਾਰਾਂ ਕਰੋੜ ਰੁ. ਦੀ ਨਿਲਾਮੀ ਰੱਖੀ ਹੈ ਅਤੇ ਇਸ ਤੋਂ ਮਿਲਣ ਵਾਲੇ ਪੈਸਿਆਂ 'ਚੋਂ ਵੀ ਇਨਹਾਂਸਮੈਂਟ ਦੇ ਕੇ ਅਲਾਟੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਅਤੇ ਗਮਾਡਾ ਨੇ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਤਾਂ ਆਈ. ਟੀ. ਸਿਟੀ ਦੇ ਅਲਾਟੀਆਂ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਗਮਾਡਾ ਦੀ ਹੋਵੇਗੀ |


Ad Position 22
No active advertisement
ਪਿਛਲੀ ਖ਼ਬਰ 24 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ <br/> ਅਗਲੀ ਖ਼ਬਰ ਸ੍ਰੀ ਸ਼ਾਰਦਾ ਮਾਤਾ ਮੰਦਰ ਕਮੇਟੀ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ <br/>
Ad Position 24
No active advertisement