ਸਿੱਖਿਆ ਵਿਭਾਗ ਨੇ ਲੈਕਚਰਾਰਾਂ ਨੂੰ ਤਰੱਕੀ ਦੇ ਬਣਾਇਆ ਪਿ੍ੰਸੀਪਲ
ਅਜੀਤ ਡੈਸਕ
04-03-2026
ਚੰਡੀਗੜ੍ਹ, 3 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਅਦਾਲਤੀ ਹੁਕਮਾਂ ਤੋਂ ਬਾਅਦ ਸਕੂਲ ਲੈਕਚਰਾਰ ਕੇਡਰ ਨੂੰ ਤਰੱਕੀ ਦਾ ਲਾਭ ਦਿੱਤਾ ਗਿਆ ਹੈ | ਸਿੱਖਿਆ ਵਿਭਾਗ ਨੇ ਸਕੂਲ ਲੈਕਚਰਾਰਾਂ ਨੂੰ ਤਰੱਕੀਆਂ ਦੇਣ ਲਈ ਬਣਾਈ ਕਮੇਟੀ ਦੀ ਸਿਫ਼ਾਰਸ਼ 'ਤੇ ਤਿੰਨ ਲੈਕਚਰਾਰਾਂ ਗੁਰਮੀਤ ਨੇਗੀ, ਸੀਮਾ ਮਲਹੋਤਰਾ ਅਤੇ ਸਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਪਿ੍ੰਸੀਪਲ ਬਣਾਇਆ ਗਿਆ ਹੈ | ਇਸ ਸੰਬੰਧੀ ਜਾਰੀ ਪੱਤਰ ਅਨੁਸਾਰ ਲੈਕਚਰਾਰ ਗੁਰਮੀਤ ਨੇਗੀ ਨੂੰ ਪਿ੍ੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਅਲੀਸ਼ੇਰ, ਸੀਮਾ ਮਲਹੋਤਰਾ ਨੂੰ ਪਿੰ੍ਰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 27 ਅਤੇ ਸਵਿੰਦਰ ਸਿੰਘ ਨੂੰ ਪਿ੍ੰਸੀਪਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 45 ਵਿਖੇ ਨਿਯੁਕਤ ਕੀਤਾ ਗਿਆ ਹੈ |