24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਡੇਰਾਬੱਸੀ ਵਿਖੇ ਡਿਜ਼ੀਟਲ ਅਰੈਸਟ ਨਾਲ ਬਜ਼ੁਰਗ ਮਹਿਲਾ ਤੋਂ 1 ਲੱਖ ਰੁਪਏ ਠੱਗੇ <br/>

Ad Position 21
No active advertisement
ਅਜੀਤ ਡੈਸਕ 06-02-2026
ਡੇਰਾਬੱਸੀ, 5 ਫਰਵਰੀ (ਗੁਰਮੀਤ ਸਿੰਘ)-ਡਿਜ਼ੀਟਲ ਅਰੈਸਟ ਦੇ ਨਾਂਅ 'ਤੇ ਇਕ ਬਜ਼ੁਰਗ ਮਹਿਲਾ ਤੋਂ 1 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਖੁਸ਼ਕਿਸਮਤੀ ਨਾਲ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਕਾਰਨ ਪੁੱਤਰ ਨੂੰ ਸਮੇਂ 'ਤੇ ਘਟਨਾ ਦਾ ਪਤਾ ਲੱਗਣ 'ਤੇ ਬੈਂਕ ਖਾਤੇ 'ਚ ਪਏ 4 ਲੱਖ ਰੁਪਏ ਬਚ ਗਏ | ਇਸ ਸੰਬੰਧੀ ਡੇਰਾਬੱਸੀ ਵਾਸੀ ਹਿਤੇਸ਼ ਭਾਰਗਵ ਨੇ ਦੱਸਿਆ ਕਿ ਉਸਦੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਰਹਿੰਦੇ ਹਨ ਅਤੇ ਉਨ੍ਹਾਂ ਦੀ 62 ਸਾਲਾਂ ਮਾਤਾ ਸੁਸ਼ਮਾ ਰਾਣੀ ਘਰ 'ਚ ਹੀ ਰਹਿ ਕੇ ਉਨ੍ਹਾਂ ਦੀ ਦੇਖਭਾਲ ਕਰਦੀ ਹੈ | ਪਿਤਾ ਦੀ ਦੇਖਭਾਲ ਲਈ ਇਕ ਕੇਅਰ ਟੇਕਰ ਵੀ ਰੱਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ 2 ਫਰਵਰੀ ਨੂੰ ਉਨ੍ਹਾਂ ਦੀ ਮਾਤਾ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਬੈਂਕ ਖਾਤੇ 'ਚ 70 ਲੱਖ ਰੁਪਏ ਦੀ ਗਲਤ ਟ੍ਰਾਂਜੈਕਸ਼ਨ ਹੋ ਗਈ ਹੈ ਅਤੇ ਫੇਰ 3 ਫਰਵਰੀ ਨੂੰ ਫ਼ੋਨ ਆਇਆ ਕਿ ਉਨ੍ਹਾਂ ਖਿਲਾਫ਼ ਪੁਲਿਸ ਕਾਰਵਾਈ ਹੋ ਰਹੀ ਹੈ, ਜਿਸ ਮਗਰੋਂ ਉਨ੍ਹਾਂ ਕਾਨੂੰਨੀ ਕਾਰਵਾਈ ਦਾ ਡਰ ਵਿਖਾ ਕੇ ਮਾਤਾ ਨੂੰ ਝਾਂਸੇ 'ਚ ਲੈ ਲਿਆ | ਹਿਤੇਸ਼ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਸਮਝੌਤਾ ਕਰਵਾਉਣ ਲਈ ਕੁਝ ਕਾਗਜ਼ੀ ਕਾਰਵਾਈ ਅਤੇ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਕਹੀ, ਜਿਸ ਦੌਰਾਨ ਵੀਡੀਓ ਕਾਲ ਰਾਹੀਂ ਠੱਗ ਨੇ ਉਨ੍ਹਾਂ ਨੂੰ ਇੰਨਾ ਡਰਾ ਦਿੱਤਾ ਕਿ ਉਨ੍ਹਾਂ ਨੇ ਘਰ 'ਚ ਕਿਸੇ ਨੂੰ ਵੀ ਆਉਣ ਤੋਂ ਰੋਕ ਦਿੱਤਾ ਅਤੇ ਕੇਅਰ ਟੇਕਰ, ਕੰਮ ਵਾਲੀ ਮਹਿਲਾ ਅਤੇ ਸਕੂਲ ਤੋਂ ਆਈ 3 ਸਾਲਾਂ ਪੋਤੀ ਨੂੰ ਵੀ ਪੜੋਸੀਆਂ ਕੋਲ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਠੱਗ ਨੇ ਉਨ੍ਹਾਂ ਦੀ ਮਾਤਾ ਨੂੰ ਘਰ 'ਚ ਹੀ ਡਿਜ਼ੀਟਲ ਅਰੈਸਟ ਵਿਚ ਰੱਖਿਆ | ਇਸ ਦੌਰਾਨ ਕੇਅਰ ਟੇਕਰ ਨੂੰ ਸ਼ੱਕ ਹੋਣ 'ਤੇ ਉਸ ਨੇ ਹਿਤੇਸ਼ ਨੂੰ ਫੋਨ ਕਰਕੇ ਇਸ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ | ਹਿਤੇਸ਼ ਨੇ ਦੱਸਿਆ ਕਿ ਪਿਤਾ ਦੀ ਬਿਮਾਰੀ ਕਰਕੇ ਉਨ੍ਹਾਂ ਨੇ ਘਰ 'ਚ ਸਾਊਾਡ ਵਾਲੇ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਹਨ, ਜਿਨ੍ਹਾਂ ਦੀ ਫੁਟੇਜ ਅਤੇ ਆਵਾਜ਼ ਉਹ ਆਪਣੇ ਮੋਬਾਈਲ 'ਤੇ ਕਿਸੇ ਵੀ ਸਮੇਂ ਵੇਖ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਜਦੋਂ ਉਨ੍ਹਾਂ ਫੁਟੇਜ ਵੇਖੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਮਾਤਾ ਫੋਨ 'ਤੇ ਗੱਲ ਕਰ ਰਹੀ ਹੈ ਅਤੇ ਬਹੁਤ ਡਰੀ ਹੋਈ ਹੈ ਅਤੇ ਇਸ ਦੌਰਾਨ ਗੱਲਾਂ ਸੁਣ ਕੇ ਉਸਨੂੰ ਪੂਰਾ ਮਾਮਲਾ ਸਮਝ ਆ ਗਿਆ ਅਤੇ ਉਹ ਤੁਰੰਤ ਘਰ ਪਹੁੰਚ ਗਏ | ਉਦੋਂ ਤੱਕ ਠੱਗ 1 ਲੱਖ ਰੁ. ਖਾਤੇ ਤੋਂ ਕੱਢ ਚੁੱਕੇ ਸਨ, ਪਰ ਉਨ੍ਹਾਂ ਤੁਰੰਤ ਖਾਤਾ ਫ੍ਰੀਜ਼ ਕਰਵਾ ਕੇ 4 ਲੱਖ ਰੁ. ਬਚਾ ਲਏ | ਹਿਤੇਸ਼ ਨੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ' ਦਾ 17ਵਾਂ ਦਿਨ: ਪੰਜਾਬ ਪੁਲਿਸ ਨੇ 681 ਥਾਵਾਂ 'ਤੇ ਕੀਤੀ ਛਾਪੇਮਾਰੀ; 274 ਕਾਬੂ <br/> ਅਗਲੀ ਖ਼ਬਰ ਕਾਂਗਰਸ ਦੇ ਵਫ਼ਦ ਵਲੋਂ ਕਾਰਜ ਸਾਧਕ ਅਫ਼ਸਰ ਨਾਲ ਮੁਲਾਕਾਤ <br/>
Ad Position 24