22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਜ਼ਮੀਨ ਦੇ ਸੌਦੇ 'ਚ 1 ਕਰੋੜ 5 ਲੱਖ ਰੁ. ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 09-04-2026
ਜ਼ੀਰਕਪੁਰ, 8 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਪੰਚਕੂਲਾ ਦੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸ ਨਾਲ ਜ਼ਮੀਨ ਦੇ ਸੌਦੇ 'ਚ 1 ਕਰੋੜ 5 ਲੱਖ ਰੁ. ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਦੋਸ਼ ਹੈ ਕਿ ਮੁਲਜ਼ਮ ਨੇ ਦੂਜੀ ਧਿਰ ਨਾਲ ਪਹਿਲਾਂ ਕੀਤੇ ਜ਼ਮੀਨ ਦੇ ਸੌਦੇ ਨੂੰ ਲੁਕਾਇਆ ਤੇ ਬਿਆਨਾ ਲੈ ਕੇ ਪੈਸੇ ਗਬਨ ਕੀਤੇ | ਮੁਲਜ਼ਮਾਂ ਦੀ ਪਛਾਣ ਕਮਲਜੀਤ ਕੌਰ ਤੇ ਉਸ ਦੇ ਪਤੀ ਰਣਜੀਤ ਸਿੰਘ ਵਾਸੀ ਪਿੰਡ ਗਾਜ਼ੀਪੁਰ ਵਜੋਂ ਹੋਈ ਹੈ | ਸ਼ਿਕਾਇਤਕਰਤਾ ਸੰਜੀਵ ਕੁਮਾਰ ਵਾਸੀ ਪੰਚਕੂਲਾ ਨੇ ਦੋਸ਼ ਲਗਾਇਆ ਕਿ ਉਕਤ ਜੋੜੇ ਨੇ ਉਸ ਨਾਲ 2 ਵਿਘੇ ਜ਼ਮੀਨ ਵੇਚਣ ਲਈ ਗੱਲਬਾਤ ਕੀਤੀ ਸੀ ਅਤੇ ਸੌਦਾ ਲਗਭਗ 1 ਕਰੋੜ 85 ਲੱਖ ਵਿਚ ਤੈਅ ਹੋਇਆ ਸੀ | ਇਸ ਉਪਰੰਤ 14 ਜੂਨ 2024 ਨੂੰ ਦੋਵਾਂ ਧਿਰਾਂ ਵਿਚਕਾਰ ਇਕ ਲਿਖਤੀ ਸਮਝੌਤਾ ਹੋਇਆ, ਜਿਸ 'ਤੇ ਗਵਾਹਾਂ ਦੀ ਮੌਜੂਦਗੀ ਵਿਚ ਦਸਤਖਤ ਕੀਤੇ ਗਏ | ਸੰਜੀਵ ਕੁਮਾਰ ਦੇ ਅਨੁਸਾਰ ਉਸ ਨੇ ਸ਼ੁਰੂ ਵਿਚ 35 ਲੱਖ ਰੁ. ਪੇਸ਼ਗੀ ਵਜੋਂ ਅਦਾ ਕੀਤੇ, ਜਿਸ 'ਚ 30 ਲੱਖ ਨਕਦ ਤੇ 5 ਲੱਖ ਚੈੱਕ ਰਾਹੀਂ ਦਿੱਤੇ ਗਏ | ਇਸ ਤੋਂ ਬਾਅਦ ਉਸ ਨੇ 9 ਜਨਵਰੀ 2025 ਨੂੰ 70 ਲੱਖ ਰੁ. ਹੋਰ ਅਦਾ ਕੀਤੇ, ਜਿਸ ਵਿਚ 50 ਲੱਖ ਨਕਦ ਤੇ 20 ਲੱਖ ਆਰ. ਟੀ. ਜੀ. ਐਸ. ਰਾਹੀਂ ਦਿੱਤੇ ਗਏ | ਸਮਝੌਤੇ ਅਨੁਸਾਰ ਰਜਿਸਟਰੀ ਦੀ ਤਰੀਕ 8 ਫਰਵਰੀ 2025 ਨੂੰ ਨਿਰਧਾਰਤ ਕੀਤੀ ਗਈ, ਪਰ ਮੁਲਜ਼ਮ ਨੇ ਜ਼ਮੀਨ ਦੀ ਨਿਸ਼ਾਨਦੇਹੀ ਦੇ ਬਹਾਨੇ ਰਜਿਸਟਰੀ ਵਿਚ ਦੇਰੀ ਕੀਤੀ ਅਤੇ ਇਸ ਤੋਂ ਬਾਅਦ ਵੀ ਸ਼ਿਕਾਇਤਕਰਤਾ ਨੇ ਵਾਰ-ਵਾਰ ਰਜਿਸਟਰੀ ਦੀ ਬੇਨਤੀ ਕੀਤੀ, ਪਰ ਮੁਲਜ਼ਮ ਇਸ ਵਿਚ ਦੇਰੀ ਕਰਦਾ ਰਿਹਾ | ਬਾਅਦ ਵਿਚ ਸੰਜੀਵ ਕੁਮਾਰ ਨੇ 23 ਮਈ 2025 ਨੂੰ ਕਾਨੂੰਨੀ ਨੋਟਿਸ ਭੇਜ ਕੇ 10 ਜੂਨ 2025 ਤੱਕ ਰਜਿਸਟਰੀ ਕਰਵਾਉਣ ਲਈ ਕਿਹਾ, ਪਰ ਮੁਲਜ਼ਮ ਅਦਾਲਤ ਵਿਚ ਪੇਸ਼ ਨਹੀਂ ਹੋਇਆ | ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਤੋਂ ਜ਼ਮੀਨ ਲਈ ਪੇਸ਼ਗੀ ਪ੍ਰਾਪਤ ਕਰ ਲਈ ਸੀ | ਉਨ੍ਹਾਂ ਨੇ ਇਸ ਤੱਥ ਨੂੰ ਛੁਪਾਇਆ ਅਤੇ ਸ਼ਿਕਾਇਤਕਰਤਾ ਤੋਂ ਪੈਸੇ ਲੈ ਕੇ ਬਾਅਦ ਵਿਚ ਵਧੀ ਹੋਈ ਕੀਮਤ ਦਾ ਹਵਾਲਾ ਦਿੰਦੇ ਹੋਏ ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ | ਦੋਸ਼ ਹੈ ਕਿ ਮੁਲਜ਼ਮਾਂ ਨੇ ਉਕਤ ਪੈਸੇ ਦੀ ਵਰਤੋਂ ਕਰਕੇ ਕਿਤੇ ਹੋਰ ਜ਼ਮੀਨ ਵੀ ਖਰੀਦੀ ਹੈ | ਪੁਲਿਸ ਜਾਂਚ ਵਿਚ ਧੋਖਾਧੜੀ ਦੇ ਦੋਸ਼ ਸੱਚ ਪਾਏ ਗਏ ਅਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਅਧਿਕਾਰੀਆਂ ਨੇ ਰਿਪੋਰਟ ਐਸ. ਐਸ. ਪੀ. ਮੁਹਾਲੀ ਨੂੰ ਭੇਜ ਦਿੱਤੀ, ਜਿਸ ਮਗਰੋਂ ਐਸ. ਐਸ. ਪੀ. ਦੇ ਹੁਕਮਾਂ 'ਤੇ ਮੁਲਜ਼ਮਾਂ ਕਮਲਜੀਤ ਕੌਰ ਤੇ ਰਣਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਬੰਗੜ ਦੂਜੀ ਵਾਰ ਕਾਂਗਰਸ ਦੇ ਉਪ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਹਲਕਾ ਖਰੜ ਦੇ ਵਸਨੀਕਾਂ 'ਚ ਭਾਰੀ ਨਿਰਾਸ਼ਾ : ਕੰਗ
Ad Position 24