01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚੰਡੀਗੜ੍ਹ ਪ੍ਰੈੱਸ ਕਲੱਬ 'ਚ ਸਵ: ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਦਾ ਲੋਕ-ਅਰਪਣ <br/>

Ad Position 21
No active advertisement
ਅਜੀਤ ਡੈਸਕ 04-03-2026
ਚੰਡੀਗੜ੍ਹ, 3 ਮਾਰਚ (ਅਜਾਇਬ ਸਿੰਘ ਔਜਲਾ) - ਚੰਡੀਗੜ੍ਹ ਪੈੱ੍ਰਸ ਕਲੱਬ ਵਿਖੇ ਸ਼੍ਰੋਮਣੀ ਪੱਤਰਕਾਰ ਸਵਰਗੀ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਲੋਕ ਅਰਪਣ ਸਮਾਰੋਹ ਕਰਵਾਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਬੁੱਧੀਜੀਵੀਆਂ, ਭੁੱਲਰ ਪਰਿਵਾਰ ਦੇ ਮੈਂਬਰਾਂ ਅਤੇ ਪੱਤਰਕਾਰਾਂ ਨੇ ਹਿੱਸਾ ਲਿਆ | ਲੋਕ-ਅਰਪਣ ਮੌਕੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਘੇ ਖੇਡ ਪੱਤਰਕਾਰ ਅਤੇ ਲੇਖਕ ਪਿ੍ੰ. ਸਵਰਣ ਸਿੰਘ, ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਬਲਜੀਤ ਬੱਲੀ, ਪੁਸਤਕ ਦੇ ਸੰਪਾਦਕ ਡਾ. ਬਲਵਿੰਦਰ ਸਿੰਘ ਥਿੰਦ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਹੋਏ, ਉੱਥੇ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੇ ਪਰਿਵਾਰਿਕ ਮੈਂਬਰਾਂ ਅਮਰਜੀਤ ਕੌਰ ਭੁੱਲਰ, ਚੇਤਨਪਾਲ ਸਿੰਘ ਭੁੱਲਰ, ਰਮਣੀਕ ਸਿੰਘ, ਰੁਪਿੰਦਰ ਕੌਰ ਅਤੇ ਗੁਰਪ੍ਰਤਾਪ ਸਿੰਘ ਰਿਆੜ ਨੇ ਵੀ ਸ਼ਿਰਕਤ ਕੀਤੀ | ਸਵਾਗਤੀ ਸ਼ਬਦਾਂ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਦਾ ਜੀਵਨ ਆਉਂਦੀ ਪੀੜ੍ਹੀ ਦੇ ਲੇਖਕਾਂ ਲਈ ਇਕ ਰਾਹ ਦਸੇਰਾ ਵਾਂਗ ਸੀ | ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਇਸ ਪੁਸਤਕ ਨੂੰ ਪ੍ਰੇਰਨਾ, ਸਾਦਗੀ ਅਤੇ ਨਿਸ਼ਠਾ ਦਾ ਅਹਿਮ ਦਸਤਾਵੇਜ਼ ਦੱਸਿਆ | ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਪੱਤਰਕਾਰੀ ਵਿਚ ਸ਼ੰਗਾਰਾ ਸਿੰਘ ਭੁੱਲਰ ਦਾ ਨਾਮ ਬਹੁਤ ਅਦਬ ਅਤੇ ਸਤਿਕਾਰ ਰੱਖਦਾ ਹੈ | ਡਾ. ਬਲਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਹਨਾਂ ਦਾ ਇਹ ਉੱਦਮ ਅਸਲ ਵਿਚ ਸ਼ੰਗਾਰਾ ਸਿੰਘ ਭੁੱਲਰ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਇੱਕ ਸਿਜਦਾ ਹੈ | ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸਾਹਿਤ ਖੇਤਰ ਵਿਚ ਉਹਨਾਂ ਨੇ ਪਹਿਲਾ ਪੈਰ ਸ਼ੰਗਾਰਾ ਸਿੰਘ ਭੁੱਲਰ ਦੀ ਬਦੌਲਤ ਹੀ ਰੱਖਿਆ | ਬਲਜੀਤ ਬੱਲੀ ਨੇ ਕਿਹਾ ਕਿ ਉਸ ਵੇਲ਼ੇ ਦੀਆਂ ਚੁਣੌਤੀਆਂ ਨੂੰ ਨਿਡਰਤਾ ਨਾਲ ਕਬੂਲਦਿਆਂ ਚੰਗੇ ਕਾਰਜ ਲਈ ਅੱਗੇ ਵੱਧਦੇ ਰਹੇ | ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਖੇਡ ਪੱਤਰਕਾਰ ਨਵਦੀਪ ਗਿੱਲ ਨੇ ਕਿਹਾ ਕਿ ਭੁੱਲਰ ਨੇ ਕਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾ ਜਿਸ ਵਿਚ ਉਹ ਖੁਦ ਵੀ ਸ਼ਾਮਿਲ ਹਨ | ਹਰਬੰਸ ਸੋਢੀ ਨੇ ਭੁੱਲਰ ਨਾਲ ਬਿਤਾਏ ਕਈ ਵਾਕਿਆਤ ਸਾਂਝੇ ਕੀਤੇ | ਤਰਲੋਚਨ ਸਿੰਘ ਨੇ ਕਿਹਾ ਕਿ ਪੱਤਰਕਾਰੀ ਦੇ ਮੁੱਢਲੇ ਅਸੂਲ ਉਹਨਾਂ ਨੇ ਸ਼ੰਗਾਰਾ ਸਿੰਘ ਭੁੱਲਰ ਕੋਲੋਂ ਹੀ ਸਿੱਖੇ | ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭੁੱਲਰ ਦੀ ਸ਼ਖ਼ਸੀਅਤ ਇਖਲਾਕੀ ਕਦਰਾਂ ਕੀਮਤਾਂ ਦੀ ਬਾਕਮਾਲ ਉਦਹਾਰਨ ਸੀ | ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਾ, ਜਗਤਾਰ ਭੁੱਲਰ, ਡਾ. ਸੁਰਿੰਦਰ ਗਿੱਲ ਅਤੇ ਰਜਿੰਦਰ ਕੌਰ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀਦਾਰ ਸਿੰਘ ਨਲਵੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਪਰਿਵਾਰ ਵਲੋਂ ਧੰਨਵਾਦ ਕਰਦਿਆਂ ਗੁਰਪ੍ਰਤਾਪ ਸਿੰਘ ਰਿਆੜ ਨੇ ਕਿਹਾ ਕਿ ਸ਼ੰਗਾਰਾ ਸਿੰਘ ਭੁੱਲਰ ਇੱਕ ਮਾਣ-ਮੱਤੀ ਸ਼ਖ਼ਸੀਅਤ ਸਨ | 9 ਜਨਵਰੀ 1946 ਨੂੰ ਜਨਮੇ ਸ਼ੰਗਾਰਾ ਸਿੰਘ ਭੁੱਲਰ ਦਾ 73 ਸਾਲ ਦੀ ਉਮਰ ਵਿਚ 11 ਦਸੰਬਰ 2019 ਨੂੰ ਕੈਂਸਰ ਦੀ ਬਿਮਾਰੀ ਹੱਥੋਂ ਹਾਰਦਿਆਂ ਦਿਹਾਂਤ ਹੋ ਗਿਆ ਸੀ | ਅੱਜ ਦੇ ਇਸ ਸਮਾਗਮ ਵਿਚ ਉਪਰੋਕਤ ਨਾਵਾਂ ਤੋਂ ਇਲਾਵਾ ਜਿਹਨਾਂ ਦੀ ਹਾਜ਼ਰੀ ਅਹਿਮ ਰਹੀ, ਉਹਨਾਂ ਵਿਚ ਬਲਕਾਰ ਸਿੱਧੂ, ਕੈਪਟਨ ਨਰਿੰਦਰ ਸਿੰਘ (ਰਿਟਾ.) ਆਈ. ਏ. ਐੱਸ, ਰਜਿੰਦਰ ਪਾਲ ਸਿੰਘ, ਬਲਵਿੰਦਰ ਸਿੰਘ ਉੱਤਮ, ਡਾ. ਤਰਲੋਚਨ ਸਿੰਘ ਸੇਠੀ, ਪਾਲ ਅਜਨਬੀ, ਭੁਪਿੰਦਰ ਸਾਂਬਰ, ਹਰਮਿੰਦਰ ਕਾਲੜਾ, ਲਾਭ ਬਰਾੜ, ਗੁਰਜੀਤ ਕੌਰ, ਨਵਦੀਪ ਪਾਲ ਕੌਰ, ਜੈ ਸਿੰਘ ਛਿੱਬਰ, ਯੋਗੇਸ਼ ਗੁਪਤਾ, ਸਰੋਜ ਬਾਲਾ, ਨਿਰਪਾਲ ਸਿੰਘ ਰੰਧਾਵਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਰਜਨੀ ਸ਼ਰਮਾ, ਨਿਰਮਲ ਸਿੰਘ, ਮਲਕੀਤ ਸਿੰਘ ਥਿੰਦ, ਰਣਦੀਪ ਸਿੰਘ ਆਹਲੂਵਾਲੀਆ, ਸੁਰਜੀਤ ਧੀਰ, ਰਜਿੰਦਰ ਕੌਰ ਸਰਾਂ, ਤੇਜਿੰਦਰ ਕੌਰ ਥਿੰਦ, ਕਿਰਨਦੀਪ ਕੌਰ, ਸਿਮਰਨ, ਸੰਜੀਵਨ ਸਿੰਘ, ਪ੍ਰੋ. ਨਾਨਕ ਸਿੰਘ ਮਾਹਲ, ਸੁਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਕੁਲਵੰਤ ਸੰਧੂ, ਹਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਸੁੱਚਾ ਸਿੰਘ ਬੁੱਟਰ, ਕੰਵਲਜੀਤ ਕੌਰ, ਬਲਬੀਰ ਸਿੰਘ, ਲਾਭ ਲਹਿਲੀ, ਸਵੈਰਾਜ ਸੰਧੂ,ਪਰਮਿੰਦਰ ਸਿੰਘ ਗਿੱਲ, ਡਾ. ਸਾਹਿਬ ਸਿੰਘ ਅਰਸ਼ੀ, ਪ੍ਰਵੇਸ਼ ਚੌਹਾਨ,ਹਰਸ਼ਬਾਬ ਸਿੰਘ, ਡਾ. ਅਰਵਿੰਦਰ ਸਾਂਬਰ, ਦਿਨੇਸ਼ ਜੋਸ਼ੀ, ਜਸਵਿੰਦਰ ਕੌਰ, ਗੁਰਮੀਤ ਸਿੰਘ ਗੋਲਾਂ, ਦਵਿੰਦਰ ਸਿੰਘ ਕੋਹਲੀ, ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਦੇ ਨਾਲ ਨਾਲ ਬਲਜੀਤ ਸਿੰਘ, ਭਗਵਾਨ ਦਾਸ ਗੁਪਤਾ, ਰਾਜੀਵ ਕੁਮਾਰ ਵਸਿਸ਼ਟ, ਗਗਨਦੀਪ ਧਾਲੀਵਾਲ, ਜਸਵੀਰ ਸਮਰ, ਜੋਗਿੰਦਰ ਸਿੰਘ ਜੱਗਾ, ਮਨਜੀਤ ਕੌਰ ਮੁਹਾਲੀ, ਵਰਿੰਦਰ ਚੱਠਾ, ਵਿਸ਼ਾਲ ਸ਼ਰਮਾ, ਬਲਦੇਵ ਸਿੰਘ (ਸਪਤਰਿਸ਼ੀ ਪ੍ਰਕਾਸ਼ਨ), ਦਿਵਿੰਦਰਜੀਤ ਸਿੰਘ ਦਰਸ਼ੀ ਅਤੇ ਮਨਮੋਹਨ ਸ਼ਰਮਾ ਆਦਿ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਖ਼ਸ਼ੀਸ਼ ਸਿੰਘ ਮਾਨ ਵਲੋਂ ਦਿੱਲੀ ਦੀ ਪਾਰਲੀਮੈਂਟ ਦਾ ਦੌਰਾ ਅਗਲੀ ਖ਼ਬਰ ਸੈਕਟਰ-17 'ਚ ਜਨਤਕ ਥਾਂ ਘੇਰਨ ਵਾਲੇ ਵਾਹਨਾਂ 'ਤੇ ਨਿਗਮ ਪ੍ਰਸ਼ਾਸਨ ਦੀ ਕਾਰਵਾਈ <br/>
Ad Position 24