31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਟਰਾਲੇ ਨਾਲ ਟਕਰਾਉਣ ਕਾਰਨ ਡਲਿਵਰੀ ਬੁਆਏ ਜ਼ਖ਼ਮੀ, ਚਾਲਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-03-2026
ਜ਼ੀਰਕਪੁਰ, 3 ਮਾਰਚ (ਮਨਿੰਦਰ ਸਿੰਘ)-ਲੇਕ ਵਿਊ ਸੁਸਾਇਟੀ ਦੇ ਸਾਹਮਣੇ ਡੀ. ਪੀ. ਐੱਸ. ਸਕੂਲ ਤੋਂ ਕਿਸ਼ਨਪੁਰਾ ਨੂੰ ਜਾਣ ਵਾਲੀ ਸੜਕ 'ਤੇ ਇਕ ਤੇਜ਼ ਰਫ਼ਤਾਰ ਟਰਾਲੇ ਨਾਲ ਟਕਰਾਉਣ ਤੋਂ ਬਾਅਦ ਇਕ ਡਲਿਵਰੀ ਬੁਆਏ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਦੀ ਖੱਬੀ ਲੱਤ ਗੋਡੇ ਤੋਂ ਹੇਠਾਂ ਤੋਂ ਕੱਟੀ ਗਈ | ਪੁਲਿਸ ਨੇ ਟਰਾਲੇ ਦੇ ਚਾਲਕ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ਖ਼ਮੀ ਦੀ ਪਛਾਣ ਅਵਿਦੇਸ਼ ਕੁਮਾਰ (21) ਪੁੱਤਰ ਬਤਨ ਦਾਸ ਵਾਸੀ ਭਾਗਲਪੁਰ ਜ਼ਿਲ੍ਹਾ ਬਿਹਾਰ ਵਜੋਂ ਹੋਈ ਹੈ, ਜੋ ਕਿ ਪੀਰਮੁਛੱਲਾ ਵਿਖੇ ਬਲਿੰਕਿਟ ਕੰਪਨੀ ਵਿਚ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ | ਉਹ 26 ਫਰਵਰੀ ਨੂੰ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਡਿਊਟੀ ਗਿਆ ਸੀ ਅਤੇ ਸਵੇਰੇ ਕਰੀਬ 11.30 ਵਜੇ ਜਦੋਂ ਉਹ ਆਪਣੇ ਇਕ ਹੋਰ ਸਾਥੀ ਨਾਲ ਜਾ ਰਿਹਾ ਸੀ ਤਾਂ ਸਰੀਏ ਨਾਲ ਭਰੇ ਇਕ ਟਰਾਲੇ ਨੂੰ ਓਵਰਟੇਕ ਕਰਨ ਮੌਕੇ ਸਾਹਮਣੇ ਤੋਂ ਅਚਾਨਕ ਇਕ ਕਾਰ ਆ ਗਈ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਿਆ ਅਤੇ ਪਿਛਲਾ ਟਾਇਰ ਉਸ ਦੇ ਉੱਪਰੋਂ ਦੀ ਲੰਘ ਗਿਆ | ਰਾਹਗੀਰਾਂ ਨੇ ਮੌਕੇ 'ਤੇ ਹੀ ਟਰਾਲੇ ਦੀ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਜ਼ਖ਼ਮੀ ਨੂੰ ਪਹਿਲਾਂ ਸਿਵਲ ਹਸਪਤਾਲ ਸੈਕਟਰ-6 ਪੰਚਕੂਲਾ ਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਇਆ ਗਿਆ, ਜਿਥੇ ਕਿ ਆਪ੍ਰੇਸ਼ਨ ਦੌਰਾਨ ਉਸ ਦੀ ਖੱਬੀ ਲੱਤ ਕੱਟਣੀ ਪਈ | ਢਕੌਲੀ ਪੁਲਿਸ ਨੇ ਟਰਾਲਾ ਚਾਲਕ ਜਗਬੀਰ ਸਿੰਘ ਵਾਸੀ ਪਿੰਡ ਵੈਰੋਵਾਲ ਜ਼ਿਲ੍ਹਾ ਤਰਨਤਾਰਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਂਗਾ ਇੰਫਰਾਟੈੱਕਸ ਦਾ ਏ.ਟੀ.ਐਫ.ਐਲ. ਹਰਮਨ ਸਿਟੀ: ਹੋਲੀ ਦੇ ਸ਼ੁੱਭ ਮੌਕੇ 'ਤੇ ਘਰ ਖਰੀਦਣ ਦਾ ਸੁਨਹਿਰੀ ਮੌਕਾ ਅਗਲੀ ਖ਼ਬਰ ਵਿਆਹ ਦੇ ਨਾਂਅ 'ਤੇ ਧੋਖਾਧੜੀ
Ad Position 24