ਚੰਡੀਗੜ੍ਹ, 23 ਫਰਵਰੀ (ਮਾਰਕੰਡਾ) -ਡੀ. ਏ. ਵੀ. ਕਾਲਜ ਦੀ ਕਾਮਰਸ ਸੁਸਾਇਟੀ ਦੁਆਰਾ ਖੇਡ ਗਰਾਉਂਡ ਵਿਖੇ ਕਾਮਰਸੀਆ 2026 ਮੇਲਾ ਕਰਵਾਇਆ ਗਿਆ | ਮੇਲੇ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਸੁਪ੍ਰੀਤ ਸਿੰਘ ਸਾਈਕੋਕੇਅਰ ਹੈਲਥ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਦੁਆਰਾ ਕੀਤਾ ਗਿਆ | ਜਿਨ੍ਹਾਂ ਨਾਲ ਸੌਰਭ ਜੋਸ਼ੀ ਮੇਅਰ ਚੰਡੀਗੜ੍ਹ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਨੇ ਐਚ.ਓ.ਡੀ ਕਾਮਰਸ ਡਾ. ਸਾਰਿਕਾ ਮਹੇਂਦਰੂ, ਅਧਿਆਪਕ ਇੰਚਾਰਜ ਡਾ. ਸ਼ਰੂਤੀ ਮਾਰੀਆ, ਡਾ. ਸੁਮਿਤ ਗੋਕਲਾਨੀ, ਕਾਮਰਸ ਫੈਕਲਟੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਗਾਇਕੀ, ਨਿ੍ਤ ਅਤੇ ਹੋਰ ਰਚਨਾਤਮਕ ਪ੍ਰਦਰਸ਼ਨਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਖੇਡਾਂ ਅਤੇ ਮਜ਼ੇਦਾਰ ਗਤੀਵਿਧੀਆਂ ਦੇ 40 ਤੋਂ ਵੱਧ ਸਟਾਲਾਂ ਨੇ ਪ੍ਰੋਗਰਾਮ ਦੀ ਰੌਣਕ ਵਿਚ ਵਾਧਾ ਕੀਤਾ | ਇਸ ਮੇਲੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਫ਼ਿਲਮ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੀ ਜਲਦੀ ਹੀ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਇਸ਼ਕਾਂ ਦੇ ਲੇਖੇ' ਬਾਰੇ ਵਿਚਾਰ ਸਾਂਝੇ ਕੀਤੇ | ਇਕ ਹੋਰ ਫ਼ਿਲਮ 'ਵਿਆਹ ਕਰਤਾਰੇ ਦਾ' ਦੀ ਸਟਾਰ ਕਾਸਟ ਨੇ ਵੀ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ | 'ਕਾਮਰਸੀਆ 2026' ਇਕ ਸ਼ਾਨਦਾਰ ਸਫਲਤਾ ਸਾਬਤ ਹੋਇਆ, ਜਿਸ 'ਚ ਵਿਦਿਆਰਥੀਆਂ ਨੂੰ ਆਪਣੇ ਉੱਦਮੀ ਹੁਨਰ, ਲੀਡਰਸ਼ਿਪ ਗੁਣਾਂ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਨ ਲਈ ਇਕ ਗਤੀਸ਼ੀਲ ਪਲੇਟਫ਼ਾਰਮ ਪ੍ਰਦਾਨ ਕੀਤਾ | ਇਹ ਪ੍ਰੋਗਰਾਮ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਉਤਸ਼ਾਹ ਅਤੇ ਸਿਰਜਣਾਤਮਕਤਾ ਨੂੰ ਦਰਸਾਉਂਦੇ ਹੋਏ ਇਕ ਉੱਚ ਪੱਧਰੀ ਸਮਾਰੋਹ 'ਤੇ ਸਮਾਪਤ ਹੋਇਆ |