ਜ਼ੀਰਕਪੁਰ, 28 ਮਾਰਚ (ਮਨਿੰਦਰ ਸਿੰਘ)-ਤਿ੍ਸ਼ਲਾ ਬਿਲਡਰਜ਼ ਗਰੁੱਪ ਦੇ ਐਮ. ਡੀ. ਹਰੀਸ਼ ਗੁਪਤਾ ਨੇ ਟ੍ਰਾਈਸਿਟੀ ਖੇਤਰ ਵਿਚ ਆਪਣੇ ਨਵੇਂ ਤੇ ਵਿਲੱਖਣ ਪ੍ਰਾਜੈਕਟ 'ਆਇਰਿਸ਼ ਟਾਊਨ' ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ | 'ਬ੍ਰੀਦ ਇਨ ਦ ਫਾਰੇਸਟ' ਥੀਮ 'ਤੇ ਤਿਆਰ ਕੀਤੀ ਜਾ ਰਹੀ ਇਹ ਟਾਊਨਸ਼ਿਪ 2 ਕਨਾਲ (1000 ਵਰਗ ਗਜ਼) ਦੇ ਖਾਸ ਪਲਾਟਾਂ ਲਈ ਆਪਣੀ ਕਿਸਮ ਦੀ ਪਹਿਲੀ ਤੇ ਇਕੱਲੀ ਯੋਜਨਾ ਹੈ | ਇਸ ਵਿਚ ਆਧੁਨਿਕ ਜੀਵਨ ਸ਼ੈਲੀ, ਹਰੇ-ਭਰੇ ਮਾਹੌਲ ਤੇ ਉੱਚ ਦਰਜੇ ਦੀਆਂ ਸੁਵਿਧਾਵਾਂ ਮਿਲਣਗੀਆਂ | ਇਕੋ ਸਿੱਖ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਇਸ ਜੰਗਲ ਨੂੰ ਜਪਾਨ ਦੀ ਮਿਆਵਾਕੀ ਤਕਨੀਕ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ | ਇਸ ਵਿਚ 33 ਕਿਸਮਾਂ ਦੇ ਰਵਾਇਤੀ, ਔਸ਼ਧੀ ਤੇ ਫਲਦਾਰ ਬੂਟੇ ਲਗਾਏ ਜਾ ਰਹੇ ਹਨ ਅਤੇ ਇਸ 27 ਏਕੜ ਦੇ ਪ੍ਰਾਜੈਕਟ ਵਿਚ ਕੁੱਲ 55 ਹੀ ਪਲਾਟ ਹਨ | ਇਹ ਸਥਾਨ ਚੰਡੀਗੜ੍ਹ ਏਅਰਪੋਰਟ ਤੋਂ ਕੇਵਲ 20 ਮਿੰਟ ਦੀ ਦੂਰੀ 'ਤੇ ਸਥਿਤ ਹੈ | ਕੰਪਨੀ ਵਲੋਂ 5 ਅਪ੍ਰੈਲ ਨੂੰ ਇਕ ਦਿਨ ਲਈ ਖਾਸ ਪ੍ਰੀ-ਲਾਂਚ ਆਫਰ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਨਾਲ ਖਰੀਦਦਾਰਾਂ ਨੂੰ ਇਸ ਪ੍ਰਾਜੈਕਟ ਵਿਚ ਨਿਵੇਸ਼ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ |