ਜ਼ੀਰਕਪੁਰ, 23 ਫਰਵਰੀ (ਹੈਪੀ ਪੰਡਵਾਲਾ)-ਗੁਰਮਤਿ ਪ੍ਰਚਾਰ ਯੋਗੀ ਯੂਥ ਸਿੱਖ ਸੇਵਾ ਸੁਸਾਇਟੀ ਭਬਾਤ ਵਲੋਂ 31ਵੇਂ ਸਾਲਾਨਾ ਗੁਰਮਤਿ ਸਮਾਗਮ ਦੇ ਸ਼ੁਕਰਾਨੇ ਦੇ ਸੰਬੰਧ 'ਚ ਪਿੰਡ ਭਬਾਤ ਵਿਖੇ ਅੱਖਾਂ ਦਾ 88ਵਾਂ ਮੁਫ਼ਤ ਲੈਂਜ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਨਵਦੀਪ ਸਿੰਘ ਵਲੋਂ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਵਿਰਦੀ ਆਈ ਹਸਪਤਾਲ ਸੈਕਟਰ-34 ਚੰਡੀਗੜ੍ਹ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ 249 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 73 ਮਰੀਜ਼ਾਂ ਦੀ ਲੈਂਜ ਪਾਉਣ ਵਾਸਤੇ ਚੋਣ ਕੀਤੀ ਗਈ | ਇਹ ਲੈਂਜ ਸੁਸਾਇਟੀ ਵਲੋਂ ਮੁਫ਼ਤ ਪੁਆਏ ਜਾਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਾਲ 'ਚ ਅੱਖਾਂ ਦੇ ਚਾਰ ਜਾਂਚ ਕੈਂਪ, 2 ਖ਼ੂਨਦਾਨ ਕੈਂਪ ਤੇ 4 ਸਿਹਤ ਜਾਂਚ ਕੈਂਪ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਸੁਸਾਇਟੀ 16,763 ਮਰੀਜ਼ਾਂ ਦੇ ਮੁਫ਼ਤ ਲੈਂਜ ਪੁਆ ਚੁੱਕੀ ਹੈ | ਇਸ ਮੌਕੇ ਠੇਕੇਦਾਰ ਰਣਜੀਤ ਸਿੰਘ, ਸਮਾਜ ਸੇਵੀ ਜਗਦੇਵ ਸਿੰਘ, ਜਰਨੈਲ ਸਿੰਘ, ਗੁਰਚਰਨ ਸਿੰਘ, ਪ੍ਰੀਤਮ ਸਿੰਘ, ਹਰਪਾਲ ਸਿੰਘ, ਜਤਿੰਦਰ ਸਿੰਘ, ਪ੍ਰਨੀਤ ਸਿੰਘ, ਵਾਰਿਸ ਸਿੰਘ ਤੇ ਜੋਬਨਪ੍ਰੀਤ ਸਿੰਘ ਆਦਿ ਹਾਜ਼ਰ ਸਨ |