ਐੱਸ. ਏ. ਐੱਸ. ਨਗਰ, 3 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਅਟੈਚ ਸਿਵਲ ਹਸਪਤਾਲ ਫ਼ੇਜ਼ 6 ਮੁਹਾਲੀ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮਿ੍ਤਸਰ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ (ਰਜਿ.) ਏਮਜ਼ ਮੁਹਾਲੀ ਦੇ ਸਾਂਝੇ ਉਪਰਾਲੇ ਨਾਲ ਸਥਾਪਿਤ ਬੇਸਹਾਰਾ/ਲਾਵਾਰਸ ਮਰੀਜ਼ਾਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਸਮਰਪਿਤ ਭਗਤ ਪੂਰਨ ਸਿੰਘ ਵਾਰਡ ਦਾ ਉਦਘਾਟਨ ਬੀਬੀ ਡਾ. ਇੰਦਰਜੀਤ ਕੌਰ (ਮੁੱਖ ਸੇਵਾਦਾਰ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮਿ੍ਤਸਰ) ਵਲੋਂ ਕਮਰਾ ਨੰ. 212 ਦੂਜੀ ਮੰਜ਼ਿਲ ਬਲਾਕ-1 ਏਮਜ਼ ਮੁਹਾਲੀ ਵਿਖੇ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਡਾ. ਨਵਦੀਪ ਸੈਣੀ, ਮੈਡੀਕਲ ਸੁਪਰਡੈਂਟ ਡਾ. ਮਨੀਸ਼ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਐੱਚ. ਐੱਸ. ਚੀਮਾ, ਡਾ. ਪ੍ਰਮਿੰਦਰਜੀਤ ਸਿੰਘ ਅਤੇ ਨਰਸਿੰਗ ਸੁਪਰਡੈਂਟ ਸੁਖਵਿੰਦਰ ਕੌਰ ਵਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁੱਖ ਸੇਵਾਦਾਰ ਬੀਬੀ ਡਾ. ਇੰਦਰਜੀਤ ਕੌਰ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਉਪਰੰਤ ਬੀਬੀ ਜੀ ਨੇ ਆਏ ਹੋਏ ਸਮੂਹ ਪਤਵੰਤੇ ਸੱਜਣਾ ਨੂੰ ਭਗਤ ਪੂਰਨ ਸਿੰਘ ਦੇ ਮਿਸ਼ਨ ਨੂੰ ਅੱਗੇ ਤੋਰਨ ਅਤੇ ਵਾਤਾਵਰਨ, ਪਾਣੀ ਆਦਿ ਦੀ ਸੰਭਾਲ ਅਤੇ ਪਲਾਸਟਿਕ ਦੀ ਜਗ੍ਹਾ ਕੱਪੜੇ ਦੇ ਬਣੇ ਥੈਲੇ ਵਰਤਣ ਲਈ ਜਾਗਰੂਕ ਕੀਤਾ | ਇਸ ਮੌਕੇ ਬੀਬੀ ਜੀ ਵਲੋਂ ਏਮਜ਼ ਮੁਹਾਲੀ ਵਿਚ ਭਗਤ ਪੂਰਨ ਸਿੰਘ ਜੀ ਦੀ ਵਾਤਾਵਰਨ ਸੰਭਾਲ ਸੰਬੰਧੀ ਆ ਰਹੀ ਸ਼ਤਾਬਦੀ (1927-2027) ਦੇ ਸਨਮੁੱਖ ਪੌਦਾ ਲਗਾਇਆ ਗਿਆ | ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਅੰਮਿ੍ਤਸਰ ਅਤੇ ਪਲਸੌਰਾ (ਚੰਡੀਗੜ੍ਹ) ਸ਼ਾਖਾ ਤੋਂ ਗੁਲਸ਼ਨ ਰੰਜ਼ਨ (ਮੈਡੀਕਲ ਸੋਸ਼ਲ ਵਰਕਰ) ਮਹਿੰਦਰ ਸਿੰਘ (ਇੰਚਾਰਜ ਪਲਸੌਰਾ ਸ਼ਾਖਾ), ਹਰੀਸ਼ ਚੰਦ ਗੁਲਾਟੀ, ਦਲਵਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਪਾਲ ਸਿੰਘ ਆਦਿ ਹਾਜ਼ਰ ਸਨ | ਇਸ ਦੌਰਾਨ ਅਰਸ਼ਪ੍ਰੀਤ ਸਿੰਘ ਨੇ ਏਮਜ਼ ਮੁਹਾਲੀ ਵਿਖੇ ਵੱਖ-ਵੱਖ ਸਮੇਂ ਦਾਖਲ ਹੋਏ ਬੇਸਹਾਰਾ/ਲਾਵਾਰਸ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਮੁੜ-ਵਸੇਬੇ ਲਈ ਪਿੰਗਲਵਾੜਾ ਸੰਸਥਾ ਸ਼ਾਖਾ ਪਲਸੌਰਾ (ਚੰਡੀਗੜ੍ਹ) 'ਚ ਭੇਜਣ ਅਤੇ ਲੋੜਵੰਦ ਮਰੀਜ਼ ਸਹਾਇਤਾ ਸੁਸਾਇਟੀ (ਰਜਿ.) ਏਮਜ਼ ਮੁਹਾਲੀ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਏਮਜ਼ ਮੁਹਾਲੀ ਤੋਂ ਡਾ. ਨਿਧੀ ਮਲਹੋਤਰਾ, ਡਾ. ਕਰਨਬੀਰ ਸਿੰਘ, ਡਾ. ਅਮਿਤ ਅਗਰਵਾਲ, ਡਾ. ਅਸ਼ਵਨੀ ਗੁਪਤਾ, ਡਾ. ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ, ਪੌਰਵੀ ਭਾਰਦਵਾਜ ਅਤੇ ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਅਨਿਲ ਕੁਮਾਰ ਆਦਿ ਹਾਜ਼ਰ ਸਨ |