12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੈਕਟਰ-17 ਦੇ ਏ. ਟੀ. ਐੱਮ. ਵਿਚ ਕੈਸ਼ ਭਰਨ ਦੌਰਾਨ ਚੱਲੀ ਗੋਲੀ, ਗੰਨਮੈਨ ਦੇ ਹੱਥ 'ਤੇ ਲੱਗਿਆ ਫਾਇਰ <br/>

Ad Position 21
No active advertisement
ਅਜੀਤ ਡੈਸਕ 25-02-2026
ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-17 ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਸ਼ਾਖਾ ਵਿਚ ਮੰਗਲਵਾਰ ਦੁਪਹਿਰ ਉਸ ਵੇਲੇ ਅਫ਼ਰਾ-ਤਫ਼ਰੀ ਮੱਚ ਗਈ ਜਦੋਂ ਏ.ਟੀ.ਐੱਮ. ਵਿਚ ਨਕਦੀ ਭਰਨ ਦੌਰਾਨ ਅਚਾਨਕ ਗੋਲੀ ਚੱਲ ਗਈ | ਗੋਲੀ ਗੰਨਮੈਨ ਦੇ ਆਪਣੇ ਹੀ ਹੱਥ ਵਿਚ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਬੈਂਕ ਦੇ ਏ.ਟੀ.ਐੱਮ. ਵਿਚ ਕੈਸ਼ ਭਰਨ ਦੀ ਕਾਰਵਾਈ ਚੱਲ ਰਹੀ ਸੀ | ਇਸ ਦੌਰਾਨ ਗੰਨਮੈਨ ਨੇਤਰਪਾਲ ਏ.ਟੀ.ਐੱਮ. ਕੈਬਿਨ ਦੇ ਦਰਵਾਜ਼ੇ ਕੋਲ ਬੈਠਾ ਸੀ | ਅਚਾਨਕ ਉਸ ਦੇ ਹੱਥ ਤੋਂ ਬੰਦੂਕ ਹੇਠਾਂ ਡਿੱਗ ਗਈ ਅਤੇ ਫਾਇਰ ਹੋ ਗਿਆ | ਬੰਦੂਕ ਵਿਚੋਂ ਨਿਕਲੀ ਗੋਲੀ ਉਸ ਦੇ ਹੀ ਹੱਥ ਵਿਚ ਜਾ ਲੱਗੀ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ | ਗੋਲੀ ਦੀ ਆਵਾਜ਼ ਸੁਣਦੇ ਹੀ ਬੈਂਕ ਅੰਦਰ ਭਗਦੜ ਜਿਹੀ ਸਥਿਤੀ ਬਣ ਗਈ | ਪਹਿਲਾ ਤਾਂ ਇਹ ਵਾਰਦਾਤ ਲੱਗੀ ਪਰ ਬਾਅਦ ਵਿਚ ਸਪੱਸ਼ਟ ਹੋ ਗਿਆ ਕਿ ਇਹ ਇਕ ਹਾਦਸਾ ਸੀ |
ਸੂਚਨਾ ਮਿਲਦੇ ਹੀ ਥਾਣਾ ਸੈਕਟਰ 17 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ | ਜ਼ਖ਼ਮੀ ਗੰਨਮੈਨ ਨੂੰ ਇਲਾਜ ਲਈ ਪੀ. ਜੀ. ਆਈ. ਭੇਜਿਆ ਗਿਆ | ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲੀ ਗਲਤੀ ਨਾਲ ਚੱਲੀ ਸੀ | ਮਾਮਲੇ ਦੀ ਤਫ਼ਤੀਸ਼ ਜਾਰੀ ਹੈ |


Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ 26 ਨੂੰ ਪਹਿਲੇ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ <br/> ਅਗਲੀ ਖ਼ਬਰ ਮੁਹਾਲੀ ਅਦਾਲਤ ਨੇ ਮਹਿਲਾ ਤਸਕਰ ਨੂੰ ਸੁਣਾਈ 10 ਸਾਲਾਂ ਦੀ ਕੈਦ ਤੇ 1 ਲੱਖ ਰਜ਼ੁਰਮਾਨੇ ਦੀ ਸਜ਼ਾ <br/>
Ad Position 24