25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੇਰਾਬੱਸੀ ਵਿਖੇ ਮਿਕਚਰ ਟਰੱਕ ਨੇ ਮੁੜ ਲਈ ਬੇਕਸੂਰ ਵਿਅਕਤੀ ਦੀ ਜਾਨ

Ad Position 21
No active advertisement
ਹਾਦਸੇ ਮਗਰੋਂ ਮੌਕੇ 'ਤੇ ਖੜ੍ਹਾ ਮਿਕਚਰ ਟਰੱਕ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਮਿ੍ਤਕ ਦਾ ਐਕਟਿਵਾ | (ਇਨਸੈੱਟ) ਮਿ੍ਤਕ ਅਜੈਬ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰਾਂ : ਗੁਰਮੀਤ ਸਿੰਘ <br/> 08-03-2026
ਡੇਰਾਬੱਸੀ, 7 ਮਾਰਚ (ਗੁਰਮੀਤ ਸਿੰਘ)-ਦੇਰ ਰਾਤ ਮੁਬਾਰਕਪੁਰ-ਰਾਮਗੜ੍ਹ ਸੜਕ 'ਤੇ ਵਾਪਰੇ ਇਕ ਹਾਦਸੇ 'ਚ ਐਕਟਿਵਾ ਸਵਾਰ ਦੀ ਮਿਕਚਰ ਟਰੱਕ ਹੇਠ ਆਉਣ ਕਰਕੇ ਦਰਦਨਾਕ ਮੌਤ ਹੋ ਗਈ | ਮਿ੍ਤਕ ਦੀ ਪਛਾਣ 66 ਸਾਲਾ ਅਜੈਬ ਸਿੰਘ ਵਾਸੀ ਪਿੰਡ ਕਕਰਾਲੀ ਵਜੋਂ ਹੋਈ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਮਿਕਚਰ ਟਰੱਕ ਤੇ ਓਵਰਲੋਡ ਟਿੱਪਰ ਮੌਤ ਦੇ ਦੂਤ ਬਣ ਕੇ ਡੇਰਾਬੱਸੀ ਦੀਆਂ ਸੜਕਾਂ 'ਤੇ ਘੁੰਮ ਰਹੇ ਹਨ, ਜੋ ਕਿ ਹੁਣ ਤੱਕ ਸੈਂਕੜੇ ਬੇਕਸੂਰ ਲੋਕਾਂ ਦੀ ਜਾਨ ਲੈ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਨ੍ਹਾਂ 'ਤੇ ਨਕੇਲ ਨਹੀਂ ਪਾਈ ਜਾ ਸਕੀ | ਹਾਸਿਲ ਜਾਣਕਾਰੀ ਮੁਤਾਬਿਕ ਮਿ੍ਤਕ ਅਜੈਬ ਸਿੰਘ ਐਕਟਿਵਾ 'ਤੇ ਸਵਾਰ ਹੋ ਕੇ ਮੁਬਾਰਕਪੁਰ ਵੱਲ ਦਵਾਈ ਲੈਣ ਲਈ ਜਾ ਰਿਹਾ ਸੀ ਅਤੇ ਇਸੇ ਦੌਰਾਨ ਸੁੰਡਰਾਂ ਚੌਕ ਨੇੜੇ ਤੇਜ ਰਫ਼ਤਾਰ ਮਿਕਚਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਜੈਬ ਸਿੰਘ ਐਕਟਿਵਾ ਸਮੇਤ ਸੜਕ 'ਤੇ ਡਿੱਗ ਗਿਆ ਤੇ ਟਰੱਕ ਦੇ ਪਿਛਲੇ ਟਾਇਰਾਂ ਹੇਠ ਆ ਗਿਆ | ਹਾਦਸੇ ਦੌਰਾਨ ਟਰੱਕ ਦੇ ਟਾਇਰ ਉਸ ਦੇ ਸਿਰ ਉਪਰੋਂ ਦੀ ਨਿਕਲ ਗਏ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਰੋਡ 'ਤੇ ਹਾਦਸੇ ਵਾਪਰਨ ਦਾ ਕਾਰਨ ਟੁੱਟੀ ਸੜਕ ਵੀ ਹੈ, ਜੋ ਕਈ ਮਹੀਨਿਆਂ 'ਚ ਤਿਆਰ ਨਹੀਂ ਹੋ ਸਕੀ | ਸੜਕ 'ਤੇ ਉੱਡਦੀ ਧੂੜ-ਮਿੱਟੀ ਵੀ ਸ਼ਾਮ ਅਤੇ ਰਾਤ ਵੇਲੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਲੇਕਿਨ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਲੋਕਾਂ ਨੇ ਕਿਹਾ ਕਿ ਸੜਕ ਬਣਾਉਣ ਵਾਲਾ ਠੇਕੇਦਾਰ ਵੀ ਸੜਕ ਦੀ ਉਸਾਰੀ ਬਹੁਤ ਹੌਲੀ ਸਪੀਡ ਨਾਲ ਕਰ ਰਿਹਾ ਹੈ, ਜੋ ਕਿ ਲੋਕਾਂ ਦੀ ਜਾਨ ਲਈ ਖ਼ਤਰਾ ਸਾਬਿਤ ਹੋ ਰਹੀ ਹੈ | ਓਧਰ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਉਪਰੰਤ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਅਗਲੇਰੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਕਕਰਾਲੀ ਦੀ ਧੀ ਜਸਪ੍ਰੀਤ ਕੌਰ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 422ਵਾਂ ਰੈਂਕ ਕੀਤਾ ਹਾਸਿਲ <br/>... ਅਗਲੀ ਖ਼ਬਰ ਪੀ. ਜੀ. ਆਈ. 'ਚ 12ਵਾਂ ਸਾਲਾਨਾ ਖੋਜ ਦਿਵਸ ਮਨਾਇਆ <br/>
Ad Position 24