06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਇੰਜੀਨੀਅਰਿੰਗ ਕਾਲਜ 'ਚ 57 ਐਂਡ ਬਿਯੋਂਡ ਕਨਕਲੇਵ 2026 'ਤੇ ਹੋਈ ਚਰਚਾ

Ad Position 21
No active advertisement
ਅਜੀਤ ਡੈਸਕ 24-02-2026
ਚੰਡੀਗੜ੍ਹ, 23 ਫਰਵਰੀ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ 57 ਯੂਜ਼ ਕੇਸ ਲੈਬ ਵਲੋਂ 57 ਐਂਡ ਬਿਯੋਂਡ ਕਨਕਲੇਵ 2026 ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਕਨਕਲੇਵ ਦੇ ਮੁੱਖ ਮਹਿਮਾਨ ਰਾਧਾਚਰਨ ਸ਼ਾਕਯ ਐਡੀਸ਼ਨਲ ਡੀ. ਜੀ. ਟੀ. ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ ਹਰਿਆਣਾ ਨੇ ਸੰਬੋਧਨ ਕੀਤਾ | ਜਿਨ੍ਹਾਂ ਨਾਲ ਸੁਨੀਲ ਪ੍ਰੈਜ਼ੀਡੈਂਟ ਇੰਸਟੀਟਿਊਸ਼ਨ ਆਫ਼ ਇਲੈਕਟ੍ਰਾਨਿਕਸ ਐਂਡ ਟੈਲੀਕਮਿਊਨੀਕੇਸ਼ਨ, ਡਾਇਰੈਕਟਰ ਪੈੱਕ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਪ੍ਰੋ. ਅਰੁਣ ਕੁਮਾਰ ਸਿੰਘ ਹੈੱਡ ਡਿਪਾਰਟਮੈਂਟ ਆਫ਼ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਤੇ ਕੋਆਰਡੀਨੇਟਰ ਪ੍ਰੋ. ਸਿਮਰਜੀਤ ਸਿੰਘ ਵੀ ਮੌਜੂਦ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰੋ. ਸਿਮਰਜੀਤ ਸਿੰਘ ਨੇ ਦੱਸਿਆ ਕਿ ਪੈੱਕ ਦੀ 57 ਯੂਜ਼ ਕੇਸ ਲੈਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੀਆਂ 100 ਚੁਣੀਆਂ ਹੋਈਆਂ 57 ਯੂਜ਼ ਕੇਸ ਲੈਬਜ਼ ਨੂੰ ਕੀਤੇ ਸ਼ਾਨਦਾਰ ਕੰਮਾ ਬਦਲੇ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਾਲ ਹੀ ਵਿਚ ਇਸ ਲੈਬ ਨੂੰ ਦੇਸ਼ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ | ਇਸ ਤੋਂ ਬਾਅਦ ਪ੍ਰੋ. ਅਰੁਣ ਕੁਮਾਰ ਸਿੰਘ ਨੇ ਸੈਮੀਕੰਡਕਟਰ ਰਿਸਰਚ ਸੈਂਟਰ ਤੇ 57 ਯੂਜ਼ ਕੇਸ ਲੈਬ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ | ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸੰਸਥਾ ਦੀ 104 ਸਾਲ ਪੁਰਾਣੀ ਵਿਰਾਸਤ, ਪਹਿਲੇ ਏਅਰੋਸਪੇਸ ਇੰਜੀਨੀਅਰਿੰਗ ਬੈਚ ਅਤੇ ਪ੍ਰਸਿੱਧ ਐਲੁਮਨੀ ਦਾ ਜ਼ਿਕਰ ਕੀਤਾ | ਸੁਨੀਲ ਨੇ ਕਨਕਲੇਵ ਦੇ ਉਦੇਸ਼ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਮੁੱਖ ਮਹਿਮਾਨ ਰਾਧਾਚਰਨ ਸ਼ਾਕਯ ਨੇ ਨਾਲਿਜ ਨੂੰ ਪ੍ਰੋਡਕਟ ਵਿਚ ਬਦਲਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਪੈੱਕ ਦੀ ਵਿਰਾਸਤ, ਸਕਿਲ ਤੇ ਟੈਲੈਂਟ ਦੀ ਭਰਪੂਰ ਪ੍ਰਸੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਾਲਜ ਦੇ ਖੇਡ ਗਰਾੳਾੂਡ 'ਚ ਕਾਮਰਸੀਆ 2026 ਮੇਲਾ ਕਰਵਾਇਆ ਅਗਲੀ ਖ਼ਬਰ ਐੱਨ. ਐੱਸ. ਐੱਸ. ਵਲੰਟੀਅਰਾਂ ਨੇ ਲੋੜਵੰਦ ਪਰਿਵਾਰਾਂ, ਬੱਚਿਆਂ ਨੂੰ ਕੱਪੜੇ ਤੇ ਪੌਸ਼ਟਿਕ ਭੋਜਨ ਦੇ ਪੈਕੇਟ ਵੰਡੇ
Ad Position 24