31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਵਿਦਿਆਰਥੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੰਗਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਨਾਲ ਮਨਾਇਆ | ਵਿਦਿਆਰਥੀਆਂ ਨੇ ਰੰਗਾਂ ਦੇ ਤਿਉਹਾਰ ਵਿਚ ਸ਼ਾਮਿਲ ਹੋ ਕੇ ਕੈਂਪਸ ਵਿਚ ਹਾਸੇ ਅਤੇ ਗੁਲਾਲ ਨਾਲ ਇਕ ਦੂਸਰੇ ਤੇ ਰੰਗ ਲਗਾਏ | ਹੋਲੀ ਦੇ ਤਿਉਹਾਰ ਨੇ ਚੰਡੀਗੜ੍ਹ ਭਰ ਵਿਚ ਖ਼ੁਸ਼ੀ, ਏਕਤਾ ਅਤੇ ਤਿਉਹਾਰ ਦੀ ਅਸਲ ਭਾਵਨਾ ਫੈਲਾਉਂਦੇ ਹੋਏ ਵਿਦਿਆਰਥੀ ਭਾਈਚਾਰੇ ਨੂੰ ਇਕੱਠਾ ਕੀਤਾ | ਜਿੱਥੇ ਵਿਦਿਆਰਥੀਆ ਨੇ ਇਕ ਦੂਸਰੇ ਤੇ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ | ਉੱਥੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆ ਨੂੰ ਡੀ.ਜੇ ਲਗਾਉਣ ਤੇ ਸੁਰੱਖਿਆ ਪੱਖੋਂ ਪਾਬੰਦੀ ਲਗਾ ਦਿੱਤੀ ਸੀ | ਬਹੁਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵਲੋਂ ਡੀ.ਜੇ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਸੀ |

Ad Position 22
No active advertisement
ਪਿਛਲੀ ਖ਼ਬਰ ਰਾਮ ਦਰਬਾਰ 'ਚ ਬਲਦੀਆਂ ਬੋਤਲਾਂ ਸੁੱਟ ਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਚੰਡੀਗੜ੍ਹ 'ਚ ਗੀਤ-ਸੰਗੀਤ ਨਾਚ ਪੇਸ਼ਕਾਰੀਆਂ ਦੇ ਸੁਮੇਲ 'ਚ ਫੁੱਲਾਂ ਨਾਲ ਖੇਡੀ ਹੋਲੀ
Ad Position 24