06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁੱਖ ਮੰਤਰੀ ਨੇ ਸਦਨ 'ਚ ਸ਼ਾਲੀਨਤਾ ਤੇ ਸਿਹਤਮੰਦ ਬਹਿਸ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 24-02-2026
ਚੰਡੀਗੜ੍ਹ, 23 ਫਰਵਰੀ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਨ ਸਭਾ ਲੋਕਤੰਤਰ ਦਾ ਸਰਵਉੱਚ ਮੰਚ ਹੈ, ਜਿੱਥੇ ਸਾਰੇ ਚੁਣੇ ਹੋਏ ਪ੍ਰਤੀਨਿਧੀਆਂ ਦਾ ਸਨਮਾਨ ਹੋਣਾ ਚਾਹੀਦਾ ਹੈ ਅਤੇ ਸਦਨ ਦੀ ਗਰਿਮਾ ਹਰ ਹਾਲ ਵਿਚ ਬਣਾਏ ਰੱਖੀ ਜਾਣੀ ਚਾਹੀਦੀ ਹੈ | ਮੁੱਖ ਮੰਤਰੀ ਸੋਮਵਾਰ ਨੂੰ ਵਿਧਾਨਸਭਾ ਦੇ ਬਜਟ ਸੈਸ਼ਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਵਿਧਾਨਸਭਾ ਵਿਚ ਆਚਰਨ ਨਾਲ ਸਬੰਧਿਤ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਸਦਨ ਵਿਚ ਸ਼ਾਲੀਨਤਾ ਰੱਖਣ | ਉਨ੍ਹਾਂ ਨੇ ਕਿਹਾ ਕਿ ਕਟਾਕਸ਼ ਜਾਂ ਟਿੱਪਣੀ ਅਜਿਹੀ ਹੋਵੇ ਜਿਸ ਨਾਲ ਕਿਸੇ ਦੀ ਭਾਵਨਾਵਾਂ ਆਹਤ ਨਾ ਹੋਣ | ਸਾਰੇ ਜਨਪ੍ਰਤੀਨਿਧੀ ਜਨਤਾ ਵੱਲੋਂ ਚੁਣੇ ਗਏ ਹਨ ਅਤੇ ਸਾਰਿਆਂ ਦਾ ਸਨਮਾਨ ਜ਼ਰੂਰੀ ਹੈ | ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਗੰੁਮਰਾਹ ਕਰਨ ਵਾਲੇ ਬਿਆਨ ਦਿੰਦੀ ਹੈ ਅਤੇ ਉਸ ਦੇ ਕੋਲ ਕੋਈ ਠੋਸ ਮੁੱਦਾ ਨਹੀਂ ਹੈ |
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਨੌਕਰੀਆਂ ਸਮੇਤ ਹਰ ਵਿਸ਼ਾ 'ਤੇ ਚਰਚਾ ਲਈ ਪੂਰੀ ਤਰ੍ਹਾ ਤਿਆਰ ਹੈ, ਪਰ ਇਸ ਦੇ ਲਈ ਵਿਰੋਧੀ ਧਿਰ ਨੂੰ ਵੀ ਸਦਨ ਵਿਚ ਬੈਠ ਕੇ ਚਰਚਾ ਸੁਣਨੀ ਅਤੇ ਕਰਨੀ ਚਾਹੀਦੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸ਼ਾਸਨਕਾਲ ਵਿਚ ਵੀ ਮਨਰੇਗਾ ਦਾ ਨਾਮ ਕਈ ਵਾਰ ਬਦਲਿਆ ਗਿਆ |
ਮੌਜੂਦਾ ਵੀ.ਬੀ ਜੀ ਰਾਮ ਜੀ ਗ੍ਰਾਮੀਣ ਦੇ ਤਹਿਤ 125 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ | ਕੰਮ ਦੇ ਦਾਇਰੇ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਪੂਰੇ ਦੇਸ਼ ਦੇ ਮਜ਼ਦੂਰ/ਮੇਟ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਲਾਲ ਚੰਦ ਕਟਾਰੂਚੱਕ ਵਲੋਂ 'ਮੇਰੀ ਰਸੋਈ ਯੋਜਨਾ' ਨੂੰ ਹਰੀ ਝੰਡੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ
Ad Position 24