ਚੰਡੀਗੜ੍ਹ, 7 ਮਾਰਚ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਆਡੀਟੋਰੀਅਮ ਵਿਖੇ 12ਵਾਂ ਸਾਲਾਨਾ ਖੋਜ ਦਿਵਸ ਮਨਾਇਆ, ਜਿਸ 'ਚ ਪਿਛਲੇ ਇਕ ਸਾਲ ਦੌਰਾਨ ਪ੍ਰਕਾਸ਼ਿਤ 329 ਖੋਜ ਪੱਤਰਾਂ 'ਚੋਂ 35 ਖੋਜਕਰਤਾਵਾਂ ਨੂੰ 'ਖੋਜ ਪ੍ਰਕਾਸ਼ਨਾਂ' ਲਈ ਸਰਜੀਕਲ, ਮੈਡੀਕਲ ਅਤੇ ਬੁਨਿਆਦੀ ਵਿਗਿਆਨ ਖੇਤਰਾਂ ਵਿਚ ਪੁਰਸਕਾਰ ਜਿੱਤਣ ਤੇ 59 ਖੋਜਕਰਤਾਵਾਂ ਨੂੰ ਮਿਸਾਲੀ ਅਤੇ ਭਰੋਸੇਯੋਗ ਖੋਜ ਕਾਰਜ ਲਈ 'ਇਨੋਵੇਸ਼ਨ' ਸ਼੍ਰੇਣੀ ਵਿਚ ਸਨਮਾਨਿਤ ਕੀਤੇ | ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਨਿਖਿਲ ਟੰਡਨ ਡੀਨ ਏਮਜ਼ ਨਵੀਂ ਦਿੱਲੀ ਸਨ | ਪੀ. ਜੀ. ਆਈ. ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸੰਸਥਾ ਦੇ ਵਿਗਿਆਨਕ ਪੁੱਛਗਿੱਛ ਅਤੇ ਖੋਜ ਉੱਤਮਤਾ ਦੇ ਮਜ਼ਬੂਤ ਸੱਭਿਆਚਾਰ 'ਤੇ ਚਾਨਣਾ ਪਾਇਆ | ਪ੍ਰੋ. ਸੰਜੇ ਜੈਨ ਡੀਨ (ਖੋਜ) ਨੇ ਸਾਲਾਨਾ ਖੋਜ ਸੰਖੇਪ ਜਾਣਕਾਰੀ ਪੇਸ਼ ਕੀਤੀ | ਸੰਸਥਾਂ ਨੇ ਆਈ. ਸੀ. ਐਮ. ਆਰ., ਡੀ. ਬੀ. ਟੀ., ਡੀ. ਐਸ. ਟੀ. ਅਤੇ ਸੀ. ਐਸ. ਆਈ. ਆਰ. ਵਰਗੀਆਂ ਏਜੰਸੀਆਂ ਰਾਹੀਂ 250 ਬਾਹਰੀ ਫੰਡ ਖੋਜ ਪ੍ਰਾਜੈਕਟ ਸ਼ੁਰੂ ਕੀਤੇ, ਜਿਸ ਨਾਲ ਕਰੀਬ 140 ਕਰੋੜ ਦੀਆਂ ਗ੍ਰਾਂਟਾਂ ਪ੍ਰਾਪਤ ਹੋਈਆਂ | ਸੱਤ ਨੂੰ ਪਹਿਲਾਂ ਹੀ ਪੇਟੈਂਟ ਦਿੱਤੇ ਜਾ ਚੁੱਕੇ ਹਨ | ਮੈਡੀਕਲ ਸਪੈਸ਼ਲਿਟੀਜ਼ ਪ੍ਰੋਫੈਸਰ ਸ਼੍ਰੇਣੀ 'ਚੋਂ ਡਾ. ਅਜੈ ਦੁਸੇਜਾ, ਡਾ. ਸੋਨੂੰ ਗੋਇਲ, ਡਾ. ਰਵਿੰਦਰ ਖਾਈਵਾਲ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ, ਮੈਡੀਕਲ ਸਪੈਸ਼ਲਿਟੀਜ਼ ਐਡੀਸ਼ਨਲ ਪ੍ਰੋਫੈਸਰ ਸ਼੍ਰੇਣੀ 'ਚੋਂ ਡਾ. ਮਧੂਮਿਤਾ ਪ੍ਰੇਮਕੁਮਾਰ, ਡਾ. ਪੰਕਜ ਗੁਪਤਾ, ਡਾ. ਜਯੰਤ ਸਮੰਤ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ, ਮੈਡੀਕਲ ਸਪੈਸ਼ਲਿਟੀਜ਼ ਐਸੋਸੀਏਟ ਪ੍ਰੋਫੈਸਰ ਸ਼੍ਰੇਣੀ ਵਿਚੋਂ ਡਾ. ਤਨਵੀ ਕਿਰਨ, ਡਾ. ਬਿਜਯਾ ਕੁਮਾਰ ਪਾਧੀ, ਡਾ. ਰਾਕੇਸ਼ ਕੁਮਾਰ ਪਿਲਾਨੀਆ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ, ਸਰਜੀਕਲ ਸਪੈਸ਼ਲਿਟੀਜ਼ ਪ੍ਰੋਫੈਸਰ ਸ਼੍ਰੇਣੀ ਵਿਚੋਂ ਡਾ. ਦਿਵਿਆ ਜੈਨ, ਡਾ. ਪ੍ਰੀਤੀ ਜੇ. ਮੈਥਿਊ ਅਤੇ ਡਾ. ਜਸਪ੍ਰੀਤ ਸੁਖੀਜਾ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ, ਸਰਜੀਕਲ ਸਪੈਸ਼ਲਿਟੀਜ਼ ਐਡੀਸ਼ਨਲ ਪ੍ਰੋਫੈਸਰਾਂ ਵਿਚੋਂ ਡਾ. ਅੰਕੁਰ ਲੂਥਰਾ, ਡਾ. ਵਿਸ਼ਾਲ ਕੁਮਾਰ ਅਤੇ ਡਾ. ਮੰਜੁਲ ਤਿ੍ਪਾਠੀ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ, ਸਰਜੀਕਲ ਸਪੈਸ਼ਲਿਟੀਜ਼ ਐਸੋਸੀਏਟ ਪ੍ਰੋਫੈਸਰ ਵਿਚੋਂ ਡਾ. ਅਜੈ ਸਿੰਘ, ਡਾ. ਸਵਲੀਨ ਕੌਰ ਅਤੇ ਡਾ. ਹਿਮਾਂਸ਼ੂ ਭਯਾਨਾ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ, ਪੈਰਾ-ਕਲੀਨਿਕਲ ਸਪੈਸ਼ਲਿਟੀਜ਼ ਪ੍ਰੋਫੈਸਰ ਸ਼੍ਰੇਣੀ 'ਚੋਂ ਡਾ. ਸ਼ਿਵਪ੍ਰਕਾਸ਼ ਐਮ. ਰੁਦਰਮੂਰਤੀ, ਡਾ. ਨੀਲਮ ਤਨੇਜਾ ਅਤੇ ਡਾ. ਲੇਖਾ ਸਾਹਾ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ, ਪੈਰਾ-ਕਲੀਨਿਕਲ ਸਪੈਸ਼ਲਿਟੀਜ਼ ਐਡੀਸ਼ਨਲ ਪ੍ਰੋਫੈਸਰਾਂ 'ਚੋਂ ਡਾ. ਅਮੋਲ ਐਨ. ਪਾਟਿਲ, ਡਾ. ਅਸ਼ੋਕ ਕੁਮਾਰ ਯਾਦਵ ਅਤੇ ਡਾ. ਸ਼ੀਤਲ ਸ਼ਰਮਾ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ, ਪ੍ਰੀ-ਤੇ ਪੈਰਾ-ਕਲੀਨਿਕਲ ਸਪੈਸ਼ਲਿਟੀਜ਼ ਐਸੋਸੀਏਟ ਪ੍ਰੋਫੈਸਰ 'ਚੋਂ ਡਾ. ਗੌਰਵ ਸ਼ਰਮਾ, ਡਾ. ਪ੍ਰਵੀਨ ਸ਼ਰਮਾ ਅਤੇ ਡਾ. ਪਿ੍ਆ ਦੱਤਾ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ, ਸੀਨੀਅਰ ਰੈਜ਼ੀਡੈਂਟ ਵਿਚੋਂ ਡਾ. ਪ੍ਰੀਤਮ ਹਲਦਰ, ਡਾ. ਵਿਭੂ ਜੈਨ ਨੂੰ ਪਹਿਲਾ ਤੇ ਦੂਜਾ ਇਨਾਮ ਦੇ ਕੇ ਸਨਮਾਨਿਤ ਕੀਤਾ | ਬਾਲ ਰੋਗ ਵਿਭਾਗ ਤੋਂ ਪ੍ਰੋ. ਜਤਿੰਦਰ ਕੁਮਾਰ ਸਾਹੂ ਨੂੰ ਬਾਲ ਮਿਰਗੀ 'ਚ ਯੁਵਾ ਪੁਰਸਕਾਰ (2024) ਪ੍ਰਾਪਤ ਹੋਇਆ | ਪ੍ਰੋਗਰਾਮ ਦੀ ਸਮਾਪਤੀ ਪ੍ਰੋ. ਆਰ. ਕੇ. ਰਾਠੋ ਡੀਨ (ਅਕਾਦਮਿਕ) ਦੇ ਧੰਨਵਾਦ ਮਤੇ ਨਾਲ ਹੋਈ |