ਚੰਡੀਗੜ੍ਹ, 11 ਅਪ੍ਰੈਲ (ਅਜਾਇਬ ਸਿੰਘ ਔਜਲਾ)- ਆਉਣ ਵਾਲੇ ਫਾਇਰ ਸਰਵਿਸ ਹਫ਼ਤੇ ਨੂੰ ਮਨਾਉਣ ਲਈ ਨਗਰ ਨਿਗਮ ਚੰਡੀਗੜ੍ਹ ਨੇ ਅੱਜ ਫਾਇਰ ਸਟੇਸ਼ਨ-17 (ਹੈੱਡਕੁਆਟਰ), ਚੰਡੀਗੜ੍ਹ ਵਿਖੇ ਇੰਟਰ-ਸਟੇਸ਼ਨ ਲੈਡਰ ਡਿ੍ਲ ਅਤੇ ਹੋਜ਼ ਡਿ੍ਲ ਮੁਕਾਬਲੇ ਸਫਲਤਾਪੂਰਵਕ ਕਰਵਾਏ | ਇਸ ਸਮਾਗਮ ਵਿਚ ਸ਼ਹਿਰ ਭਰ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਉਤਸ਼ਾਹਜਨਕ ਹਿੱਸੇਦਾਰੀ ਦੇਖਣ ਨੂੰ ਮਿਲੀ | ਸੰਯੁਕਤ ਕਮਿਸ਼ਨਰ--ਕਮ-ਚੀਫ਼ ਫਾਇਰ ਅਫ਼ਸਰ ਡਾ. ਇੰਦਰ ਜੀਤ, ਸਟੇਸ਼ਨ ਫਾਇਰ ਅਫ਼ਸਰ, ਸਬ-ਅਫ਼ਸਰ ਅਤੇ ਹੋਰ ਅਧਿਕਾਰੀਆਂ ਦੇ ਨਾਲ, ਹਿੱਸਾ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰੇਰਿਤ ਕਰਨ ਲਈ ਮੌਜੂਦ ਰਹੇ | ਇਸ ਸਮਾਗਮ ਵਿਚ ਪੰਚਕੂਲਾ (ਹਰਿਆਣਾ ਫਾਇਰ ਸਰਵਿਸ) ਤੋਂ ਫਾਇਰ ਸਟੇਸ਼ਨ ਅਫ਼ਸਰ ਰਵਿੰਦਰ ਪ੍ਰਾਸ਼ਰ ਅਤੇ ਮੁਹਾਲੀ (ਪੰਜਾਬ ਫਾਇਰ ਸਰਵਿਸ) ਤੋਂ ਫਾਇਰ ਸਟੇਸ਼ਨ ਅਫ਼ਸਰ ਬਲਜੀਤ ਸਿੰਘ ਨੇ ਜੱਜਾਂ ਵਜੋਂ ਸੇਵਾ ਨਿਭਾਈ, ਡਿ੍ਲਾਂ ਦੇ ਨਿਰਪੱਖ ਅਤੇ ਪੇਸ਼ੇਵਾਰ ਮੁਲਾਂਕਣ ਨੂੰ ਯਕੀਨੀ ਬਣਾਇਆ | ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿਚ ਪੌੜੀ ਡਰਿੱਲ ਮੁਕਾਬਲਾ ਦੌਰਾਨ ਫਾਇਰ ਸਟੇਸ਼ਨ ਮਨੀ ਮਾਜਰਾ, ਫਾਇਰ ਸਟੇਸ਼ਨ ਰਾਮ ਦਰਬਾਰ ਅਤੇ ਫਾਇਰ ਸਟੇਸ਼ਨ ਸੈਕਟਰ-38 ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਇਸ ਤਰ੍ਹਾਂ ਹੋਜ਼ ਡਿ੍ੱਲ ਮੁਕਾਬਲਾ 'ਚ ਫਾਇਰ ਸਟੇਸ਼ਨ ਮਨੀ ਮਾਜਰਾ ਫਾਇਰ ਸਟੇਸ਼ਨ ਸੈਕਟਰ-17 ਅਤੇ ਫਾਇਰ ਸਟੇਸ਼ਨ ਸੈਕਟਰ 11 ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਏ | ਮੁਕਾਬਲਿਆਂ ਨੇ ਫਾਇਰ ਕਰਮਚਾਰੀਆਂ ਦੀ ਬੇਮਿਸਾਲ ਟੀਮ ਵਰਕ, ਚੁਸਤੀ ਅਤੇ ਤਕਨੀਕੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਐਮਰਜੈਂਸੀ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੀ ਉਨ੍ਹਾਂ ਦੀ ਤਿਆਰੀ ਨੂੰ ਹੋਰ ਮਜ਼ਬੂਤੀ ਮਿਲੀ | ਅਧਿਕਾਰੀਆਂ ਨੇ ਭਾਗੀਦਾਰਾਂ ਦੀ ਉਨ੍ਹਾਂ ਦੇ ਸਮਰਪਣ ਲਈ ਸ਼ਲਾਘਾ ਕੀਤੀ |