ਚੰਡੀਗੜ੍ਹ, 7 ਮਾਰਚ (ਅਜਾਇਬ ਸਿੰਘ ਔਜਲਾ)-ਅÏਰਤ ਕਿਸੇ ਵੀ ਦਿਨ ਦੀ ਮੁਹਤਾਜ ਨਹੀਂ ਹੈ, ਅÏਰਤ ਦੀ ਸਮਾਜ 'ਚ ਅਹਿਮ ਭੂਮਿਕਾ ਹੈ | ਇਕ ਅÏਰਤ ਘਰ ਪਰਿਵਾਰ ਤੋਂ ਲੈ ਕੇ ਸਮਾਜ 'ਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ | ਉੱਚੇ ਅਹੁਦਿਆਂ ਤੱਕ ਆਪਣੀ ਪਛਾਣ ਬਣਾਈ ਹੈ, ਹਰ ਮੁਸ਼ਕਲ ਸਮੇਂ ਵਿਚ ਪਰਿਵਾਰਾਂ ਨਾਲ ਤੇ ਇਕ ਅਫ਼ਸਰ ਦੇ ਰੂਪ 'ਚ ਸਮਾਜ ਨਾਲ ਵੀ ਖੜ੍ਹੀਆਂ ਹਨ | ਇਹ ਗੱਲ 'ਹਿਊਮਨ ਰਾਈਟਸ ਪੰਜਾਬ' ਦੀ ਵਾਈਸ ਚੇਅਰਪਰਸਨ ਐਡਵੋਕੇਟ ਹਰਜੀਤ ਕੌਰ ਵੜੈਚ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੈਂ ਸਮਾਜ ਦੀ ਹਰ ਉਸ ਅÏਰਤ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਹੱਕਾਂ ਲਈ ਖੜ੍ਹਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਹਰ ਅÏਰਤ 'ਤੇ ਬਹੁਤ ਮਾਣ ਹੈ ਕਿ ਅÏਰਤ ਨੇ ਆਪਣੇ ਹਰ ਖ਼ਿਆਲ ਨੂੰ ਆਪਣੇ ਹਰ ਸੁਪਨੇ ਨੂੰ ਪੂਰਾ ਕਰਨਾ ਸਿਖਾਇਆ ਹੈ | ਉਨ੍ਹਾਂ ਨੇ ਕਿਹਾ ਕਿ ਸਿ੍ਸ਼ਟੀ ਦਾ ਸੰਪੂਰਨ ਕਾਰਜ ਔਰਤ ਤੇ ਮਰਦ ਦੇ ਸੁਮੇਲ ਨਾਲ ਚੱਲਦਾ ਹੈ | ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ, ਬੇਟੀ ਪੜ੍ਹਾਓ, ਬੇਟੀ ਬਚਾਓ ਇਹ ਸਿਰਫ਼ ਨਾਅਰੇ ਹੀ ਬਣ ਕੇ ਰਹਿ ਗਏ ਹਨ, ਜਿਸ ਲਈ ਔਰਤਾਂ ਆਪਣੇ ਹੱਕਾਂ ਦੀ ਆਵਾਜ਼ ਖ਼ੁਦ ਬਣਨ |