31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਆਹ ਦੇ ਨਾਂਅ 'ਤੇ ਧੋਖਾਧੜੀ

Ad Position 21
No active advertisement
ਅਜੀਤ ਡੈਸਕ 04-03-2026
ਜ਼ੀਰਕਪੁਰ, 3 ਮਾਰਚ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਵਿਆਹ ਦੇ ਨਾਮ 'ਤੇ ਧੋਖਾਧੜੀ, ਸਾਜ਼ਿਸ਼ ਤੇ ਚੋਰੀ ਦੇ ਦੋਸ਼ਾਂ ਤਹਿਤ ਲਾੜੀ ਸਮੇਤ ਚਾਰ ਲੋਕਾਂ ਖਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਦੀਕਸ਼ਾ ਸ਼ਰਮਾ, ਉਸ ਦੇ ਪਿਤਾ ਨਰੇਸ਼ ਸ਼ਰਮਾ, ਮਾਤਾ ਕਿਰਨ ਲਤਾ ਅਤੇ ਭਰਾ ਸਾਹਿਲ ਸ਼ਰਮਾ ਵਾਸੀ ਜਲੰਧਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਤਿਲਕ ਰਾਜ ਸ਼ਰਮਾ ਵਾਸੀ ਗ੍ਰੀਨ ਇਨਕਲੇਵ ਨੇ ਦੱਸਿਆ ਕਿ ਉਸ ਦੇ ਪੁੱਤਰ ਮਾਨੁਸ਼ ਸ਼ਰਮਾ ਦਾ ਵਿਆਹ 4 ਨਵੰਬਰ 2024 ਨੂੰ ਜਲੰਧਰ ਦੇ ਇਕ ਹੋਟਲ ਵਿਖੇ ਦੀਕਸ਼ਾ ਸ਼ਰਮਾ ਨਾਲ ਹੋਇਆ ਸੀ ਅਤੇ ਵਿਆਹ ਨੂੰ ਰਸਮੀ ਤੌਰ 'ਤੇ ਰਜਿਸਟਰ ਕਰ ਪਰਿਵਾਰਾਂ ਨੇ ਸਹਿਮਤੀ ਜਤਾਈ ਕਿ ਉਨ੍ਹਾਂ ਦਾ ਵਿਆਹ ਇਕ ਸਾਲ ਬਾਅਦ ਸ਼ੁਰੂ ਹੋਵੇਗਾ | ਉਨ੍ਹਾਂ ਦੱਸਿਆ ਕਿ 23 ਨਵੰਬਰ 2025 ਨੂੰ ਰਿਸੈਪਸ਼ਨ ਤੋਂ ਬਾਅਦ ਦੀਕਸ਼ਾ ਪਹਿਲੀ ਵਾਰ ਜ਼ੀਰਕਪੁਰ ਵਿਖੇ ਆਪਣੇ ਸਹੁਰੇ ਘਰ ਗਈ, ਪਰ ਵਿਆਹੁਤਾ ਸੰਬੰਧਾਂ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ | ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਦੀਕਸ਼ਾ ਦੇ ਪਹਿਲਾਂ ਹੀ ਜਲੰਧਰ ਦੇ ਰਹਿਣ ਵਾਲੇ ਸ਼ੁਭਮ ਨਾਮਕ ਨੌਜਵਾਨ ਨਾਲ ਸੰਬੰਧ ਸੀ ਅਤੇ ਦੀਕਸ਼ਾ ਨੇ ਉਸ ਦੇ ਪੁੱਤਰ ਇਕ ਕੈਨੇਡੀਅਨ ਪੀ. ਆਰ. ਧਾਰਕ ਨਾਲ ਵਿਆਹ ਸਿਰਫ਼ ਵੀਜ਼ਾ ਲਾਭ ਪ੍ਰਾਪਤ ਕਰਨ ਲਈ ਕੀਤਾ ਸੀ | ਦੋਸ਼ ਹੈ ਕਿ 2 ਦਸੰਬਰ 2025 ਨੂੰ ਸ਼ੁਭਮ ਨੇ ਫ਼ੋਨ ਕੀਤਾ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ | ਉਨ੍ਹਾਂ ਕਿਹਾ ਕਿ 3 ਦਸੰਬਰ ਨੂੰ ਦੀਕਸ਼ਾ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ | ਉਸ ਦੇ ਘਰੋਂ ਜਾਣ ਤੋਂ ਬਾਅਦ ਘਰੋਂ ਸੋਨੇ ਦੇ ਗਹਿਣੇ ਤੇ 50,000 ਰੁ. ਦੀ ਨਕਦੀ ਵੀ ਗਾਇਬ ਮਿਲੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਮਗਰੋਂ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਉਕਤ ਮਾਮਲੇ ਦੇ ਜਾਂਚ ਅਧਿਕਾਰੀ ਏ. ਐਸ. ਆਈ. ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕੀਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ | ਮਾਮਲੇ ਦੀ ਹੋਰ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਟਰਾਲੇ ਨਾਲ ਟਕਰਾਉਣ ਕਾਰਨ ਡਲਿਵਰੀ ਬੁਆਏ ਜ਼ਖ਼ਮੀ, ਚਾਲਕ ਗਿ੍ਫ਼ਤਾਰ ਅਗਲੀ ਖ਼ਬਰ ਡੀ. ਐੱਸ. ਪੀ. ਨੇ ਸੜੋਆ ਬਲਾਕ ਦੇ ਸਰਪੰਚਾਂ ਨਾਲ ਕੀਤੀ ਪਬਲਿਕ ਮੀਟਿੰਗ
Ad Position 24