ਚੰਡੀਗੜ੍ਹ, 3 ਮਾਰਚ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬੀ.ਏ/ਬੀ.ਕਾਮ ਐਲ.ਐਲ.ਬੀ (ਆਨਰਜ਼) ਪੰਜ ਸਾਲਾ ਏਕੀਕਿ੍ਤ ਕੋਰਸ ਲਈ ਵਿਦਿਆਰਥੀ 9 ਅਪ੍ਰੈਲ ਤੱਕ ਅਰਜ਼ੀਆਂ ਦੇ ਸਕਦੇ ਹਨ | ਪੀ.ਯੂ ਦੇ ਬੁਲਾਰੇ ਨੇ ਕਿਹਾ ਕਿ ਦਾਖਲਾ ਪ੍ਰੀਖਿਆ, ਸੀ.ਈ.ਟੀ-ਯੂ.ਜੀ 2026 ਲਈ ਪ੍ਰਾਸਪੈਕਟਸ ਅਤੇ ਅਰਜ਼ੀ ਫਾਰਮ ਹੁਣ ਵੈੱਬਸਾਈਟ 'ਤੇ ਉਪਲਬਧ ਹਨ | ਬੀ.ਏ/ਬੀ.ਕਾਮ. ਐਲ.ਐਲ.ਬੀ (ਆਨਰਜ਼) ਲਈ ਦਾਖਲੇ ਸੀ.ਈ.ਟੀ-ਯੂ.ਜੀ 2026 ਅਤੇ ਯੋਗਤਾ ਪ੍ਰੀਖਿਆ (+2) ਦੇ ਅੰਕਾਂ 'ਤੇ ਅਧਾਰਤ ਹੋਣਗੇ | ਯੋਗਤਾ ਪ੍ਰੀਖਿਆ (+2) ਅਤੇ ਪੀ.ਯੂ - ਸੀ.ਈ.ਟੀ (ਯੂ.ਜੀ) ਪ੍ਰਵੇਸ਼ ਪ੍ਰੀਖਿਆ ਹਰੇਕ ਵਿਚੋਂ 50 ਪ੍ਰਤੀਸ਼ਤ ਅੰਕ ਜਰੂਰੀ ਹਨ | ਪ੍ਰਵੇਸ਼ ਪ੍ਰੀਖਿਆ ਸੀ.ਈ.ਟੀ-ਯੂ.ਜੀ 2026 26 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ | ਵਿਦੇਸ਼ੀ ਨਾਗਰਿਕਾਂ/ ਐਨ.ਆਰ.ਆਈਜ਼ ਤੋਂ ਇਲਾਵਾ ਪੀ.ਯੂ ਕੈਂਪਸ ਵਿਚ ਯੂ.ਆਈ.ਐਲ.ਐਸ ਵਿਖੇ ਬੀ.ਏ ਐਲ.ਐਲ.ਬੀ. (ਆਨਰਜ਼) 5 ਸਾਲ ਦੇ ਇੰਟੀਗ੍ਰੇਟਿਡ ਕੋਰਸ ਅਤੇ ਬੀ.ਕਾਮ. ਐਲ.ਐਲ.ਬੀ (ਆਨਰਜ਼) 5 ਸਾਲ ਦੇ ਇੰਟੀਗ੍ਰੇਟਿਡ ਕੋਰਸ ਲਈ 180-180 ਸੀਟਾਂ ਹਨ | ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਪੀ.ਯੂ ਰੀਜਨਲ ਸੈਂਟਰ ਲੁਧਿਆਣਾ ਅਤੇ ਯੂ.ਆਈ.ਐਲ.ਐਸ ਸਵਾਮੀ ਸਰਵਾਨੰਦ ਗਿਰੀ ਪੀ.ਯੂ ਰੀਜਨਲ ਸੈਂਟਰ ਹੁਸ਼ਿਆਰਪੁਰ ਵਿਖੇ ਬੀ.ਏ/ਐਲ.ਬੀ (ਆਨਰਜ਼) 5 ਸਾਲ ਦੇ ਇੰਟੀਗ੍ਰੇਟਿਡ ਕੋਰਸ ਲਈ 60-60 ਸੀਟਾਂ ਹੋਣਗੀਆਂ | ਆਨਲਾਈਨ ਮੋਡ ਰਾਹੀਂ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 11 ਅਪ੍ਰੈਲ ਹੋਵੇਗੀ | ਈ-ਐਡਮਿਟ ਕਾਰਡ 22 ਅਪ੍ਰੈਲ ਨੂੰ ਵੈੱਬਸਾਈਟ 'ਤੇ ਉਪਲਬਧ ਹੋਣਗੇ | ਜਿਹੜੇ ਉਮੀਦਵਾਰ ਆਪਣਾ ਫਾਰਮ ਨਹੀਂ ਭਰ ਸਕੇ ਪਰ ਆਪਣੀ ਲੋੜੀਂਦੀ ਫੀਸ ਦਾ ਭੁਗਤਾਨ ਕਰ ਚੁੱਕੇ ਹਨ | ਉਹ 23 ਅਪ੍ਰੈਲ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ 500/- ਰੁਪਏ ਦੀ ਵਾਧੂ ਲੇਟ ਫੀਸ ਦੇ ਕੇ ਆਪਣਾ ਫਾਰਮ ਭਰ ਸਕਦੇ ਹਨ |