ਚੰਡੀਗੜ੍ਹ, 7 ਮਾਰਚ (ਅਜਾਇਬ ਸਿੰਘ ਅÏਜਲਾ)-ਅÏਰਤ ਸਮਾਜ ਦਾ ਪਰਿਵਾਰ ਦਾ ਤੇ ਇਨਸਾਨ ਦੀ ਜ਼ਿੰਦਗੀ ਦਾ ਧੁਰਾ ਹੈ | ਅÏਰਤਾਂ ਦੀ ਗਿਣਤੀ ਹਰ ਸਮਾਜ 'ਚ ਕੁਦਰਤ ਵਲੋਂ ਲਗਭਗ 50 ਫੀਸਦੀ ਹੁੰਦੀ ਹੈ ਉਹ ਵੱਖਰੀ ਗੱਲ ਹੈ ਕਿ ਸਾਇੰਸ ਦੀ ਤਰੱਕੀ ਨੇ ਅÏਰਤਾਂ ਦੀ ਗਿਣਤੀ ਕੁੱਝ ਫੀਸਦੀ ਘਟਾ ਦਿੱਤੀ ਹੈ | ਅÏਰਤ ਦੇ ਮਰਦ ਦੀ ਸਰੀਰਕ ਬਣਤਰ ਮਾਨਸਿਕ ਬਣਤਰ ਅਤੇ ਸੋਚਣ ਪ੍ਰਕਿਰਿਆ ਅਲੱਗ ਅਲੱਗ ਹੈ ਜਿਸ ਦਿ੍ਸ਼ਟੀ ਨਾਲ ਅÏਰਤ ਸੋਚ ਸਕਦੀ ਹੈ, ਮਰਦ ਉਸ ਦਿ੍ਸ਼ਟੀ ਨਾਲ ਨਹੀਂ ਸੋਚ ਸਕਦਾ | ਕਿਸੇ ਵਸਤੂ ਪ੍ਰਤੀ ਨਜ਼ਰੀਆ ਕਿਸੇ ਵਸਤੂ ਨੂੰ ਕਿਸ ਕੌਣ ਤੋਂ ਵੇਖਣਾ ਇਹ ਅÏਰਤ ਦਾ ਬਹੁਤ ਅਲੱਗ ਹੁੰਦਾ ਹੈ | ਸੋ ਜੇਕਰ ਇੰਨੀਆਂ ਵੱਖਰਤਾਵਾਂ ਹਨ ਕੁਦਰਤ ਦੀ ਨਜ਼ਰ 'ਚ ਪ੍ਰਕਿਰਤੀ ਦੀ ਨਜ਼ਰ ਵਿਚ ਤਾਂ ਸਭ ਤੋਂ ਖ਼ੂਬਸੂਰਤ ਗੱਲ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਵੱਖਰਤਾਵਾਂ ਨੂੰ ਪਛਾਣ ਕੇ ਉਨ੍ਹਾਂ ਦਾ ਵੱਧ ਤੋਂ ਵੱਧ ਵਿਕਾਸ ਕਰੀਏ ਉਸ ਵਿਕਾਸ ਦੇ ਨਾਲ ਇਕ ਪ੍ਰੇਮ ਪੂਰਨ ਸਮਾਜ ਜਨਮ ਲਵੇਗਾ, ਉਸ 'ਚ ਸਾਨੂੰ ਪਹਿਚਾਣ ਕਰਨੀ ਹੋਵੇਗੀ ਕਿ ਕਿਹੜਾ ਵਿਅਕਤੀ ਸਾਡੇ ਇਨ੍ਹਾਂ ਗੁਣਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਸਾਡਾ ਉਸ ਵਿਅਕਤੀ ਦਾ ਹੀ ਵਿਰੋਧ ਕਰਨਾ ਬਣਦਾ ਹੋਵੇਗਾ ਪੂਰੇ ਦੇ ਪੂਰੇ ਮਰਦ ਵਰਗ ਦਾ ਵਿਰੋਧ ਕਰਨਾ ਉਸ ਕੁਦਰਤ ਦੇ ਖ਼ਿਲਾਫ਼ ਹੋਵੇਗਾ ਮਸਲਾ ਚੰਗਿਆਈ ਤੇ ਬੁਰਿਆਈ ਦਾ ਹੈ ਜਿਹੜਾ ਵੀ ਵਰਗ ਸਾਡੇ ਗੁਣਾਂ ਨੂੰ ਪ੍ਰਫੁੱਲਿਤ ਹੋਣ ਤੋਂ ਰੋਕਦਾ ਹੈ, ਉਸ ਉਹ ਵਰਗ ਚਾਹੇ ਅÏਰਤ ਸਮਾਜ ਨਾਲ ਸੰਬੰਧਿਤ ਹੋਵੇ ਚਾਹੇ ਸਿਸਟਮ ਹੋਵੇ, ਚਾਹੇ ਕੋਈ ਵਿਸ਼ੇਸ਼ ਜਗੀਰਦਾਰੀ ਸਿਸਟਮ ਹੋਵੇ, ਸਾਨੂੰ ਉਸਦੇ ਖ਼ਿਲਾਫ਼ ਜੂਝਣਾ ਚਾਹੀਦਾ ਹੈ |