ਅਦਾਲਤ 'ਚ ਪੇਸ਼ ਨਾ ਹੋਣ 'ਤੇ ਮੁਲਜ਼ਮ ਨੂੰ ਭਗੌੜਾ ਐਲਾਨਿਆ
ਅਜੀਤ ਡੈਸਕ
04-03-2026
ਜ਼ੀਰਕਪੁਰ, 3 ਮਾਰਚ (ਮਨਿੰਦਰ ਸਿੰਘ)- ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਡੇਰਾਬੱਸੀ ਦੀ ਅਦਾਲਤ ਵਲੋਂ ਮੁਲਜ਼ਮ ਧਰਮਿੰਦਰ ਗੁਪਤਾ ਨੂੰ ਇਕ ਮਾਮਲੇ 'ਚ ਅਦਾਲਤ 'ਚ ਪੇਸ਼ ਨਾ ਹੋਣ 'ਤੇ ਭਗੌੜਾ ਐਲਾਨਿਆ ਗਿਆ ਹੈ | ਅਦਾਲਤ ਨੇ 10 ਜਨਵਰੀ 2025 ਨੂੰ ਪਾਸ ਕੀਤੇ ਗਏ ਹੁਕਮ 'ਚ ਧਾਰਾ 82 ਸੀ. ਆਰ. ਪੀ. ਸੀ. ਤਹਿਤ ਜਾਰੀ ਕੀਤੇ ਗਏ ਐਲਾਨ ਦੇ ਬਾਵਜੂਦ ਪੇਸ਼ ਨਾ ਹੋਣ 'ਤੇ ਮੁਲਜ਼ਮ ਨੂੰ ਭਗੌੜਾ ਐਲਾਨਿਆ ਹੈ | ਜ਼ਿਕਰਯੋਗ ਹੈ ਕਿ ਇਹ ਮਾਮਲਾ ਕਰਨਲ ਬਲਵਿੰਦਰ ਸਿੰਘ ਬਨਾਮ ਧਰਮਿੰਦਰ ਗੁਪਤਾ ਤੇ ਹੋਰਾਂ ਨਾਲ ਸੰਬੰਧਿਤ ਹੈ | ਹੁਕਮਾਂ ਅਨੁਸਾਰ ਮੁਲਜ਼ਮ ਵਿਰੁੱਧ 19 ਨਵੰਬਰ 2024 ਨੂੰ ਐਲਾਨ ਜਾਰੀ ਕੀਤਾ ਗਿਆ ਸੀ ਅਤੇ ਇਸ ਦੌਰਾਨ 30 ਦਿਨਾਂ ਦੀ ਕਾਨੂੰਨੀ ਮਿਆਦ ਵੀ ਬੀਤ ਗਈ ਸੀ, ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋਇਆ | ਨਤੀਜੇ ਵਜੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਅਤੇ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ | ਅਦਾਲਤ ਦੇ ਹੁਕਮਾਂ 'ਤੇ ਢਕੌਲੀ ਪੁਲਿਸ ਨੇ ਮੁਲਜ਼ਮ ਧਰਮਿੰਦਰ ਗੁਪਤਾ ਵਾਸੀ ਕੁਸ਼ੀਨਗਰ ਉੱਤਰ ਪ੍ਰਦੇਸ਼ ਵਿਰੁੱਧ ਬੀ. ਐਨ. ਐਸ. ਦੀ ਧਾਰਾ 174-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ |