06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜੰਗਲਾਤ ਵਿਭਾਗ ਦੀ ਟੀਮ ਨੇ ਚਾਈਨਾ ਡੋਰ ਨਾਲ ਲਟਕੇ ਉੱਲੂ ਦੀ ਬਚਾਈ ਜਾਨ

Ad Position 21
No active advertisement
ਅਜੀਤ ਡੈਸਕ 24-02-2026
ਚੰਡੀਗੜ੍ਹ, 23 ਫਰਵਰੀ (ਮਾਰਕੰਡਾ)-ਬਾਪੂ ਧਾਮ ਕਾਲੋਨੀ ਫ਼ੇਜ਼ 2 ਚੰਡੀਗੜ੍ਹ ਦੀ ਸਮਾਧੀ ਯੋਗ ਸਤਿਗੁਰੂ ਮੰਡਲ ਆਸ਼ਰਮ ਵਿਖੇ ਇਕ ਉੱਲੂ ਲਗਪਗ 70-80 ਫੁੱਟ ਉੱਚੇ ਸਫੇਦੇ 'ਤੇ ਚਾਇਨਾ ਡੋਰ ਨਾਲ ਉਲਝ ਕੇ ਆਪਣੀ ਮੌਤ ਦੇ ਮੂੰਹ ਵੱਲ ਜਾਂ ਰਿਹਾ ਸੀ, ਕਿ ਅਚਾਨਕ ਐਡਵੋਕੇਟ ਅਤੇ ਰਾਜਨੀਤਕ ਆਗੂ ਸਿਸੂਪਾਲ ਰਾਜਪੂਤ ਨੇ ਦੇਖਿਆ | ਇਸ ਤੋਂ ਬਾਅਦ ਉਨ੍ਹਾਂ ਨੇ ਜੰਗਲੀ ਵਿਭਾਗ ਨੂੰ ਜਾਣਕਾਰੀ ਦਿੱਤੀ | ਜੰਗਲੀ ਵਿਭਾਗ ਵਲੋਂ ਜਾਰੀ ਦੇਰ ਰਾਤ ਚੱਲੇ ਇਸ ਆਪ੍ਰੇਸ਼ਨ ਨੇ ਉੱਲੂ ਨੂੰ ਸਹੀ ਸਲਾਮਤ ਉਤਾਰ ਲਿਆ ਗਿਆ ਅਤੇ ਇਲਾਜ ਲਈ ਪਸ਼ੂ ਹਸਪਤਾਲ ਭੇਜਿਆ ਗਿਆ | ਜਲਦੀ ਹੀ ਜੰਗਲੀ ਵਿਭਾਗ ਨੇ ਆਪ੍ਰੇਸ਼ਨ ਸ਼ੁਰੂ ਕਰਕੇ ਇਸ ਉੱਲੂ ਦੀ ਜਾਨ ਬਚਾਈ | ਇਸ ਮੌਕੇ ਜੰਗਲਾਤ ਟੀਮ, ਪੁਲਿਸ ਅਤੇ ਸਮਾਧੀ ਯੋਗ ਸਤਿਗੁਰੂ ਮੰਡਲ ਆਸ਼ਰਮ ਦੇ ਮਹਾਤਮਾ ਪੂਰਨਾਨੰਦ, ਸ਼ੀਸ਼ਪਾਲ ਰਾਜਪੂਤ, ਮੁਕੇਸ਼ ਗਰਗ, ਮਨੋਜ, ਰਮੇਸ਼, ਰਾਮਕਿਸ਼ੋਰ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਲ ਚੰਦ ਕਟਾਰੂਚੱਕ ਵਲੋਂ 'ਮੇਰੀ ਰਸੋਈ ਯੋਜਨਾ' ਨੂੰ ਹਰੀ ਝੰਡੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਅਗਲੀ ਖ਼ਬਰ ਪਿੱਕ ਐਂਡ ਡਰੌਪ ਲਈ 28 ਰੁਪਏ ਪਾਰਕਿੰਗ ਫ਼ੀਸ ਵਸੂਲੇ ਜਾਣ ਖ਼ਿਲਾਫ਼ ਇਕਜੁੱਟ ਹੋਏ ਆਟੋ ਤੇ ਕੈਬ ਚਾਲਕ
Ad Position 24