31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੈਕਟਰ 40 ਵਾਸੀਆਂ ਨੇ ਸਾਂਝੇ ਤੌਰ 'ਤੇ ਹੋਲੀ ਦੇ ਜਸ਼ਨ ਮਨਾਏ <br/>

Ad Position 21
No active advertisement
ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਇਕ ਅਨੋਖੀ ਪਹਿਲਕਦਮੀ ਕਰਦਿਆਂ ਸੈਕਟਰ 40-ਏ ਦੇ ਵਸਨੀਕਾਂ ਵਲੋਂ ਅੱਜ ਇਕੱਠੇ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ 250 ਦੇ ਕਰੀਬ ਲੋਕਾਂ ਵਲੋਂ ਹਿੱਸਾ ਲਿਆ ਗਿਆ | ਜਸ਼ਨਾਂ ਦੀ ਸ਼ੁਰੂਆਤ ਲੋਕਾਂ ਵਲੋਂ ਇਕ ਦੂਜੇ ਨੂੰ ਰੰਗਾਂ ਦੇ ਟਿੱਕੇ ਲਗਾਉਣ ਨਾਲ ਹੋਈ | ਇਸ ਮੌਕੇ ਪਰਿਵਾਰਕ ਜੋੜਿਆਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸੈਲਫੀ ਪੁਆਇੰਟ ਨੇ ਇਸ ਪ੍ਰੋਗਰਾਮ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ, ਜਿਸ ਨਾਲ ਪਰਿਵਾਰਾਂ ਅਤੇ ਦੋਸਤਾਂ ਨੂੰ ਸੁੰਦਰ ਯਾਦਾਂ ਨੂੰ ਕੈਦ ਕਰਨ ਦਾ ਮੌਕਾ ਮਿਲਿਆ | ਸੰਗੀਤਕ ਪ੍ਰੋਗਰਾਮ ਦੌਰਾਨ ਅÏਰਤਾਂ, ਬੱਚਿਆਂ ਅਤੇ ਪੁਰਸ਼ਾਂ ਨੇ ਪ੍ਰਸਿੱਧ ਪੰਜਾਬੀ ਗੀਤਾਂ 'ਤੇ ਗਿੱਧਾ ਅਤੇ ਭੰਗੜਾ ਪਾਇਆ, ਜਿਸ ਨਾਲ ਇਕ ਤਿਉਹਾਰ ਵਾਲਾ ਮਾਹੌਲ ਬਣਿਆ | ਸੈਕਟਰ ਦੇ ਸੀਨੀਅਰ ਵਸਨੀਕਾਂ ਸੂਬਾ ਸਿੰਘ, ਕਿਸ਼ਨਜੀਤ ਸਿੰਘ, ਦਲਵਿੰਦਰ ਸੈਣੀ, ਅਸ਼ੋਕ ਗਰਗ ਅਤੇ ਅਨਿਲ ਅਰੋੜਾ ਆਦਿ ਨੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕ ਟੀਮ ਨੂੰ ਵਧਾਈ ਦਿੱਤੀ | ਪੂਨਮ ਗਰਗ, ਕਰੁਣਾ ਮਿਸ਼ਰਾ, ਰਚਨਾ ਗੋਇਲ ਦੀ ਅਗਵਾਈ ਵਾਲੇ ਗਰੁੱਪ ਮੈਂਬਰਾਂ ਨਾਲ ਇਲਾਕਾ ਨਿਵਾਸੀਆਂ ਦਾ ਇਕ ਵਾਟਸਐਪ ਗਰੁੱਪ ਬਣਾ ਕੇ ਅਤੇ ਪ੍ਰੋਗਰਾਮ ਦੇ ਪ੍ਰਬੰਧ ਦੀਆਂ ਤਿਆਰੀਆਂ ਨੂੰ ਬੜੇ ਹੀ ਸੁਚੱਜੇ ਢੰਗ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹੋਲੀ ਮੌਕੇ ਚੰਡੀਗੜ੍ਹ 'ਚ ਸਖਤ ਸੁਰੱਖਿਆ ਇੰਤਜ਼ਾਮ ਅਗਲੀ ਖ਼ਬਰ ਅਦਾਲਤ 'ਚ ਪੇਸ਼ ਨਾ ਹੋਣ 'ਤੇ ਮੁਲਜ਼ਮ ਨੂੰ ਭਗੌੜਾ ਐਲਾਨਿਆ
Ad Position 24