21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜਨਗਣਨਾ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਪਹਿਲੇ ਪੜਾਅ ਦੀ ਟ੍ਰੇਨਿੰਗ ਕਰਵਾਈ <br/>

Ad Position 21
No active advertisement
ਅਜੀਤ ਡੈਸਕ 06-03-2026
ਐੱਸ. ਏ. ਐੱਸ. ਨਗਰ, 5 ਮਾਰਚ (ਪ੍ਰੋ. ਅਵਤਾਰ ਸਿੰਘ)- ਜ਼ਿਲ੍ਹਾ ਮੁਹਾਲੀ 'ਚ ਹੋਣ ਵਾਲੀ ਜਨਗਣਨਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਘਰ-ਸੂਚੀਰਨ ਅਤੇ ਹਾਊਸਿੰਗ ਜਨਗਣਨਾ ਸੰਬੰਧੀ ਦੋ ਰੋਜ਼ਾ ਟ੍ਰੇਨਿੰਗ ਸੈਸ਼ਨ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ | ਇਸ ਟ੍ਰੇਨਿੰਗ ਸੈਸ਼ਨ ਦੌਰਾਨ ਜ਼ਿਲ੍ਹਾ ਅਤੇ ਚਾਰਜ ਅਫ਼ਸਰਾਂ ਦੇ ਨਾਲ-ਨਾਲ ਰੈਗੂਲਰ ਅਤੇ ਟੈਕਨੀਕਲ ਸਹਾਇਕਾਂ ਨੂੰ ਜਨਗਣਨਾ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ | ਇਹ ਜਾਣਕਾਰੀ ਜਨਗਣਨਾ ਦੀਆਂ ਤਿਆਰੀਆਂ ਨੂੰ ਲੈ ਕੇ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਜਨਗਣਨਾ ਅਫ਼ਸਰ ਗੀਤਿਕਾ ਸਿੰਘ ਨੇ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਇਸ ਵਾਰ ਭਾਰਤ ਦੀ 16ਵੀਂ ਜਨਗਣਨਾ (ਆਜ਼ਾਦੀ ਤੋਂ ਬਾਅਦ 8ਵੀਂ) ਡਿਜ਼ੀਟਲ ਢੰਗ ਨਾਲ ਕਰਵਾਈ ਜਾਵੇਗੀ | ਘਰਾਂ ਵਲੋਂ ਆਪਣੀ ਜਾਣਕਾਰੀ ਖ਼ੁਦ ਆਨਲਾਈਨ ਭਰਨ ਲਈ 30 ਅਪ੍ਰੈਲ ਤੋਂ ਲੈ ਕੇ 14 ਮਈ ਤੱਕ ਸਵੈ-ਗਣਨਾ ਲਈ ਆਨਲਾਈਨ ਪੋਰਟਲ ਖੁੱਲ੍ਹਾ ਰਹੇਗਾ | ਇਸ ਤੋਂ ਬਾਅਦ ਗਣਨਾਕਾਰ ਘਰ-ਘਰ ਜਾ ਕੇ 15 ਮਈ ਤੋਂ 13 ਜੂਨ ਤੱਕ ਫ਼ੀਲਡ ਵਰਕ ਕਰਨਗੇ, ਜੋ ਕਿ ਪਹਿਲੇ ਪੜਾਅ ਦਾ ਹਿੱਸਾ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਡਾਇਰੈਕਟੋਰੇਟ ਆਫ਼ ਸੈਂਸਜ਼ ਆਪ੍ਰੇਸ਼ਨਜ਼ ਪੰਜਾਬ ਦੇ ਸਟੇਟ ਇੰਸਟਰੱਕਟਰ ਗ੍ਰੇਡ-1 ਅੰਕੁਸ਼ ਸ਼ਰਮਾ ਅਤੇ ਸਟੇਟ ਇੰਸਟਰੱਕਟਰ ਗ੍ਰੇਡ-2 ਸੱਤਿਆ ਨਾਰਾਇਣ ਵਲੋਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਸੈਸ਼ਨ ਕਾਫ਼ੀ ਵਿਧੀਵਤ ਅਤੇ ਦਿਲਚਸਪ ਰਿਹਾ, ਜਿਸ 'ਚ ਜਨਗਣਨਾ 2027 'ਚ ਅਧਿਕਾਰੀਆਂ ਦੀ ਭੂਮਿਕਾ, ਕਾਨੂੰਨੀ ਪ੍ਰਾਵਧਾਨ, ਹਾਊਸ ਲਿਸਟਿੰਗ ਆਪ੍ਰੇਸ਼ਨ ਸ਼ਡਿਊਲ ਅਤੇ ਸੀ. ਐਮ. ਐਮ. ਐਸ. ਮਾਡਿਊਲਾਂ, ਜਿਸ 'ਚ ਐਚ. ਐਲ. ਓ. ਪ੍ਰਬੰਧਨ ਅਤੇ ਨਿਗਰਾਨੀ ਸ਼ਾਮਿਲ ਹਨ, ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਜਨਗਣਨਾ ਦਾ ਨਾਅਰਾ 'ਜਨਗਣਨਾ ਸੇ ਜਨ-ਕਲਿਆਣ' ਰੱਖਿਆ ਗਿਆ ਹੈ | ਟ੍ਰੇਨਿੰਗ ਦੌਰਾਨ ਆਗਾਮੀ ਜਨਗਣਨਾ ਲਈ ਵਰਤੀ ਜਾਣ ਵਾਲੀ ਵਿਧੀ ਅਤੇ ਘਰ-ਸੂਚੀਕਰਨ ਫ਼ੀਲਡ ਵਰਕ ਦੀਆਂ ਨਿਰਧਾਰਿਤ ਤਰੀਕਾਂ 15 ਮਈ ਤੋਂ 13 ਜੂਨ ਅਤੇ ਸਵੈ-ਗਣਨਾ ਦੀ ਸਮਾਂ-ਸਾਰਣੀ 30 ਅਪ੍ਰੈਲ ਤੋਂ 14 ਮਈ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਜਨਗਣਨਾ ਲਈ ਤਹਿਸੀਲਦਾਰਾਂ ਨੂੰ ਚਾਰਜ ਅਫ਼ਸਰ ਬਣਾਇਆ ਗਿਆ ਹੈ, ਜਦਕਿ ਸ਼ਹਿਰੀ ਖੇਤਰਾਂ 'ਚ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਅਧੀਨ ਆਉਣ ਵਾਲੇ ਖੇਤਰਾਂ ਲਈ ਈ. ਓ. ਅਤੇ ਨਿਗਮ ਅਧਿਕਾਰੀ ਇਹ ਜ਼ਿੰਮੇਵਾਰੀ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਤੋਂ ਦੋ ਮਾਸਟਰ ਟ੍ਰੇਨਰ ਚੰਡੀਗੜ੍ਹ 'ਚ ਟ੍ਰੇਨਿੰਗ ਲਈ ਚੁਣੇ ਗਏ ਹਨ, ਜੋ ਕਿ ਅੱਗੇ 56 ਫ਼ੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣਗੇ | ਇਸੇ ਤਰ੍ਹਾਂ ਟ੍ਰੇਨਿੰਗ ਦੀ ਲੜੀ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਨਾਲ ਪੂਰੀ ਹੋਵੇਗੀ | ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਤਹਿਸੀਲਦਾਰ, ਈ. ਓ. ਅਤੇ ਕਾਰਜਕਾਰੀ ਉਪ-ਅਰਥ ਅੰਕੜਾ ਸਲਾਹਕਾਰ ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਕੌਰ ਬੈਂਸ ਨੇ ਸਰਕਾਰੀ ਕਾਲਜ ਮੁਹਾਲੀ ਦੇ ਪਿ੍ੰਸੀਪਲ ਵਜੋਂ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਪਿੰਡ ਦੁਰਾਲੀ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਸਮਾਗਮ ਦੌਰਾਨ ਗਤਕੇ ਦੇ ਜੌਹਰ ਦਿਖਾਏ <br/>
Ad Position 24