26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੀ. ਆਰ.-6 ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਟੀ. ਡੀ. ਆਈ. ਦੇ ਦਫ਼ਤਰ ਸਾਹਮਣੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 08-03-2026
ਐੱਸ. ਏ. ਐੱਸ. ਨਗਰ, 7 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਕਮੇਟੀ ਆਫ਼ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਤੇ ਸੁਸਾਇਟੀਜ਼ ਮੈਗਾ ਮੁਹਾਲੀ ਦੀ ਅਗਵਾਈ ਵਿਚ ਮੈਗਾ ਪ੍ਰਾਜੈਕਟਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਰਾਜਵਿੰਦਰ ਸਿੰਘ ਸਰਾਓਾ ਦੀ ਪ੍ਰਧਾਨਗੀ ਹੇਠ ਪੀ. ਆਰ.-6 ਸੜਕ ਦੇ ਨਿਰਮਾਣ ਵਿਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਟੀ. ਡੀ. ਆਈ. ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ | ਧਰਨੇ 'ਚ ਸ਼ਾਮਿਲ ਵੱਡੀ ਗਿਣਤੀ ਪ੍ਰਭਾਵਿਤ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜਵਿੰਦਰ ਸਿੰਘ ਸਰਾਓਾ ਨੇ ਕਿਹਾ ਕਿ ਸਰਕਾਰ ਵਲੋਂ ਇਸ ਸੜਕ 'ਤੇ ਪਹਿਲਾਂ ਹੀ 200 ਕਰੋੜ ਰੁ. ਖ਼ਰਚ ਕੀਤੇ ਜਾ ਚੁੱਕੇ ਹਨ, ਪਰ ਬਿਲਡਰ ਦੀਆਂ ਮਨਮਾਨੀਆਂ ਕਾਰਨ ਇਸ ਸੜਕ ਦਾ ਨਿਰਮਾਣ ਨਹੀਂ ਹੋ ਰਿਹਾ ਅਤੇ ਬਿਲਡਰ ਆਨੇ-ਬਹਾਨੇ ਬਣਾ ਕੇ ਇਸ ਪ੍ਰਾਜੈਕਟ ਨੂੰ ਲਮਕਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਹ ਬਿਲਡਰ ਇਨ੍ਹਾਂ ਸੜਕਾਂ ਲਈ ਬਣੀ ਸਾਲ 2015 ਦੀ ਨੀਤੀ ਨੂੰ ਪ੍ਰਵਾਨ ਕਰ ਚੁੱਕਾ ਹੈ ਤਾਂ ਫ਼ਿਰ ਅਦਾਲਤ ਵਿਚ ਜਾਣ ਦੀ ਕੋਈ ਤੁੱਕ ਨਹੀਂ ਸੀ ਬਣਦੀ | ਉਨ੍ਹਾਂ ਦੋਸ਼ ਲਗਾਇਆ ਕਿ ਬਿਲਡਰ ਵਲੋਂ ਇਸ ਸੜਕ ਦੇ ਨਿਰਮਾਣ ਕਾਰਜਾਂ ਨੂੰ ਲਮਕਾਉਣ ਲਈ ਹੀ ਮਾਣਯੋਗ ਅਦਾਲਤ ਦਾ ਸਹਾਰਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਬਿਲਡਰ ਗਮਾਡਾ/ਪੁੱਡਾ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ, ਲਿਹਾਜ਼ਾ ਕਮੇਟੀ ਆਫ਼ ਰੈਜ਼ੀਡੈਂਟ ਵੈੱਲਫ਼ੇਅਰ ਐਸੋਸੀਏਸ਼ਨ ਨੇ ਫ਼ੈਸਲਾ ਲਿਆ ਹੈ ਕਿ 1 ਅਪ੍ਰੈਲ ਨੂੰ ਪੁੱਡਾ/ਗਮਾਡਾ ਦੇ ਮੁੱਖ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਆਗੂਆਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਕਾਰਜ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਏ ਜਾਣ ਤਾਂ ਜੋ ਇਸ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਪੱਖੋਂ ਆ ਰਹੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲ ਸਕੇ | ਧਰਨੇ ਨੂੰ ਪਿ੍ੰ. ਮਨੋਹਰ ਲਾਲ ਸ਼ਰਮਾ, ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਐਡਵੋਕੇਟ ਗੌਰਵ ਗੋਇਲ, ਜਸਵੀਰ ਸਿੰਘ ਗੜਾਂਗ, ਸੁਖਜਿੰਦਰ ਸਿੰਘ, ਬੁੱਧ ਸਿੰਘ, ਸੁਰਿੰਦਰ ਸਿੰਘ, ਅਨਿਲ ਪ੍ਰਾਸ਼ਰ, ਦਲਜੀਤ ਸਿੰਘ ਸੈਣੀ, ਹਰਬੰਸ ਸਿੰਘ, ਕੰਵਰ ਸਿੰਘ ਗੱਲ, ਸੁਮਿਕਸ਼ਾ ਸੂਦ, ਮਨੋਜ ਸ਼ਰਮਾ, ਅਮਰਜੀਤ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ, ਕਰਮਜੀਤ ਸਿੰਘ ਸਿੱਧੂ, ਸੰਜੀਵ ਸੋਨੀ ਤੇ ਅਮਿਤ ਓਬਰਾਏ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਸ਼ਕਤੀ ਅਤੇ ਪ੍ਰੇਰਨਾ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਸਮਾਜ 'ਚ ਔਰਤ ਨੂੰ ਬਰਾਬਰ ਦਾ ਸਤਿਕਾਰ ਮਿਲੈ-ਹਰਜੀਤ ਕੌਰ ਵੜੈਚ
Ad Position 24