19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੀ. ਪੀ. ਸੀ. ਸੀ. ਦੀ ਤਿਮਾਹੀ ਮੈਗਜ਼ੀਨ ਨਾਲ ਵਾਤਾਵਰਨ ਜਾਣਕਾਰੀ ਦੀ ਲੋਕਾਂ ਤੱਕ ਹੋਵੇਗੀ ਪਹੁੰਚ– ਰਾਜਪਾਲ ਕਟਾਰੀਆ <br/>

Ad Position 21
No active advertisement
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਚੰਡੀਗੜ੍ਹ ਪ੍ਰਦੂਸ਼ਣ ਨਿਯੰਤਰਣ ਕਮੇਟੀ ਦੀ ਪਹਿਲੀ ਤਿਮਾਹੀ ਵਾਤਾਵਰਨ ਮੈਗਜ਼ੀਨ ਜਾਰੀ ਕਰਦੇ ਹੋਏ, ਨਾਲ ਮੌਜੂਦ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਡੀ.ਪੀ.ਆਰ ਡਾਇਰੈਕਟਰ ਰਾਜੀਵ ਤਿਵਾੜੀ ਤੇ ਹੋਰ ਅਧਿਕਾਰੀ | ਤਸਵੀਰ : ਗੁਰਿੰਦਰ ਸਿੰਘ <br/> 26-02-2026
ਚੰਡੀਗੜ੍ਹ, 25 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)–ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਪ੍ਰਦੂਸ਼ਣ ਨਿਯੰਤਰਣ ਕਮੇਟੀ ਦੀ ਪਹਿਲੀ ਤਿਮਾਹੀ ਵਾਤਾਵਰਨ ਮੈਗਜ਼ੀਨ ਜਾਰੀ ਕਰਦਿਆਂ ਕਿਹਾ ਕਿ ਇਹ ਪ੍ਰਕਾਸ਼ਨ ਸ਼ਹਿਰ 'ਚ ਹੋ ਰਹੀ ਵਾਤਾਵਰਨ ਮਾਨੀਟਰਿੰਗ ਅਤੇ ਨਿਯਮਕ ਕਾਰਵਾਈਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਸਰਾਹਣਯੋਗ ਕਦਮ ਹੈ | ਇਸ ਮੌਕੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ-ਕਮ-ਚੇਅਰਮੈਨ ਸੀ. ਪੀ. ਸੀ. ਸੀ. ਮਨਦੀਪ ਸਿੰਘ ਬਰਾੜ, ਰਾਜਪਾਲ ਦੇ ਵਿਸ਼ੇਸ਼ ਸਕੱਤਰ ਵਿਵੇਕ ਪ੍ਰਤਾਪ ਸਿੰਘ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਾਜੀਵ ਕੁਮਾਰ ਤਿਵਾੜੀ, ਮੈਂਬਰ ਸਕੱਤਰ ਅਤੇ ਕਮੇਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਤਿਮਾਹੀ ਮੈਗਜ਼ੀਨ ਨੂੰ ਪਾਰਦਰਸ਼ੀ ਅਤੇ ਲੋਕ-ਹਿਤੈਸ਼ੀ ਮੰਚ ਵਜੋਂ ਤਿਆਰ ਕੀਤਾ ਗਿਆ ਹੈ, ਜਿਸ 'ਚ ਚੰਡੀਗੜ੍ਹ ਦੇ ਵਾਤਾਵਰਨ ਹਾਲਾਤਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ | ਪ੍ਰਕਾਸ਼ਨ 'ਚ ਤਿਮਾਹੀ ਦੌਰਾਨ ਕੀਤੀ ਗਈ ਮਾਨੀਟਰਿੰਗ ਦੇ ਵੇਰਵੇ ਸ਼ਾਮਲ ਹਨ, ਜਿਸ ਵਿਚ ਸ਼ਹਿਰ ਦੀਆਂ ਮੁੱਖ ਝੀਲਾਂ ਦੇ ਪਾਣੀ ਦੀ ਗੁਣਵੱਤਾ, ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸਟੀਪੀਜ਼) ਦੀ ਕਾਰਗੁਜ਼ਾਰੀ, ਧਰਤੀ ਹੇਠਲੇ ਪਾਣੀ ਦੀ ਨਿਗਰਾਨੀ, ਚੋਆਂ ਦੀ ਜਾਂਚ ਅਤੇ ਵਾਤਾਵਰਣੀ ਹਵਾ ਦੀ ਗੁਣਵੱਤਾ ਸੰਬੰਧੀ ਅੰਕੜੇ ਸ਼ਾਮਲ ਹਨ | ਦੀਵਾਲੀ ਅਤੇ ਛੱਠ ਪੂਜਾ ਮੌਕੇ ਕੀਤੀ ਗਈ ਵਿਸ਼ੇਸ਼ ਮਾਨੀਟਰਿੰਗ ਨੂੰ ਵੀ ਮੈਗਜ਼ੀਨ ਵਿਚ ਦਰਸਾਇਆ ਗਿਆ ਹੈ | ਇਸ ਤੋਂ ਇਲਾਵਾ ਮੈਗਜ਼ੀਨ 'ਚ ਚੰਡੀਗੜ੍ਹ ਦੀ ਹਵਾ ਗੁਣਵੱਤਾ ਬਾਰੇ ਵਿਸ਼ੇਸ਼ ਰਿਪੋਰਟ ਅਤੇ ਖ਼ਰਾਬ ਹਵਾ ਗੁਣਵੱਤਾ ਦੌਰਾਨ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਲਾਗੂ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ | ਵੱਖ-ਵੱਖ ਵਾਤਾਵਰਨ ਕਾਨੂੰਨਾਂ ਅਧੀਨ ਸੀ.ਪੀ.ਸੀ.ਸੀ ਵਲੋਂ ਕੀਤੀਆਂ ਨਿਯਮਕ ਕਾਰਵਾਈਆਂ, ਲਾਗੂਕਰਨ ਕਦਮਾਂ ਅਤੇ ਪਾਲਣਾ ਉਪਰਾਲਿਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਹੈ | ਮੈਗਜ਼ੀਨ ਵਿਚ ਪਲਾਸਟਿਕ ਕਚਰਾ ਪ੍ਰਬੰਧਨ, ਠੋਸ ਕਚਰਾ ਪ੍ਰਬੰਧਨ ਅਤੇ ਹਵਾ ਪ੍ਰਦੂਸ਼ਣ ਨਿਯੰਤਰਣ ਸਬੰਧੀ ਜਾਗਰੂਕਤਾ ਮੁਹਿੰਮਾਂ ਨਾਲ-ਨਾਲ ਤਿਮਾਹੀ ਦੌਰਾਨ ਪ੍ਰਾਪਤ ਕੀਤੀਆਂ ਉਪਲਬਧੀਆਂ ਅਤੇ ਨਵੀਆਂ ਪਹਿਲਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ | ਪ੍ਰਸ਼ਾਸਕ ਕਟਾਰੀਆ ਨੇ ਸੀ.ਪੀ.ਸੀ.ਸੀ. ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਵਾਤਾਵਰਨ ਮਾਨੀਟਰਿੰਗ 'ਚ ਪਾਰਦਰਸ਼ਤਾ ਵਧਾਉਣ ਅਤੇ ਜਨ-ਜਾਗਰੂਕਤਾ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ, ਜੋ ਚੰਡੀਗੜ੍ਹ 'ਚ ਟਿਕਾਊ ਪਰਿਆਵਰਣ ਪ੍ਰਬੰਧਨ ਲਈ ਲਾਹੇਵੰਦ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਉੱਤਰ-ਪੂਰਬੀ ਸੂਬਿਆਂ ਦੇ ਆਦਿ-ਵਾਸੀ ਭਾਈਚਾਰੇ ਕੁਦਰਤ ਨਾਲ ਡੂੰਘਾ ਨਾਤਾ ਰੱਖਦੇ ਹਨ ਰਾਜਪਾਲ ਕਟਾਰੀਆ ਅਗਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵਲੋਂ ਵਾਜਿਬ ਫ਼ੀਸ 'ਤੇ ਕਰਵਾਏ ਜਾਣਗੇ ਕੰਪਿਊਟਰ ਕੋਰਸ <br/>
Ad Position 24