ਪੰਜਾਬ ਯੂਨੀਵਰਸਿਟੀ 'ਚ 7 ਦਿਨਾ ਵਿਦਿਆਰਥੀ, ਅਧਿਆਪਕ ਅਤੇ ਸਿੱਖਿਅਕ ਵਿਸ਼ੇ 'ਤੇ ਇਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਹੋਈ ਸ਼ੁਰੂਆਤ <br/>
ਅਜੀਤ ਡੈਸਕ
06-02-2026
ਪ੍ਰੋ. ਸ਼ਰੀਸ਼ ਪਾਲ ਸਿੰਘ ਨੇ ਕਿਹਾ ਕਿ ਸੀ.ਆਈ.ਈ.ਟੀ ਰਾਹੀਂ ਡਿਜੀਟਲ ਰਿਪੋਜ਼ਟਰੀਆਂ, ਵਰਚੂਅਲ ਪ੍ਰਯੋਗਸ਼ਾਲਾਵਾਂ ਅਤੇ ਆਨਲਾਈਨ ਅਧਿਆਪਕ ਸਿਖਲਾਈ ਵਰਗੀਆਂ ਪਹਿਲਕਦਮੀਆਂ ਰਾਹੀਂ ਆਈ.ਸੀ.ਟੀ ਏਕੀਕਰਨ ਨੂੰ ਉਤਸ਼ਾਹਿਤ ਕੀਤਾ | ਧੰਨਵਾਦ ਦਾ ਮਤਾ ਡੀਨ ਫੈਕਲਟੀ ਆਫ਼ ਐਜੂਕੇਸ਼ਨ ਪ੍ਰੋ. ਗੁਰਮੀਤ ਸਿੰਘ ਦੁਆਰਾ ਦਿੱਤਾ ਗਿਆ | ਦਿੱਲੀ ਤੋਂ ਪ੍ਰੋਫੈਸਰ ਸ਼ਿਰੀਸ਼ ਪਾਲ ਸਿੰਘ ਨੇ ਕਿਹਾ ਕਿ ਐਨ.ਈ.ਪੀ 2020 ਅਤੇ ਡਿਜੀਟਲ ਪਹਿਲਕਦਮੀਆਂ 'ਤੇ ਗੱਲ ਕੀਤੀ |
ਦੂਜੇ ਤਕਨੀਕੀ ਸੈਸ਼ਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਿੱਖਿਆ ਫੈਕਲਟੀ ਦੇ ਮੁਖੀ ਅਤੇ ਡੀਨ ਪ੍ਰੋ. ਦੀਪਾ ਸਿਕੰਦ ਕੌਟਸ ਨੇ ਈ-ਕੰਟੈਂਟ ਵਿਕਾਸ ਲਈ ਨਿਰਦੇਸ਼ਕ ਡਿਜ਼ਾਈਨ ਵਿਸ਼ੇ 'ਤੇ ਸੰਬੋਧਨ ਕੀਤਾ | ਤੀਜੇ ਤਕਨੀਕੀ ਸੈਸ਼ਨ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਿੱਖਿਆ ਫੈਕਲਟੀ ਦੇ ਮੁਖੀ ਪ੍ਰੋ. ਅਮਿਤ ਕੌਟਸ ਨੇ ਆਈ.ਸੀ.ਟੀ.ਅਧਾਰਤ ਮੁਲਾਂਕਣ ਸਾਧਨ ਵਿਸ਼ੇ 'ਤੇ ਸੰਬੋਧਨ ਕੀਤਾ |