18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜ਼ਿਲ੍ਹਾ ਮੁਹਾਲੀ ’ਚ ਤਿੰਨ ਵਿਅਕਤੀਆਂ ਨਾਲ 24.63 ਲੱਖ ਰੁ. ਦੀ ਸਾਈਬਰ ਠੱਗੀ

ਐੱਸ. ਏ.

Ad Position 21
No active advertisement
ਡੇਟਿੰਗ ਐਪ ਰਾਹੀਂ ਸ਼ੇਅਰ ਮਾਰਕੀਟ ‘ ਚ ਨਿਵੇਸ਼ ਦਾ ਝਾਂਸਾ ਦੇ ਕੇ ਬਜ਼ੁਰਗ ਤੋਂ 15.90 ਲੱਖ ਠੱਗੇ 19-11-2026
ਐੱਸ. ਏ. ਐੱਸ. ਨਗਰ, 18 ਨਵੰਬਰ (ਕਪਿਲ ਵਧਵਾ)-ਜ਼ਿਲ੍ਹਾ ਮੁਹਾਲੀ ਅੰਦਰ ਸਾਈਬਰ ਠੱਗਾਂ ਨੇ ਤਿੰਨ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਕੁੱਲ 24 ਲੱਖ 63 ਹਜ਼ਾਰ 444 ਰੁ. ਦੀ ਠੱਗੀ ਮਾਰੀ ਹੈ। ਇਨ੍ਹਾਂ ਵਿਚ ਇਕ ਬਜ਼ੁਰਗ ਨੂੰ ਡੇਟਿੰਗ ਸਾਈਟ ਰਾਹੀਂ ਸੰਪਰਕ ਕਰਕੇ ਸ਼ੇਅਰ ਮਾਰਕੀਟ ‘ਚ ਨਿਵੇਸ਼ ਕਰਨ ਦਾ ਝਾਂਸਾ ਦਿੱਤਾ ਗਿਆ, ਜਦਕਿ ਦੋ ਹੋਰਨਾਂ ਵਿਅਕਤੀਆਂ ਦੇ ਬੈਂਕ ਖਾਤਿਆਂ ‘ਚੋਂ ਬਿਨਾਂ ਮਨਜ਼ੂਰੀ ਲੱਖਾਂ ਰੁ. ਕਢਵਾ ਲਏ ਗਏ। ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ 16 ਨਵੰਬਰ ਨੂੰ ਤਿੰਨਾਂ ਮਾਮਲਿਆਂ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਸਥਾਨਕ ਫੇਜ਼-3ਬੀ2 ਦੇ ਵਸਨੀਕ 69 ਸਾਲਾ ਹਰਬੰਸ ਸਿੰਘ ਬੈਂਸ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਹ ਓਰੀਐਂਟਲ ਬੈਂਕ ਦਾ ਸੇਵਾ-ਮੁਕਤ ਕਰਮਚਾਰੀ ਹੈ। 5 ਨਵੰਬਰ ਦੀ ਰਾਤ ਨੂੰ ਕਰੀਬ 10 ਵਜੇ ਉਸ ਦੇ ਪੰਜਾਬ ਨੈਸ਼ਨਲ ਬੈਂਕ ਵਾਲੇ ਖਾਤੇ ‘ਚੋਂ ਦੋ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 2 ਲੱਖ ਅਤੇ 5 ਲੱਖ ਰੁ. ਕਢਵਾ ਲਏ ਗਏ। ਉਸ ਨੂੰ ਇਨ੍ਹਾਂ ਟਰਾਂਜ਼ੈਕਸ਼ਨਾਂ ਦਾ ਪਤਾ ਅਗਲੀ ਸਵੇਰ ਕਰੀਬ 3 ਵਜੇ ਚੱਲਿਆ। ਉਸ ਨੇ ਤੁਰੰਤ ਬੈਂਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਇਹ ਲੈਣ-ਦੇਣ ਉਸ ਵਲੋਂ ਨਹੀਂ ਕੀਤੇ ਗਏ। ਇਸ ਤਰ੍ਹਾਂ ਉਸ ਨਾਲ 7 ਲੱਖ ਰੁ. ਦੀ ਠੱਗੀ ਹੋ ਗਈ। ਦੂਜੇ ਮਾਮਲੇ ਵਿਚ ਪਿੰਡ ਝਿਊਰਹੇੜੀ ਦੇ ਵਸਨੀਕ 42 ਸਾਲਾ ਕੁਲਜੀਤ ਸਿੰਘ ਨੇ ਦੱਸਿਆ ਕਿ 8 ਸਤੰਬਰ ਨੂੰ ਉਸ ਦੇ ਮੋਬਾਈਲ ‘ਤੇ ਅਚਾਨਕ ਓ. ਟੀ. ਪੀ. ਆਉਣੇ ਸ਼ੁਰੂ ਹੋ ਗਏ। ਜਦੋਂ ਉਸ ਨੇ ਬੈਂਕ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਬਿਨਾਂ ਉਸ ਦੀ ਮਨਜ਼ੂਰੀ ਅਤੇ ਓ. ਟੀ. ਪੀ. ਸਾਂਝਾ ਕੀਤੇ ਖਾਤੇ ਵਿਚੋਂ ਪਹਿਲਾਂ 92,455 ਰੁ. ਅਤੇ ਬਾਅਦ ਵਿਚ 70,825 ਤੇ 10 ਹਜ਼ਾਰ ਰੁ. ਕੱਟ ਲਏ ਗਏ। ਇਸ ਤਰ੍ਹਾਂ ਉਸ ਨਾਲ ਕੁੱਲ 1 ਲੱਖ 73 ਹਜ਼ਾਰ 280 ਰੁ. ਦੀ ਠੱਗੀ ਹੋਈ। ਤੀਜੇ ਮਾਮਲੇ ਵਿਚ ਖਰੜ ਦੇ ਰਹਿਣ ਵਾਲੇ 72 ਸਾਲਾ ਵਿਅਕਤੀ ਨੂੰ ਡੇਟਿੰਗ ਸਾਈਟ ਰਾਹੀਂ ਇਕ ਮਹਿਲਾ ਨੇ ਆਪਣੇ ਜਾਅਲ ਵਿਚ ਫਸਾਇਆ। ਮਹਿਲਾ ਨੇ ਆਪਣਾ ਨਾਂਅ ਰੇਨੁਕਾ ਸੂਦ ਵਾਸੀ ਡਲਹੌਜ਼ੀ ਦੱਸਿਆ। ਗੱਲਬਾਤ ਦੌਰਾਨ ਉਸ ਨੇ ਆਪਣੀ ਫੈਕਟਰੀ ਹੋਣ ਅਤੇ ਸ਼ੇਅਰ ਮਾਰਕੀਟ ਵਿਚ ਟ੍ਰੇਡਿੰਗ ਕਰਨ ਬਾਰੇ ਦੱਸਿਆ। ਬਾਅਦ ਵਿਚ ਉਸ ਨੇ ਰਵਿੰਦਰ ਸਿੰਘ ਨੂੰ ਆਨਲਾਈਨ ਟ੍ਰੇਡਿੰਗ ਸਿਖਾਉਣ ਅਤੇ ਵੱਧ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਇਕ ਵੈੱਬਸਾਈਟ ‘ਤੇ ਖਾਤਾ ਖੁੱਲ੍ਹਵਾ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਉਸ ਨੇ 12 ਸਤੰਬਰ ਤੋਂ 29 ਸਤੰਬਰ ਦਰਮਿਆਨ ਵੱਖ-ਵੱਖ ਕਿਸ਼ਤਾਂ ‘ਚ ਕੁੱਲ 15 ਲੱਖ 90 ਹਜ਼ਾਰ 164 ਰੁ. ਨਿਵੇਸ਼ ਕੀਤੇ। ਮੁਲਜ਼ਮ ਮਹਿਲਾ ਨੇ ਭਰੋਸਾ ਜਿੱਤਣ ਲਈ ਸ਼ੁਰੂ ‘ਚ ਉਸ ਨੂੰ 9,800 ਰੁ. ਕਢਵਾਉਣ ਵੀ ਦਿੱਤੇ, ਪਰ ਬਾਅਦ ਵਿਚ ਜਦੋਂ ਉਸ ਨੇ ਆਪਣੀ ਬਾਕੀ ਰਕਮ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਟਾਲਣਾ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਸਾਈਬਰ ਕ੍ਰਾਈਮ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤਿੰਨਾਂ ਸ਼ਿਕਾਇਤਾਂ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318 (4), 61 (2) ਅਤੇ ਆਈ. ਟੀ. ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਪੁਲਿਸ ਵਲੋਂ ਪੈਸਿਆਂ ਦੇ ਲੈਣ-ਦੇਣ ਅਤੇ ਸਾਈਬਰ ਠੱਗਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੋ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਪੰਚਕੂਲਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 125 ਪੇਟੀਆਂ ਬਰਾਮਦ
Ad Position 24