ਡੇਰਾਬੱਸੀ ਵਿਖੇ ਲੱਗੇ ਕੂੜੇ ਦੇ ਢੇਰਾਂ ਨੇ ਖੋਲ੍ਹੀ ਪ੍ਰਸ਼ਾਸਨ ਦੀ ਬੇਪ੍ਰਵਾਹੀ ਦੀ ਪੋਲ <br/>
ਡੇਰਾਬੱਸੀ ਦੀ ਤਹਿਸੀਲ ਸੜਕ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲੇ ਫਲੈਕਸ ਅੱਗੇ ਲੱਗੇ ਕੂੜੇ ਦੇ ਢੇਰ ਦੀ ਤਸਵੀਰ | ਤਸਵੀਰ : ਗੁਰਮੀਤ ਸਿੰਘ
<br/>
26-02-2026
ਖੇਤਰ ਦੇ ਲੋਕਾਂ ਨੇ ਕਿਹਾ ਕਿ ਸਰਕਾਰੀ ਅਧਿਕਾਰੀ 19 ਵਾਰਡਾਂ ਵੱਲ ਧਿਆਨ ਦੇਣ ਦੀ ਥਾਂ ਚੋਣਵੇਂ ਵਾਰਡਾਂ 'ਚ ਕੰਮ ਕਰਵਾ ਰਹੇ ਹਨ | ਵਿਕਾਸ ਕਾਰਜਾਂ ਦੇ ਨਾਂਅ 'ਤੇ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ | ਤਹਿਸੀਲ ਸੜਕ 'ਤੇ ਮੁੱਖ ਮੰਤਰੀ ਦੀ ਫੋਟੋ ਵਾਲੇ ਫਲੈਕਸ ਸਾਹਮਣੇ ਲੱਗਿਆ ਗੰਦਗੀ ਦਾ ਢੇਰ ਸਫ਼ਾਈ ਵਿਵਸਥਾ ਦੀ ਜ਼ਮੀਨੀ ਹਕੀਕਤ ਬਿਆਨ ਕਰ ਰਿਹਾ ਹੈ | ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਵਾਉਣ ਦੀ ਮੰਗ ਕੀਤੀ ਹੈ |