07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਰਾਮਦਾਸ ਪਲੇਅਵੇ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਖਰੜ, 24 ਜਨਵਰੀ (ਗੁਰਮੁੱਖ ਸਿੰਘ ਮਾਨ)- ਗੁਰੂ ਰਾਮਦਾਸ ਪਲੇਅਵੇ ਸਕੂਲ ਜੀ. ਟੀ. ਬੀ. ਨਗਰ ਖਰੜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਜਿਥੇ ਫ਼ੌਜ ਦੀ ਵਰਦੀ 'ਚ ਪਰੇਡ ਕੀਤੀ ਉਥੇ ਹੀ ਦੇਸ਼-ਭਗਤੀ ਦੇ ਗੀਤਾਂ 'ਤੇ ਸ਼ਾਨਦਾਰ ਪੇਸ਼ਕਾਰੀਆਂ ਵੀ ਦਿੱਤੀਆਂ | ਇਸੇ ਦੌਰਾਨ ਬੱਚਿਆਂ ਵਲੋਂ ਦੇਸ਼-ਭਗਤੀ ਦੇ ਵਿਸ਼ੇ 'ਤੇ ਆਧਾਰਿਤ ਨਾਟਕ ਵੀ ਖੇਡਿਆ ਗਿਆ | ਅੰਤ 'ਚ ਅਧਿਆਪਕਾ ਪੂਜਾ ਨੇ ਗਣਤੰਤਰ ਦਿਵਸ ਸੰਬੰਧੀ ਭਾਸ਼ਣਾ ਦਿੱਤਾ ਜਦਕਿ ਸਕੂਲ ਪਿ੍ੰ. ਜਸਪ੍ਰੀਤ ਕੌਰ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰੋ. ਪ੍ਰੀਤਇੰਦਰ ਸਿੰਘ, ਅਧਿਆਪਕਾ ਸ਼ੈਫਾਲੀ ਤੇ ਕੋਮਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਨੂੰ ਖ਼ਤਮ ਕਰਨ ਦੀ ਸਾਜਿਸ਼ ਨੂੰ ਕਿਸੇ ਵੀ ਕੀਮਤ 'ਤੇ ਸਫ਼ਲ ਨਹੀਂ ਹੋਣ ਦਿਆਂਗੇ : ਸਿੱਧੂ <br/> ਅਗਲੀ ਖ਼ਬਰ ਮੁਹਾਲੀ 'ਚ ਫ਼ਿਰੌਤੀ ਲਈ ਕਾਲਾਂ ਦਾ ਸਿਲਸਿਲਾ ਤੇਜ਼, ਪਹਿਲਾਂ ਪ੍ਰਾਪਰਟੀ ਡੀਲਰ, ਫਿਰ ਬੀ-ਪ੍ਰਾਕ ਤੇ ਅਕਾਲੀ ਆਗੂ ਨੂੰ ਕਾ...
Ad Position 24
No active advertisement