12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੁਹਾਲੀ ਅਦਾਲਤ ਨੇ ਮਹਿਲਾ ਤਸਕਰ ਨੂੰ ਸੁਣਾਈ 10 ਸਾਲਾਂ ਦੀ ਕੈਦ ਤੇ 1 ਲੱਖ ਰਜ਼ੁਰਮਾਨੇ ਦੀ ਸਜ਼ਾ <br/>

Ad Position 21
No active advertisement
ਅਜੀਤ ਡੈਸਕ 25-02-2026
ਐੱਸ. ਏ. ਐੱਸ. ਨਗਰ, 24 ਫਰਵਰੀ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਇਕ ਮਹਿਲਾ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲਾਂ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਮਾਮਲਾ ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਦਸੰਬਰ 2017 ਵਿਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 29, 61 ਅਤੇ 85 ਤਹਿਤ ਦਰਜ ਕੀਤਾ ਗਿਆ ਸੀ | ਇਸ ਸੰਬੰਧ 'ਚ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਜੇਲ੍ਹ ਵਿਚ ਨਜ਼ਰਬੰਦ ਮਨੋਜ ਕੁਮਾਰ ਉਰਫ਼ ਮਾਮੂ ਦੇ ਇਸ਼ਾਰੇ 'ਤੇ ਸਵੀਟੀ ਅਤੇ ਗੁਰਪ੍ਰੀਤ ਸਿੰਘ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ ਅਤੇ ਜ਼ੀਰਕਪੁਰ ਵਿਖੇ ਨਸ਼ੇ ਦੀ ਸਪਲਾਈ ਦੇਣ ਲਈ ਜਾ ਰਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਐੱਫ. ਆਈ. ਆਰ. ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਥਾਣਾ ਐੱਸ. ਟੀ. ਐੱਫ. ਦੇ ਮੁਖੀ ਆਰ. ਡੀ. ਸ਼ਰਮਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਸਵੀਟੀ ਅਤੇ ਉਸ ਦੇ ਸਾਥੀ ਨੂੰ 370 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਇਸ ਤੋਂ ਬਾਅਦ ਪੁਲਿਸ ਨੇ ਸਵੀਟੀ ਦੀ ਨਿਸ਼ਾਨਦੇਹੀ 'ਤੇ ਉਸ ਦੇ ਬੈਂਕ ਲਾਕਰ 'ਚੋਂ ਅਫ਼ੀਮ, ਸੋਨਾ ਅਤੇ ਜਾਇਦਾਦ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਸਨ | ਇਸ ਮਾਮਲੇ ਵਿਚ ਸਵੀਟੀ ਤੇ ਗੁਰਪ੍ਰੀਤ ਸਿੰਘ ਸਮੇਤ ਬਲਦੇਵ ਸਿੰਘ, ਮਨੋਜ ਕੁਮਾਰ, ਸਿਮਰਨ ਕੌਰ ਉਰਫ਼ ਇੰਦੂ ਅਤੇ ਰਮੇਸ਼ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ | ਅਦਾਲਤ ਵਿਖੇ ਇਸ ਮਾਮਲੇ ਦੀ ਅਗਵਾਈ ਸਰਕਾਰੀ ਵਕੀਲ ਜੇ. ਐੱਸ. ਅਟਵਾਲ ਵਲੋਂ ਕੀਤੀ ਗਈ | ਸਰਕਾਰੀ ਅਤੇ ਬਚਾਅ ਧਿਰ ਵਲੋਂ ਪੇਸ਼ ਕੀਤੀਆਂ ਗਈਆਂ ਤਮਾਮ ਦਲੀਲਾਂ ਅਤੇ ਸਬੂਤਾਂ ਦਾ ਨਿਰੀਖਣ ਕਰਨ ਉਪਰੰਤ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ਨੇ ਬਾਕੀ ਵਿਅਕਤੀਆਂ ਨੂੰ ਬਰੀ ਕਰਦਿਆਂ ਮਹਿਲਾ ਨਸ਼ਾ ਤਸਕਰ ਸਵੀਟੀ ਨੂੰ 10 ਸਾਲਾਂ ਦੀ ਕੈਦ ਤੇ 1 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ |

Ad Position 22
No active advertisement
ਪਿਛਲੀ ਖ਼ਬਰ ਸੈਕਟਰ-17 ਦੇ ਏ. ਟੀ. ਐੱਮ. ਵਿਚ ਕੈਸ਼ ਭਰਨ ਦੌਰਾਨ ਚੱਲੀ ਗੋਲੀ, ਗੰਨਮੈਨ ਦੇ ਹੱਥ 'ਤੇ ਲੱਗਿਆ ਫਾਇਰ <br/> ਅਗਲੀ ਖ਼ਬਰ ਦੋ ਲੜਕੀਆਂ ਦੇ ਗੁੰਮਸ਼ੁਦਾ ਹੋਣ ਦੇ ਮਾਮਲੇ 'ਚ ਫਾਸਟ ਟਰੈਕ ਅਦਾਲਤ ਵਲੋਂ ਇਕ ਦੋਸ਼ੀ ਕਰਾਰ ਤੇ ਦੂਜਾ ਬਰੀ <br/>
Ad Position 24