13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਾਜਪਾ ਵਲੋਂ ਵਿਧਾਨ ਸਭਾ ਹਲਕਾ ਖਰੜ ਵਿਖੇ ਪਵਨ ਮਨੋਚਾ ਦੀ ਬੀ. ਐਲ. 1 ਵਜੋਂ ਤਾਇਨਾਤੀ

Ad Position 21
No active advertisement
ਅਜੀਤ ਡੈਸਕ 06-04-2026
ਖਰੜ, 5 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਭਾਜਪਾ ਵਲੋਂ ਵਿਧਾਨ ਸਭਾ ਹਲਕਾ ਖਰੜ ਵਿਖੇ ਭਾਜਪਾ ਦੀ ਹੋਰ ਮਜ਼ਬੂਤੀ ਅਤੇ ਗਰਾਊਾਡ ਪੱਧਰ 'ਤੇ ਕੰਮ ਕਰਨ ਲਈ ਪਵਨ ਮਨੋਚਾ ਨੂੰ ਵਿਧਾਨ ਸਭਾ ਹਲਕਾ ਖਰੜ ਵਿਚ ਬੀ. ਐਲ. 1 ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਇਸ ਸੰਬੰਧੀ ਗੱਲ ਕਰਦਿਆ ਕਿਹਾ ਕਿ ਇਸ ਹਲਕੇ 'ਚ 288 ਪੋਲਿੰਗ ਬੂਥ ਹਨ ਅਤੇ ਭਾਜਪਾ ਵਲੋਂ ਇਨ੍ਹਾਂ ਪੋਲਿੰਗ ਬੂਥਾਂ 'ਤੇ ਬੀ. ਐਲ. 2 ਤਾਇਨਾਤ ਕੀਤੇ ਜਾਣਗੇ ਅਤੇ ਇਸੇ ਤਰ੍ਹਾਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਬੀ. ਐਲ. 1 ਦੀ ਤਾਇਨਾਤੀ ਕੀਤੀ ਗਈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਸੰਗਠਨ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਤੇ ਬੀ. ਐਲ. 1 ਦੀ ਆਨਲਾਈਨ ਮੀਟਿੰਗ ਹੋਣੀ ਹੈ, ਜਿਸ 'ਚ ਭਾਜਪਾ ਨੂੰ ਆਪਣੇ ਆਪਣੇ ਹਲਕਿਆਂ ਵਿਚ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਜਾਣੀਆਂ ਹਨ | ਉਨ੍ਹਾਂ ਦੱਸਿਆ ਕਿ ਬੀ. ਐਲ. 1 ਵਲੋਂ ਖਰੜ ਹਲਕੇ ਵਿਚ ਭਾਜਪਾ ਦੀ ਹੋਰ ਮਜ਼ਬੂਤੀ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮਾਮਲੇ 'ਚ ਤਿੰਨ ਵਿਅਕਤੀ ਭੇਜੇ ਨਿਆਇਕ <br/> ਅਗਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਰਾਜਨੀਤੀ ਵਿਚ ਡਿਗਦੇ ਭਾਸ਼ਾਈ ਮਿਆਰ 'ਤੇ ਪ੍ਰਗਟਾਈ ਚਿੰਤਾ <br/>
Ad Position 24