31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਮੌਕੇ ਚੰਡੀਗੜ੍ਹ 'ਚ ਸਖਤ ਸੁਰੱਖਿਆ ਇੰਤਜ਼ਾਮ

Ad Position 21
No active advertisement
ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਕਪਿਲ ਵਧਵਾ)- ਹੋਲੀ ਦਾ ਤਿਉਹਾਰ 4 ਮਾਰਚ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਮੌਕੇ ਕਾਨੂੰਨ-ਵਿਵਸਥਾ ਅਤੇ ਟਰੈਫ਼ਿਕ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਪੁਲਿਸ ਵਲੋਂ ਵਿਸ਼ੇਸ਼ ਅਤੇ ਚੁਸਤ ਇੰਤਜ਼ਾਮ ਕੀਤੇ ਗਏ ਹਨ | ਪੁਲਿਸ ਵਿਭਾਗ ਵਲੋਂ ਕੁੱਲ 1150 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਵਿਚ 8 ਗਜ਼ਟਿਡ ਅਧਿਕਾਰੀ , 33 ਐਸ.ਐਚ.ਓ/ਇੰਸਪੈਕਟਰ, 14 ਪੁਲਿਸ ਪੋਸਟ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਐਨ.ਜੀ.ਓ/ਓ.ਆਰਜ਼/ਮਹਿਲਾ ਕਰਮਚਾਰੀ ਸ਼ਾਮਿਲ ਹਨ | ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਅੰਦਰੂਨੀ ਨਾਕਾਬੰਦੀ ਕੀਤੀ ਜਾਵੇਗੀ ਤਾਂ ਜੋ ਹੁਲੜਬਾਜ਼ੀ, ਤੇਜ਼ ਰਫ਼ਤਾਰ ਨਾਲ ਡਰਾਈਵਿੰਗ ਅਤੇ ਛੇੜਛਾੜ ਵਰਗੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ | ਸਵੇਰੇ 8 ਵਜੇ ਤੋਂ ਹੀ ਸਾਰੇ ਬਾਜ਼ਾਰਾਂ, ਸੈਕਟਰਾਂ, ਕਾਲੋਨੀਆਂ, ਪਿੰਡਾਂ, ਕੁੜੀਆਂ ਦੇ ਹੋਸਟਲਾਂ, ਪੀ.ਜੀ ਇਲਾਕਿਆਂ, ਮਾਲਾਂ ਅਤੇ ਭੀੜ-ਭਾੜ ਵਾਲੇ ਖੇਤਰਾਂ ਵਿਚ ਪੁਲਿਸ ਡਿਊਟੀ 'ਤੇ ਤਾਇਨਾਤ ਰਹੇਗੀ | ਖ਼ਾਸ ਤੌਰ 'ਤੇ ਲੜਕੀਆਂ ਦੇ ਹੋਸਟਲਾਂ ਅਤੇ ਪੀ.ਜੀ ਇਲਾਕਿਆਂ ਵਿਚ ਮਹਿਲਾ ਪੁਲਿਸ ਬਲ ਦੀ ਵੱਖਰੀ ਤਾਇਨਾਤੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਨੇ 471 ਥਾਈਾ ਕੀਤੀ ਛਾਪੇਮਾਰੀ, 148 ਗਿ੍ਫ਼ਤਾਰ ਅਗਲੀ ਖ਼ਬਰ ਸੈਕਟਰ 40 ਵਾਸੀਆਂ ਨੇ ਸਾਂਝੇ ਤੌਰ 'ਤੇ ਹੋਲੀ ਦੇ ਜਸ਼ਨ ਮਨਾਏ <br/>
Ad Position 24