ਪੰਚਕੂਲਾ, 7 ਅਪ੍ਰੈਲ (ਕਪਿਲ)-ਐਂਟੀ ਕੁਰੱਪਸ਼ਨ ਬਿਊਰੋ ਵਲੋਂ ਹਰਿਆਣਾ ਦੇ ਪੰਚਕੂਲਾ 'ਚ ਮਾਰਕੀਟਿੰਗ ਬੋਰਡ ਦੇ ਡਵੀਜ਼ਨਲ ਅਕਾਊਾਟੈਂਟ ਹਰਦੇਵ ਸਿੰਘ ਨੂੰ 23,000 ਰੁ. ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਅੱਜ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ | ਮੁਲਜ਼ਮ ਨੂੰ ਠੇਕੇਦਾਰ ਤੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਮਾਮਲੇ 'ਚ ਸਥਾਨਕ ਸੈਕਟਰ 27 ਨਿਵਾਸੀ ਹੇਮੰਤ ਸ਼ਰਮਾ ਨੇ ਐਂਟੀ ਕੁਰੱਪਸ਼ਨ ਬਿਊਰੋ ਨੂੰ ਸ਼ਿਕਾਇਤ 'ਚ ਦੱਸਿਆ ਸੀ ਕਿ ਸਥਾਨਕ ਸੈਕਟਰ 20 'ਚ ਸਥਿਤ ਹਰਿਆਣਾ ਮਾਰਕੀਟਿੰਗ ਬੋਰਡ ਦੇ ਦਫ਼ਤਰ ਵਿਚ ਡਵੀਜ਼ਨਲ ਅਕਾਊਾਟੈਂਟ ਵਜੋਂ ਤਾਇਨਾਤ ਹਰਦੇਵ ਸਿੰਘ ਉਨ੍ਹਾਂ ਦੇ ਬਿੱਲ ਪਾਸ ਕਰਨ ਬਦਲੇ 28,000 ਰੁ. ਰਿਸ਼ਵਤ ਮੰਗ ਰਿਹਾ ਸੀ, ਜਿਸ 'ਚੋਂ 5,000 ਰੁ. ਉਹ ਪਹਿਲਾਂ ਹੀ ਮੁਲਜ਼ਮ ਨੂੰ ਦੇ ਚੁੱਕੇ ਸਨ | ਪੀੜਤ ਦੀ ਸ਼ਿਕਾਇਤ 'ਤੇ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਸੀ |