ਖਰੜ, 12 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਸਨੀਕ ਹਾਕਮ ਸਿੰਘ ਨੱਤਿਆ ਨੇ ਕਿਹਾ ਕਿ 'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ ਅਤੇ ਗਰੰਟੀਆਂ ਪੂਰੀਆਂ ਹੋਣ 'ਤੇ ਵਧਾਈ ਦੇਣ ਦਾ ਦਿਲ ਤਾਂ ਸਾਡਾ ਵੀ ਕਰਦਾ ਹੈ, ਪਰ ਕੀ ਕਰੀਏ ਅੰਦਰੋਂ ਹੂਕ ਨਿਕਲਦੀ ਹੈ ਕਿ ਸਾਡੀਆਂ ਵੋਟਾਂ ਦਾ ਕੋਈ ਮੁੱਲ ਨਹੀਂ ਪਇਆ | ਸਰਕਾਰ ਨੇ ਚੋਣਾਂ 'ਚ ਬੁਢਾਪਾ ਪੈਨਸ਼ਨ 1500 ਤੋਂ 2500 ਰੁ. ਕਰਨ ਦਾ ਵਾਅਦਾ ਕੀਤਾ ਸੀ, ਪਰ ਕੁਝ ਖੈਰ ਵੀ ਨਹੀਂ ਪਈ | ਉਨ੍ਹਾਂ ਕਿਹਾ ਕਿ ਸਰਕਾਰਾਂ ਵੋਟਾਂ ਲਈ ਜਾਤ-ਪਾਤ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਜਦਕਿ ਗੁਰੂਆਂ ਨੇ ਜਾਤ ਪਾਤ ਖ਼ਤਮ ਕਰਨ ਲਈ ਬੇਅੰਤ ਕੁਰਬਾਨੀਆਂ ਕੀਤੀਆਂ, ਪਰ ਇਨ੍ਹਾਂ ਨੇ ਸਾਰਾ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਖਰੜ ਸ਼ਹਿਰ ਅਤੇ ਇਲਾਕੇ ਵਿਚ ਜਿੰਨੀ ਮਿਹਨਤ ਬਜ਼ੁਰਗਾਂ ਨੇ ਕੀਤੀ ਹੈ ਹੋਰ ਕਿਸੇ ਨੇ ਨਹੀਂ ਕੀਤੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਜ਼ੁਰਗਾਂ ਦੀ ਬਢਾਪਾ ਪੈਨਸ਼ਨ 'ਚ ਵਾਧਾ ਕੀਤਾ ਜਾਵੇ |