06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੁਲਿਸ ਵਲੋਂ ਇਰਾਦਾ ਕਤਲ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 24-02-2026
ਚੰਡੀਗੜ੍ਹ, 23 ਫ਼ਰਵਰੀ (ਕਪਿਲ ਵਧਵਾ)–ਚੰਡੀਗੜ੍ਹ ਦੇ ਥਾਣਾ ਸੈਕਟਰ-31 ਦੀ ਟੀਮ ਨੇ ਬੀਤੀ ਰਾਤ ਵਾਪਰੇ ਇਰਾਦਾ ਕਤਲ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਵਾਂਸ਼ੂ (19) ਵਾਸੀ ਇੰਦਰ ਆਵਾਸ ਕਾਲੋਨੀ, ਫੇਜ਼-1, ਰਾਮਦਰਬਾਰ ਅਤੇ ਅੰਕਿਤ (22) ਵਾਸੀ ਰਾਮਦਰਬਾਰ ਫੇਜ਼-2 ਵਜੋਂ ਹੋਈ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਇਹ ਮਾਮਲਾ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਹੱਲੋਮਾਜਰਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ 22-23 ਫ਼ਰਵਰੀ ਦੀ ਦਰਮਿਆਨੀ ਰਾਤ ਕਰੀਬ 12:30 ਵਜੇ ਉਹ ਆਪਣੇ ਸਾਥੀਆਂ ਵਰੁਣ ਮੋਗਲੀ ਅਤੇ ਤੁਸ਼ਾਰ ਨਾਲ ਇੰਦਰ ਆਵਾਸ, ਫੇਜ਼-1 ਰਾਮਦਰਬਾਰ ਸਥਿਤ ਕ੍ਰੇਚ ਦੇ ਨੇੜੇ ਮੋਟਰਸਾਈਕਲ ਲੈਣ ਗਏ ਸਨ | ਉੱਥੇ ਪਹਿਲਾਂ ਹੀ ਬੈਠੇ ਵਾਂਸ਼ੂ ਅਤੇ ਅੰਕਿਤ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਰਾਹ ਰੋਕ ਲਿਆ | ਦੋਸ਼ ਹੈ ਕਿ ਵਾਂਸ਼ੂ ਨੇ ਤੁਸ਼ਾਰ ਦੀ ਛਾਤੀ 'ਤੇ ਮੁੱਕਾ ਮਾਰਿਆ ਅਤੇ ਝਗੜਾ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਵਾਂਸ਼ੂ ਅਤੇ ਉਸਦੇ 4-5 ਸਾਥੀ ਛੁਰੀ, ਤਲਵਾਰਾਂ, ਡੰਡਿਆਂ ਅਤੇ ਇੱਟਾਂ ਨਾਲ ਲੈਸ ਹੋ ਕੇ ਤੁਸ਼ਾਰ ਦੇ ਪਿੱਛੇ ਭੱਜੇ ਅਤੇ ਉਸ ਨੂੰ ਘੇਰ ਕੇ ਹਮਲਾ ਕਰ ਦਿੱਤਾ | ਵਾਂਸ਼ੂ ਨੇ ਕਈ ਵਾਰ ਉਸਤੇ ਛੁਰੀ ਨਾਲ ਵਾਰ ਕੀਤੇ ਜਦਕਿ ਹੋਰਾਂ ਨੇ ਤਲਵਾਰਾਂ ਅਤੇ ਡੰਡਿਆਂ ਦੀ ਵਰਤੋਂ ਕੀਤੀ | ਸ਼ਿਕਾਇਤਕਰਤਾ ਮੁਤਾਬਕ ਇਸੇ ਦੌਰਾਨ ਵਰੁਣ ਘਰ ਅੰਦਰੋਂ ਤਲਵਾਰ ਲੈ ਕੇ ਆਇਆ ਅਤੇ ਉਸ ਦੇ ਸਿਰ 'ਤੇ ਕਤਲ ਦੀ ਨੀਅਤ ਨਾਲ ਵਾਰ ਕੀਤਾ | ਹਮਲਾਵਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਣ ਦੀ ਧਮਕੀ ਦਿੰਦਿਆ ਮੌਕੇ ਤੋਂ ਫਰਾਰ ਹੋ ਗਏ | ਤਫ਼ਤੀਸ਼ ਦੌਰਾਨ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਕੀਤਾ ਜਾਵੇਗਾ ਹੈ | ਪੁਲਿਸ ਮੁਤਾਬਕ ਵਾਂਸ਼ੂ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਧਾਰਾ 307 ਆਈ.ਪੀ.ਸੀ. ਸਮੇਤ ਗੰਭੀਰ ਧਾਰਾਵਾਂ ਸ਼ਾਮਲ ਹਨ | ਅੰਕਿਤ ਖ਼ਿਲਾਫ਼ ਵੀ ਪਹਿਲਾ ਤੋਂ ਇਕ ਮਾਮਲਾ ਦਰਜ ਹੈ | ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੀਆਂ ਐੱਸ. ਸੀ. ਮੁਲਾਜ਼ਮ ਜਥੇਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਗਲੀ ਖ਼ਬਰ ਲਿਖਤੀ ਪ੍ਰੀਖਿਆ ਖ਼ਿਲਾਫ਼ ਬਿਜਲੀ ਕਰਮਚਾਰੀ 26 ਨੂੰ ਕਰਨਗੇ ਰੋਸ ਰੈਲੀ
Ad Position 24